ਮੁੰਬਈ (ਬਿਊਰੋ)– ‘ਤੂ ਝੂਠੀ ਮੈਂ ਮੱਕਾਰ’ ਫ਼ਿਲਮ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ’ਚ ਪਹਿਲੀ ਵਾਰ ਰਣਬੀਰ ਕਪੂਰ ਤੇ ਸ਼ਰਧਾ ਕਪੂਰ ਇਕੱਠੇ ਸਕ੍ਰੀਨ ਸਾਂਝੀ ਕਰਦੇ ਨਜ਼ਰ ਆਉਣਗੇ।
ਫ਼ਿਲਮ ਦੇ ਟਰੇਲਰ ਤੋਂ ਇਹ ਸਾਫ ਹੈ ਕਿ ਰਣਬੀਰ ਕਪੂਰ ਤੇ ਸ਼ਰਧਾ ਕਪੂਰ ਪਹਿਲਾਂ ਪਿਆਰ ’ਚ ਪੈਣ ਦਾ ਡਰਾਮਾ ਕਰਦੇ ਹਨ। ਫਿਰ ਦੋਵਾਂ ’ਚੋਂ ਕਿਸੇ ਇਕ ਨੂੰ ਅਸਲ ’ਚ ਪਿਆਰ ਹੋ ਜਾਂਦਾ ਹੈ, ਜਿਸ ਤੋਂ ਬਾਅਦ ਉਸ ਨੂੰ ਮਿਲਦਾ ਹੈ ਧੋਖਾ। ਹੁਣ ਅੱਗੇ ਕਹਾਣੀ ’ਚ ਕੀ ਹੁੰਦਾ ਹੈ, ਇਹ ਤਾਂ ਫ਼ਿਲਮ ਦੇਖ ਕੇ ਹੀ ਪਤਾ ਲੱਗੇਗਾ।
ਇਹ ਖ਼ਬਰ ਵੀ ਪੜ੍ਹੋ : ਸੀ. ਐੱਮ. ਭਗਵੰਤ ਮਾਨ ਨੂੰ ਮਿਲੇ ਕਪਿਲ ਸ਼ਰਮਾ, ਪੋਸਟ ਸਾਂਝੀ ਕਰ ਆਖੀ ਇਹ ਗੱਲ
ਦੱਸ ਦੇਈਏ ਕਿ ਫ਼ਿਲਮ ’ਚ ਰਣਬੀਰ ਤੇ ਸ਼ਰਧਾ ਤੋਂ ਇਲਾਵਾ ਮਸ਼ਹੂਰ ਸਟੈਂਡਅੱਪ ਕਾਮੇਡੀਅਨ ਅਨੁਭਵ ਸਿੰਘ ਬੱਸੀ, ਬੋਨੀ ਕਪੂਰ ਤੇ ਡਿੰਪਲ ਕਪਾੜੀਆ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ।
ਫ਼ਿਲਮ ਨੂੰ ਅੰਸ਼ੁਲ ਸ਼ਰਮਾ ਤੇ ਰਾਹੁਲ ਮੋਡੀ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਲਵ ਰੰਜਨ ਨੇ ਲਿਖੀ ਹੈ। ਫ਼ਿਲਮ ਹੋਲੀ ਦੇ ਤਿਉਹਾਰ ਮੌਕੇ 8 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦੀਪਿਕਾ ਕੱਕੜ ਤੇ ਸ਼ੋਇਬ ਇਬਰਾਹਿਮ ਨੇ ਸੁਣਾਈ ਗੁੱਡ ਨਿਊਜ਼, ਸਾਂਝੀ ਕੀਤੀ ਪਿਆਰੀ ਪੋਸਟ
NEXT STORY