ਪਾਲਘਰ (ਭਾਸ਼ਾ) - ਵਸਈ ਦੀ ਇਕ ਅਦਾਲਤ ਨੇ ਸਹਿ-ਅਦਾਕਾਰਾ ਤੁਨਿਸ਼ਾ ਸ਼ਰਮਾ ਨੂੰ ਕਥਿਤ ਤੌਰ ’ਤੇ ਆਤਮਹੱਤਿਆ ਲਈ ਉਕਸਾਉਣ ਦੇ ਦੋਸ਼ ’ਚ ਜੇਲ ’ਚ ਬੰਦ ਅਦਾਕਾਰ ਸ਼ੀਜ਼ਾਨ ਖ਼ਾਨ ਨੂੰ ਇਕ ਮਹੀਨੇ ਤੱਕ ਵਾਲ ਨਾ ਕੱਟਵਾਉਣ ਦੀ ਇਜਾਜ਼ਤ ਮੰਗਲਵਾਰ ਨੂੰ ਦੇ ਦਿੱਤੀ। ਨਿਆਂਇਕ ਹਿਰਾਸਤ ’ਚ ਜੇਲ ’ਚ ਬੰਦ ਖ਼ਾਨ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਉਹ ਇਕ ਸੀਰੀਜ਼ ’ਚ ਕੰਮ ਕਰ ਰਹੇ ਹਨ ਅਤੇ ਕੰਮ ਦੀ ਨਿਰੰਤਰਤਾ ਬਣਾਈ ਰੱਖਣ ਲਈ ਉਨ੍ਹਾਂ ਨੂੰ ਜੇਲ੍ਹ ਦੇ ਲਾਜ਼ਮੀ ਵਾਲ ਕੱਟਵਾਉਣ ਦੇ ਨਿਯਮ ਤੋਂ ਛੋਟ ਦਿੱਤੀ ਜਾਵੇ।
ਇਹ ਖ਼ਬਰ ਵੀ ਪੜ੍ਹੋ : ਨਹੀਂ ਰਹੇ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਗੀਤ ਲਿਖਣ ਵਾਲੇ ਸਵਰਨ ਸਿਵੀਆ
ਇਸ ’ਤੇ ਫਸਟ ਕਲਾਸ ਜੁਡੀਸ਼ੀਅਲ ਮੈਜਿਸਟ੍ਰੇਟ ਐੱਸ. ਡੀ. ਹਰਗੁੜੇ ਨੇ ਠਾਣੇ ਕੇਂਦਰੀ ਜੇਲ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜੇਲ੍ਹ ’ਚ ਬੰਦ ਅਦਾਕਾਰ ਨੂੰ ਵਾਲ ਕੱਟਵਾਉਣ ਲਈ ਮਜਬੂਰ ਨਾ ਕਰਨ। ਸ਼ੀਜ਼ਾਨ ਖ਼ਾਨ ਦੇ ਵਕੀਲ ਸ਼ਰਦ ਰਾਏ ਨੇ ਦੱਸਿਆ ਕਿ ਇਹ ਹੁਕਮ ਇਕ ਮਹੀਨੇ ਲਈ ਲਾਗੂ ਰਹੇਗਾ। ਅਦਾਲਤ ਨੇ ਜੇਲ ਅਧਿਕਾਰੀਆਂ ਤੋਂ ਖ਼ਾਨ ਨੂੰ ਜੇਲ੍ਹ ਮੈਨੂਅਲ ਦੇ ਅਨੁਸਾਰ ਲਾਜ਼ਮੀ ਸੁਰੱਖਿਆ ਅਤੇ ਕਾਉਂਸਲਿੰਗ ਮੁਹੱਈਆ ਕਰਵਾਉਣ ਨੂੰ ਵੀ ਕਿਹਾ। ਵਸਈ ਦੀ ਸੈਸ਼ਨ ਅਦਾਲਤ 7 ਜਨਵਰੀ ਨੂੰ ਖਾਨ ਦੀ ਅਰਜ਼ੀ ’ਤੇ ਸੁਣਵਾਈ ਕਰੇਗੀ।
ਇਹ ਖ਼ਬਰ ਵੀ ਪੜ੍ਹੋ : ਜਦੋਂ ਸਤੀਸ਼ ਸ਼ਾਹ ਦਾ ਲੰਡਨ ਏਅਰਪੋਰਟ 'ਤੇ ਉਡਾਇਆ ਮਜ਼ਾਕ ਤਾਂ ਅਦਾਕਾਰ ਨੇ ਕਰਾਈ ਸਟਾਫ਼ ਦੀ ਬੋਲਤੀ ਬੰਦ
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।
ਗੁਰਦਾਸ ਮਾਨ ਨੇ ਆਪਣੇ ਜਨਮਦਿਨ ’ਤੇ ਸਾਂਝਾ ਕੀਤਾ ਨਵੇਂ ਗੀਤ ਦਾ ਟੀਜ਼ਰ (ਵੀਡੀਓ)
NEXT STORY