ਮੁੰਬਈ-ਆਪਣੀ ਅਦਾਕਾਰੀ ਨਾਲ ਲੱਖਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਨਰਗਿਸ ਦਾ ਅੱਜ ਜਨਮ ਦਿਨ ਹੈ। 1 ਜੂਨ 1929 ਨੂੰ ਤੱਤਕਾਲੀ ਬੰਗਾਲ ਪ੍ਰੇਸੀਡੈਂਸੀ ਦੇ ਕਲੱਕਤਾ ਵਿੱਚ ਜਨਮੀ ਨਰਗਿਸ ਦੀ ਨਿੱਜੀ ਤੇ ਫ਼ਿਲਮੀ ਲਾਈਫ ਕਾਫ਼ੀ ਸੁਰਖੀਆਂ ਵਿੱਚ ਰਹੀ ਹੈ। ਉਹਨਾਂ ਦੇ ਜਨਮ ਦਿਨ ਤੇ ਜਾਣਦੇ ਹਾਂ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਅਹਿਮ ਪੱਖ। ਨਰਗਿਸ ਦੇ ਪਿਤਾ ਮੋਹਨ ਚੰਦ ਉਤਮ ਚੰਦ ਜਾਂ ਮੋਹਨ ਬਾਬੂ ਸੀ ਜਿਨ੍ਹਾਂ ਨੇ ਇਸਲਾਮ ਧਰਮ ਅਪਣਾ ਕੇ ਅਬਦੁਲ ਰਾਸ਼ਿਦ ਨਾਂਅ ਰੱਖ ਲਿਆ ਸੀ।
ਉਹਨਾਂ ਦੀ ਮਾਂ ਦਾ ਨਾ ਜੋਨੇਦਾ ਬਾਈ ਸੀ। ਜਦੋਂ ਕਿ ਨਰਗਿਸ ਦਾ ਅਸਲ ਨਾਂਅ ਫਾਤਿਮਾ ਰਾਸ਼ੀਦ ਸੀ। ਨਰਗਿਸ 1935 ਵਿੱਚ ਆਈ ਫ਼ਿਲਮ 'ਤਲਾਸ਼ ਏ ਹੱਕ ਵਿੱਚ ਸਿਰਫ 5 ਸਾਲ ਦੀ ਉਮਰ ਵਿੱਚ ਨਜ਼ਰ ਆਈ ਸੀ । ਪਰ ਉਹਨਾਂ ਨੇ ਹੀਰੋਇਨ ਦੇ ਤੌਰ ਤੇ 1942 ਵਿੱਚ ਆਈ ਫ਼ਿਲਮ 'ਤਮੰਨਾ' ਵਿੱਚ ਕੰਮ ਕੀਤਾ ਸੀ ਨਰਗਿਸ ਬਚਪਨ ਤੋਂ ਹੀ ਡਾਕਟਰ ਬਨਾਉਣਾ ਚਾਹੁੰਦੀ ਸੀ।
ਕਹਿੰਦੇ ਹਨ ਕਿ ਨਰਗਿਸ ਰਾਜ ਕਪੂਰ ਨਾਲ ਕਈ ਸਾਲ ਰਿਲੇਸ਼ਨ ਵਿੱਚ ਰਹੀ ਸੀ। ਇਸ ਤੋਂ ਬਾਅਦ ਉਹਨਾਂ ਨੂੰ ਸੁਨੀਲ ਦੱਤ ਨਾਲ ਪਿਆਰ ਹੋ ਗਿਆ ਤੇ ਦੋਹਾਂ ਨੇ ਵਿਆਹ ਕਰ ਲਿਆ । ਉਹ ਪਹਿਲੀ ਅਦਾਕਾਰਾ ਸੀ ਜਿਸ ਨੂੰ ਪਦਮਸ਼੍ਰੀ ਮਿਲਿਆ ਸੀ ਤੇ ਰਾਜ ਸਭਾ ਮੈਂਬਰ ਬਣੀ ਸੀ । ਕੈਂਸਰ ਦੀ ਬਿਮਾਰੀ ਕਰਕੇ ਨਰਗਿਸ ਦੀ ਮੌਤ 3 ਮਈ 1981 ਨੂੰ ਹੋ ਗਈ ਸੀ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸਿੰਮੀ ਚਾਹਲ ਦਾ ਇਹ ਵੀਡੀਓ, ਲੋਕਾਂ ਲਈ ਬਣਿਆ ਖਿੱਚ ਦਾ ਕੇਂਦਰ
NEXT STORY