ਮੁੰਬਈ (ਏਜੰਸੀ) - ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੀ ਕੋਰਟਰੂਮ ਡਰਾਮਾ ਫਿਲਮ "ਦਿ ਤਾਜ ਸਟੋਰੀ" ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਸਵਰਣਿਮ ਗਲੋਬਲ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਅਤੇ ਸੀਏ ਸੁਰੇਸ਼ ਝਾਅ ਦੀ ਪੇਸ਼ਕਾਰੀ, ਤੁਸ਼ਾਰ ਅਮਰੀਸ਼ ਗੋਇਲ ਦੁਆਰਾ ਲਿਖੀ ਅਤੇ ਨਿਰਦੇਸ਼ਤ ਅਤੇ ਪਰੇਸ਼ ਰਾਵਲ ਅਭਿਨੀਤ ਫਿਲਮ "ਦਿ ਤਾਜ ਸਟੋਰੀ" ਦਾ ਬਹੁਤ-ਉਡੀਕਿਆ, ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਵਿੱਚ, ਪਰੇਸ਼ ਰਾਵਲ ਵਿਸ਼ਨੂੰ ਦਾਸ ਨਾਮ ਦੇ ਇਕ ਅਜਿਹੇ ਗਾਈਡ ਦੀ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ, ਜੋ ਤਾਜ ਮਹਿਲ ਦੇ ਪਿੱਛੇ ਦੀ ਸੱਚਾਈ ਨੂੰ ਜਾਣਨ ਲਈ ਉਤਸੁਕ ਹੈ। ਉਸਦੀ ਉਤਸੁਕਤਾ ਉਸਨੂੰ ਇੱਕ ਅਜਿਹੀ ਯਾਤਰਾ 'ਤੇ ਲੈ ਜਾਂਦੀ ਹੈ ਜੋ ਸਦੀਆਂ ਪੁਰਾਣੇ ਵਿਸ਼ਵਾਸਾਂ ਨੂੰ ਚੁਣੌਤੀ ਦਿੰਦੀ ਹੈ ਅਤੇ ਲੁਕੀਆਂ ਹੋਈਆਂ ਸੱਚਾਈਆਂ ਨੂੰ ਪ੍ਰਗਟ ਕਰਦੀ ਹੈ।
ਟ੍ਰੇਲਰ ਵਿਚ ਪਰੇਸ਼ ਰਾਵਲ ਅਤੇ ਜ਼ਾਕਿਰ ਹੁਸੈਨ ਵਿਚਕਾਰ ਹੋਣ ਵਾਲੀ ਤਿੱਖੀ ਬਹਿਸ ਦਿਖਾਈ ਗਈ ਹੈ, ਜਿੱਥੇ ਇੱਕ ਵਿਅਕਤੀ ਦੀ ਹਿੰਮਤ ਇੱਕ ਪੂਰੀ ਕੌਮ ਦੇ ਜ਼ਮੀਰ ਨੂੰ ਹਿਲਾ ਦੇਣ ਦੀ ਸ਼ਕਤੀ ਰੱਖਦੀ ਹੈ। ਜਿਵੇਂ-ਜਿਵੇਂ ਕਹਾਣੀ ਅੱਗੇ ਵਧਦੀ ਹੈ, ਕਈ ਮੁੱਖ ਪਾਤਰ ਉੱਭਰਦੇ ਹਨ ਜੋ 'ਸੱਚ ਬਨਾਮ ਧਾਰਨਾ' ਦੀ ਇਸ ਬਹਿਸ ਦਾ ਹਿੱਸਾ ਬਣ ਜਾਂਦੇ ਹਨ। ਪਰੇਸ਼ ਰਾਵਲ ਨੇ ਕਿਹਾ, "ਵਿਸ਼ਨੂੰ ਦਾਸ ਹਿੰਮਤ ਅਤੇ ਦ੍ਰਿੜਤਾ ਨਾਲ ਭਰਪੂਰ ਇੱਕ ਪਾਤਰ ਹੈ। ਤਾਜ ਮਹਿਲ ਬਾਰੇ ਸੱਚਾਈ ਨੂੰ ਖੋਜਣ ਦੀ ਉਸਦੀ ਯਾਤਰਾ ਨਾ ਸਿਰਫ਼ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਮਾਨਤਾਵਾਂ ਨੂੰ ਚੁਣੌਤੀ ਦਿੰਦੀ ਹੈ ਬਲਕਿ ਦਰਸ਼ਕਾਂ ਨੂੰ ਇਤਿਹਾਸ ਬਾਰੇ ਇੱਕ ਨਵੇਂ ਦ੍ਰਿਸ਼ਟੀਕੋਣ ਨੂੰ ਅਪਣਾਉਣ ਲਈ ਵੀ ਸੱਦਾ ਦਿੰਦੀ ਹੈ। ਮੈਨੂੰ ਇਸ ਫਿਲਮ ਦਾ ਹਿੱਸਾ ਹੋਣ 'ਤੇ ਮਾਣ ਹੈ।" ਪਰੇਸ਼ ਰਾਵਲ ਦੀ ਅਦਾਕਾਰੀ ਵਾਲੀ ਫਿਲਮ "ਦਿ ਤਾਜ ਸਟੋਰੀ" ਜ਼ਾਕਿਰ ਹੁਸੈਨ, ਅੰਮ੍ਰਿਤਾ ਖਾਨਵਿਲਕਰ, ਸਨੇਹਾ ਵਾਘ ਅਤੇ ਨਮਿਤ ਦਾਸ ਸਮੇਤ ਇੱਕ ਸ਼ਾਨਦਾਰ ਕਲਾਕਾਰ ਦੇ ਨਾਲ 31 ਅਕਤੂਬਰ, 2025 ਨੂੰ ਦੇਸ਼ ਭਰ ਵਿੱਚ ਰਿਲੀਜ਼ ਹੋਵੇਗੀ।
'ਜਟਾਧਾਰਾ' ਦਾ ਮੋਸ਼ਨ ਪੋਸਟਰ ਰਿਲੀਜ਼, ਦਰਸ਼ਕਾਂ 'ਚ ਵਧਿਆ ਉਤਸ਼ਾਹ
NEXT STORY