ਮੁੰਬਈ— ਬਾਲੀਵੁੱਡ ਅਦਾਕਾਰਾ ਦੀਵਿਆ ਦੱਤਾ ਨੇ ਕਈ ਜ਼ਜਬਾਤੀ ਫਿਲਮਾਂ 'ਚ ਕੰਮ ਕੀਤਾ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਫਿਲਮ 'ਟ੍ਰੈਫਿਕ' 'ਚ ਉਨ੍ਹਾਂ ਦਾ ਕਿਰਦਾਰ ਜ਼ਜਬਾਤੀ ਤੋਂਰ ਤੇ ਕਾਫੀ ਹਿਲਾ ਕੇ ਰੱਖਣ ਵਾਲਾ ਕਿਰਦਾਰ ਸੀ। ਇਸ ਫਿਲਮ ਦੇ ਨਿਰਦੇਸ਼ਕ ਰਾਜ਼ੇਸ਼ ਪਿੱਲੇ ਹਨ। ਫਿਲਮ 'ਚ ਦੀਵਿਆ ਨੇ 12 ਸਾਲ ਦੇ ਬੱਚੇ ਦੀ ਮਾਂ ਦਾ ਕਿਰਦਾਰ ਨਿਭਾਇਆ ਹੈ।
ਜ਼ਿਕਰਯੋਗ ਹੈ ਕਿ ਦੀਵਿਆ ਨੇ ਪੀ.ਟੀ.ਆਈ ਭਾਸ਼ਾ 'ਚ ਕਿਹਾ ਹੈ ਕਿ ' ਮੈ ਜ਼ਜਬਾਤੀ ਰੂਪ 'ਚ ਕਾਫੀ ਹਿੱਲ ਗਈ ਸੀ। ਅਸੀਂ ਇੱਕ ਅਸਲੀ ਹਸਪਤਾਲ ਦੀ ਸ਼ੂਟਿੰਗ ਕਰ ਰਹੇ ਸੀ। ਮੈਂ ਆਮ ਤੋਂਰ ਤੇ ਗਲੈਸਰੀਨ ਦੀ ਵਰਤੋਂ ਨਹੀਂ ਕਰਦੀ ਹਾਂ ਲਗਾਤਾਰ ਰੋਣ ਅਤੇ ਉਸ ਮਾਂ ਦੇ ਦਰਦ ਨੂੰ ਮਹਿਸੂਸ ਕਰਨਾ ਜੋ ਆਪਣੇ ਨੂੰ ਖੋਹ ਰਹੀ ਹੋਵੇ,ਇਨ੍ਹਾਂ ਸਾਰਿਆ ਦਾ ਮੇਰੇ 'ਤੇ ਕਾਫੀ ਅਸਰ ਪਇਆ, ਮੈਂ ਘਰ 'ਚ ਬੇੱਹਦ ਥੱਕੀ ਹੋਈ ਪੁੰਹਚਦੀ ਸੀ। ਇਸ ਫਿਲਮ 'ਚ ਜਿਮੀ ਸ਼ੇਰਗਿੱਲ,ਪ੍ਰੋਸੇਨਜੀਤ ਚੈਟਰਜੀ, ਪਰਮਬਤਰਾ ਚੈਟਰਜੀ ਅਤੇ ਅਮੋਲ ਪ੍ਰਰਾਸ਼ਰ ਕੰਮ ਕਰ ਰਹੇ ਹਨ। ਇਹ ਫਿਲਮ 6 ਮਈ ਨੂੰ ਵੱਡੇ ਪਰਦੇ ਤੇ ਰਿਲੀਜ਼ ਹੋਵੇਗੀ।
OMG ! ਅੰਗੂਰੀ ਭਾਬੀ ਨੇ ਕੀਤਾ ਨਵੀਂ ਭਾਬੀ ਜੀ 'ਤੇ ਜਬਰਦਸਤ ਵਾਰ
NEXT STORY