ਮੁੰਬਈ : ਖੁਦ ਨੂੰ ਨੰਬਰ ਇਕ ਸਿੱਧ ਕਰਨ ਦੀ ਟੀ.ਵੀ. ਚੈਨਲਾਂ 'ਤੇ ਸਾਰਾ ਸਾਲ ਜੰਗ ਚਲਦੀ ਰਹੀ ਅਤੇ ਇਸ ਸੂਚੀ 'ਚ ਸਟਾਰ ਪਲੱਸ, ਕਲਰਸ, ਸੋਨੀ ਅਤੇ ਜ਼ੀ ਟੀ.ਵੀ. ਵਰਗੇ ਮਨੋਰੰਜਕ ਚੈਨਲਾਂ ਨੇ ਆਪਣੇ ਪ੍ਰੋਗਰਾਮਾਂ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਛੋਟੇ ਪਰਦੇ ਦਾ ਕ੍ਰੇਜ਼ ਦਰਸ਼ਕਾਂ ਦੇ ਨਾਲ-ਨਾਲ ਬਾਲੀਵੁੱਡ ਕਲਾਕਾਰਾਂ 'ਤੇ ਵੀ ਇੰਨਾ ਕੁ ਹਾਵੀ ਰਿਹਾ ਕਿ ਆਪਣੀਆਂ ਫਿਲਮਾਂ ਪ੍ਰਮੋਟ ਕਰਵਾਉਣ ਲਈ ਉਨ੍ਹਾਂ ਨੇ ਇਨ੍ਹਾਂ ਚੈਨਲਾਂ ਦਾ ਸਹਾਰਾ ਲਿਆ।
ਸਾਲ 2015 'ਚ ਸੈਟੇਲਾਈਟ ਚੈਨਲਾਂ 'ਤੇ ਦਿਖਾਏ ਜਾ ਰਹੇ ਸੀਰੀਅਲਾਂ 'ਚ ਸਟਾਰ ਪਲੱਸ ਦਾ 'ਯੇ ਹੈਂ ਮੋਹੱਬਤੇਂ', 'ਯੇ ਰਿਸ਼ਤਾ ਕਿਆ ਕਹਿਲਤਾ ਹੈ', ਕਲਰਸ 'ਤੇ ਚਲਦੇ 'ਮੇਰੀ ਆਸ਼ਿਕੀ ਤੁਮਸੇ ਹੀ', ਸੋਨੀ ਦੇ 'ਪਿਆਰ ਕੋ ਹੋ ਜਾਨੇ ਦੋ', 'ਇਤਨਾ ਕਰੋ ਨਾ ਮੁਝੇ ਪਿਆਰ' ਅਤੇ ਜ਼ੀ ਟੀ.ਵੀ. ਦਾ 'ਕੁਬੂਲ ਹੈ' ਤੇ 'ਕੁਮਕੁਮ ਭਾਗਯ' ਮੁਖ ਰਹੇ। ਰੀਐਲਿਟੀ ਸ਼ੋਅ ਸਟਾਰ ਪਲੱਸ 'ਨੱਚ ਬੱਲੀਏ', ਕਲਰਸ ਦਾ 'ਬਿਗ ਬੌਸ', 'ਖਤਰੋਂ ਕੇ ਖਿਲਾੜੀ' ਅਤੇ 'ਝਲਕ ਦਿਖਲਾ ਜਾ' ਦਰਸ਼ਕਾਂ ਵਿਚਾਲੇ ਕਾਫੀ ਲੋਕਪ੍ਰਿਯ ਸਿੱਧ ਹੋਏ।
ਸਟਾਰ ਪਲੱਸ 'ਤੇ ਪ੍ਰਸਾਰਿਤ ਸੀਰੀਅਲ 'ਯੇ ਹੈਂ ਮੋਹੱਬਤੇਂ' ਇਸ ਸਾਲ ਲੋਕਪ੍ਰਿਯਤਾ ਪੱਖੋਂ ਅੱਗੇ ਰਿਹਾ। ਇਸੇ ਚੈਨਲ 'ਤੇ ਦੀਆ ਔਰ ਬਾਤੀ ਹਮ', 'ਸੀਆ ਕੇ ਰਾਮ', 'ਸੁਹਾਨੀ ਸੀ ਏਕ ਲੜਕੀ', 'ਸਾਥ ਨਿਭਾਨਾ ਸਾਥੀਆ', 'ਕੁਛ ਤੋ ਹੈ ਤੇਰੇ ਮੇਰੇ ਦਰਮਿਆਂ', 'ਮੇਰੇ ਅੰਗਨੇ ਮੇਂ' ਅਤੇ 'ਸੁਮਿਤ ਸੰਭਾਲ ਲੇਗਾ' ਨੂੰ ਵੀ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਇਨ੍ਹਾਂ ਸੀਰੀਅਲਾਂ ਰਾਹੀਂ ਚੈਨਲ ਨੇ ਕੁਝ ਨਵਾਂ ਦੇਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਦਰਸ਼ਕਾਂ ਨੇ ਕਾਫੀ ਸਰਾਹਿਆ। ਇਸੇ ਚੈਨਲ 'ਤੇ ਮਹਾਨਾਇਕ ਅਮਿਤਾਭ ਬੱਚਨ ਦੇ ਸ਼ੋਅ 'ਆਜ ਕੀ ਰਾਤ ਹੈ ਜ਼ਿੰਦਗੀ' ਨੂੰ ਦਰਸ਼ਕ ਬੇਹੱਦ ਪਸੰਦ ਕਰ ਰਹੇ ਹਨ।
ਮੁਹੰਮਦ ਰਫੀ 'ਤੇ ਬਣੇਗੀ ਫਿਲਮ
NEXT STORY