ਮੁੰਬਈ : ਮਸ਼ਹੂਰ ਗਾਇਕ ਸਵ. ਮੁਹੰਮਦ ਰਫੀ 'ਤੇ ਫਿਲਮ ਬਣ ਰਹੀ ਹੈ ਅਤੇ ਇਸ ਨੂੰ ਕੇਰਲ ਦੇ ਨਿਰਮਾਤਾ ਬਣਾ ਰਹੇ ਹਨ, ਜੋ ਉਨ੍ਹਾਂ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਮੁਹੰਮਦ ਰਫੀ ਦੇ ਬੇਟੇ ਸ਼ਾਹਿਦ ਰਫੀ ਨੇ ਦੱਸਿਆ ਕਿ ਉਹ ਫਿਲਮ ਸੰਬੰਧੀ ਸ਼ੂਟਿੰਗ ਲਈ ਅਗਲੇ ਮਹੀਨੇ ਕੇਰਲ ਜਾ ਰਿਹਾ ਹੈ। ਉਸ ਦਾ ਕਹਿਣੈ ਕਿ ਉਸ ਦੇ ਪਿਤਾ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ 'ਭਾਰਤ ਰਤਨ' ਪ੍ਰਾਪਤ ਕਰਨ ਦੇ ਹੱਕਦਾਰ ਹਨ। ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ।
ਰਫੀ ਸਾਹਿਬ ਦੇ ਮਸ਼ਹੂਰ ਗੀਤਾਂ 'ਚ 'ਲਿਖੇ ਜੋ ਖ਼ਤ ਤੁਮੇ', 'ਕਿਆ ਹੂਆ ਤੇਰਾ ਵਾਦਾ', 'ਅਹਿਸਾਨ ਤੇਰਾ ਹੋਗਾ ਮੁਝ ਪਰ', 'ਆਜਾ ਤੁਝਕੋ ਪੁਕਾਰੇ ਮੇਰਾ ਪਿਆਰ' ਆਦਿ ਦਾ ਨਾਂ ਲਿਆ ਜਾ ਸਕਦਾ ਹੈ।
ਅਦਾਕਾਰਾ ਸ਼ਿਲਪਾ ਨੇ ਪਰਿਵਾਰ ਨਾਲ ਕੀਤੀ ਸੈਂਟਾ ਦੀ ਬੱਗੀ ਦੀ ਸਵਾਰੀ
NEXT STORY