ਨਵੀਂ ਦਿੱਲੀ (ਏਜੰਸੀ)- ਦੱਖਣੀ ਕੋਰੀਆਈ ਗਾਇਕ ਅਤੇ ਗੀਤਕਾਰ ਵੀਸੰਗ ਉੱਤਰੀ ਸਿਓਲ ਵਿੱਚ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਵੀਸੰਗ 43 ਸਾਲ ਦੇ ਸਨ। ਦੱਖਣੀ ਕੋਰੀਆ ਦੀ ਮਨੋਰੰਜਨ ਨਿਊਜ਼ ਵੈੱਬਸਾਈਟ 'ਸੋਮਪੀ' 'ਤੇ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਵੀਸੰਗ ਦੇ ਪਰਿਵਾਰ ਤੋਂ ਜਾਣਕਾਰੀ ਮਿਲਣ ਤੋਂ ਬਾਅਦ, ਪੁਲਸ ਅਤੇ ਫਾਇਰ ਵਿਭਾਗ ਦੇ ਅਧਿਕਾਰੀ ਭਾਰਤੀ ਸਮੇਂ ਅਨੁਸਾਰ ਦੁਪਹਿਰ 2:59 ਵਜੇ ਗਾਇਕ ਦੇ ਘਰ ਪਹੁੰਚੇ ਸਨ।
ਇਹ ਵੀ ਪੜ੍ਹੋ : ਪਹਿਲਾਂ ਚੋਰੀ-ਛੁਪੇ ਕੀਤਾ ਵਿਆਹ, ਹੁਣ 4 ਮਹੀਨੇ ਬਾਅਦ ਤਲਾਕ ਲਵੇਗੀ ਇਹ ਮਸ਼ਹੂਰ ਅਦਾਕਾਰਾ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਧਿਕਾਰੀ ਗਾਇਕ ਚੋਈ ਵੀਸੰਗ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਕਰ ਰਹੇ ਹਨ। ਦੱਖਣੀ ਕੋਰੀਆਈ ਮਨੋਰੰਜਨ ਏਜੰਸੀ ਤਾਈਜੋ ਐਂਟਰਟੇਨਮੈਂਟ ਨੇ ਵੀ ਇੱਕ ਬਿਆਨ ਜਾਰੀ ਕਰਕੇ ਵੀਸੰਗ ਦੀ ਮੌਤ ਦੀ ਪੁਸ਼ਟੀ ਕੀਤੀ। ਬਿਆਨ ਵਿੱਚ ਕਿਹਾ ਗਿਆ ਹੈ, “ਸਾਨੂੰ ਇਹ ਖ਼ਬਰ ਸਾਂਝੀ ਕਰਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ। ਸਾਡੇ ਪਿਆਰੇ ਕਲਾਕਾਰ ਵੀਸੰਗ ਦਾ 10 ਮਾਰਚ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਘਰ ਵਿੱਚ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।”
ਇਹ ਵੀ ਪੜ੍ਹੋ: ਕਿਸਨੇ ਦਿੱਤੀ ਰਸ਼ਮੀਕਾ ਮੰਦਾਨਾ ਨੂੰ ਧਮਕੀ? ਗ੍ਰਹਿ ਮੰਤਰੀ ਤੋਂ ਕੀਤੀ ਗਈ ਸੁਰੱਖਿਆ ਦੀ ਮੰਗ
ਇਸ ਵਿੱਚ ਕਿਹਾ ਗਿਆ ਹੈ, "ਵੀਸੰਗ ਦੇ ਦੇਹਾਂਤ ਨਾਲ ਉਨ੍ਹਾਂ ਦਾ ਪਰਿਵਾਰ, ਸਾਥੀ ਕਲਾਕਾਰ ਅਤੇ ਤਾਜੋ ਐਂਟਰਟੇਨਮੈਂਟ ਦੇ ਸਾਰੇ ਮੈਂਬਰ ਡੂੰਘੇ ਦੁੱਖ ਵਿੱਚ ਹਨ। ਸਾਨੂੰ ਵੀਸੰਗ ਦਾ ਸਮਰਥਨ ਕਰਨ ਵਾਲੇ ਅਤੇ ਉਨ੍ਹਾਂ ਨਾਲ ਪਿਆਰ ਕਰਨ ਵਾਲੇ ਪ੍ਰਸ਼ੰਸਕਾਂ ਨੂੰ ਸੂਚਿਤ ਕਰਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਉਨ੍ਹਾਂ ਲਈ ਪ੍ਰਾਰਥਨਾ ਕਰੋ ਤਾਂ ਜੋ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।" ਵੀਸੰਗ ਨੇ ਆਪਣਾ ਕਰੀਅਰ 2002 ਵਿੱਚ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਗੀਤ 'ਇਨਸੌਮਨੀਆ', 'ਕੈਂਟ ਵੀ' ਅਤੇ 'ਵਿਦ ਮੀ' ਲੋਕਾਂ ਨੂੰ ਬਹੁਤ ਪਸੰਦ ਆਏ ਸਨ। ਪਿਛਲੇ ਮਹੀਨੇ ਕੋਰੀਆਈ ਅਦਾਕਾਰ ਕਿਮ ਸੇ-ਰੋਨ ਵੀ ਸਿਓਲ ਵਿੱਚ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ ਸਨ।
ਇਹ ਵੀ ਪੜ੍ਹੋ: ਸੁਨੰਦਾ ਸ਼ਰਮਾ ਦੀ ਭਾਵੁਕ ਪੋਸਟ, ਕਿਹਾ- ਕਈ ਵਾਰ ਆਪਣੇ ਆਪ ਨੂੰ ਖ਼ਤਮ ਕਰਨ ਦੀ ਕੀਤੀ ਕੋਸ਼ਿਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਐਮਾਜ਼ਾਨ MX ਪਲੇਅਰ ’ਤੇ Hip-Hop ਇੰਡੀਆ ਸੀਜ਼ਨ-2 ਦਾ ਟ੍ਰੇਲਰ ਜਾਰੀ!
NEXT STORY