ਮੁੰਬਈ- "ਨਾਗਿਨ" ਫੇਮ ਅਰਜੁਨ ਬਿਜਲਾਨੀ ਦੇ ਪਰਿਵਾਰ ਲਈ ਦੁੱਖ ਦਾ ਸਮਾਂ ਚੱਲ ਰਿਹਾ ਹੈ। ਅਦਾਕਾਰ ਦੀ ਮਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਸ ਦੀ ਪਤਨੀ ਅਤੇ ਪੁੱਤਰ ਵੀ ਬਿਮਾਰ ਹਨ। ਇਨ੍ਹੀਂ ਦਿਨੀਂ ਅਰਜੁਨ ਆਪਣੇ ਪਰਿਵਾਰ ਦੀ ਦੇਖਭਾਲ 'ਚ ਪੂਰੀ ਤਰ੍ਹਾਂ ਰੁੱਝਿਆ ਹੋਇਆ ਹੈ। ਅਦਾਕਾਰ ਨੇ ਖੁਦ ਇਹ ਅਪਡੇਟ ਸਾਂਝੀ ਕੀਤੀ ਹੈ।
ਅਰਜੁਨ ਬਿਜਲਾਨੀ ਦੀ ਮਾਂ ਦੀ ਹਾਲਤ ਗੰਭੀਰ
ਅਰਜੁਨ ਬਿਜਲਾਨੀ ਦੀ ਮਾਂ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਅਰਜੁਨ ਨੇ ਖੁਦ ਆਪਣੀ ਮਾਂ ਦੀ ਵਿਗੜਦੀ ਸਿਹਤ ਬਾਰੇ ਪੁਸ਼ਟੀ ਕੀਤੀ ਹੈ। ਇੱਕ ਇੰਟਰਵਿਊ 'ਚ ਉਸ ਨੇ ਕਿਹਾ, "ਮੇਰੀ ਮਾਂ ਹਸਪਤਾਲ 'ਚ ਹੈ ਅਤੇ ਮੈਂ ਉਨ੍ਹਾਂ ਦੀ ਦੇਖਭਾਲ ਲਈ ਲਗਾਤਾਰ ਉਨ੍ਹਾਂ ਦੇ ਨਾਲ ਹਾਂ।"
ਇਹ ਵੀ ਪੜ੍ਹੋ-ਫ਼ਿਲਮ 'ਪੰਜਾਬ 95' ਦੀ ਦਿਲਜੀਤ ਨੇ ਪਹਿਲੀ ਝਲਕ ਕੀਤੀ ਸਾਂਝੀ
ਪਤਨੀ- ਪੁੱਤਰ ਦੀ ਸਿਹਤ ਵੀ ਹੈ ਖਰਾਬ
ਅਰਜੁਨ ਬਿਜਲਾਨੀ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਦੀ ਪਤਨੀ ਨੇਹਾ ਸਵਾਮੀ ਨੂੰ ਬੁਖਾਰ ਹੈ ਅਤੇ ਉਹ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੈ। ਉਸ ਦੇ ਪੁੱਤਰ ਅਯਾਨ ਦੀ ਹਾਲਤ ਵੀ ਖ਼ਰਾਬ ਹੈ। ਉਹ ਪਿਛਲੇ ਪੰਜ ਦਿਨਾਂ ਤੋਂ ਸਕੂਲ ਨਹੀਂ ਜਾ ਰਿਹਾ। ਅਰਜੁਨ ਨੇ ਕਿਹਾ, “ਅਯਾਨ ਬਿਮਾਰ ਹੈ, ਨੇਹਾ ਨੂੰ ਬੁਖਾਰ ਹੈ, ਅਤੇ ਮਾਂ ਹਸਪਤਾਲ 'ਚ ਹੈ। ਮੈਂ ਬਸ ਇਹੀ ਚਾਹੁੰਦਾ ਹਾਂ ਕਿ ਸਾਰੇ ਜਲਦੀ ਠੀਕ ਹੋ ਜਾਣ।
ਫੈਨਜ਼ ਅਦਾਕਾਰ ਦੇ ਪਰਿਵਾਰ ਦੀ ਸਿਹਤਯਾਬੀ ਲਈ ਕਰ ਰਹੇ ਹਨ ਕਾਮਨਾ
ਅਰਜੁਨ ਬਿਜਲਾਨੀ ਦੇ ਫੈਨਜ਼ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪਰਿਵਾਰ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਹੇ ਹਨ। ਅਦਾਕਾਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਪਰਿਵਾਰ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਨ। ਇਸ ਸਮੇਂ ਅਰਜੁਨ ਆਪਣੇ ਕੰਮ ਨਾਲੋਂ ਆਪਣੇ ਪਰਿਵਾਰ ਨੂੰ ਜ਼ਿਆਦਾ ਤਰਜੀਹ ਦੇ ਰਿਹਾ ਹੈ। ਅਦਾਕਾਰ ਨੇ ਉਮੀਦ ਜਤਾਈ ਹੈ ਕਿ ਉਸ ਦਾ ਪਰਿਵਾਰ ਜਲਦੀ ਹੀ ਇਸ ਮੁਸ਼ਕਲ ਦੌਰ 'ਚੋਂ ਬਾਹਰ ਆ ਜਾਵੇਗਾ।
ਇਹ ਵੀ ਪੜ੍ਹੋ-ਯੁਜਵੇਂਦਰ ਚਾਹਲ ਨਾਲ ਨਜ਼ਰ ਆਈ RJ Mahvash ਨੇ ਤੋੜੀ ਚੁੱਪੀ, ਕਿਹਾ...
ਅਰਜੁਨ ਬਿਜਲਾਨੀ ਵਰਕਫਰੰਟ
ਅਰਜੁਨ ਬਿਜਲਾਨੀ ਭਾਰਤੀ ਟੀ.ਵੀ. ਦਾ ਇੱਕ ਜਾਣਿਆ-ਪਛਾਣਿਆ ਚਿਹਰਾ ਹੈ। ਉਸ ਨੇ "ਲੈਫਟ ਰਾਈਟ ਲੈਫਟ", "ਮਿਲੇ ਜਬ ਹਮ ਤੁਮ", "ਨਾਗਿਨ", "ਇਸ਼ਕ ਮੇਂ ਮਰਜਾਵਾਂ", ਅਤੇ "ਪਿਆਰ ਕਾ ਪਹਿਲਾ ਅਧਿਆਏ: ਸ਼ਿਵ ਸ਼ਕਤੀ" ਵਰਗੇ ਮਸ਼ਹੂਰ ਟੀ.ਵੀ. ਸ਼ੋਅ 'ਚ ਕੰਮ ਕੀਤਾ ਹੈ। ਉਸ ਨੇ ਕਈ ਰਿਐਲਿਟੀ ਸ਼ੋਅ ਵੀ ਹੋਸਟ ਕੀਤੇ ਹਨ, ਜਿਨ੍ਹਾਂ 'ਚ ਉਸ ਦੀ ਹੋਸਟਿੰਗ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਫ਼ਿਲਮ 'ਪੰਜਾਬ 95' ਦੀ ਦਿਲਜੀਤ ਨੇ ਪਹਿਲੀ ਝਲਕ ਕੀਤੀ ਸਾਂਝੀ
NEXT STORY