ਮੁੰਬਈ- ਟੈਲੀਵਿਜ਼ਨ ਦੀ ਖੂਬਸੂਰਤ ਅਦਾਕਾਰਾ ਸ਼੍ਰੀਜੀਤਾ ਡੇ ਨੇ ਆਪਣੇ ਪ੍ਰੇਮੀ ਮਾਈਕਲ ਬਲੋਹਮ ਪੈਪ ਨਾਲ ਵਿਆਹ ਕਰਵਾ ਲਿਆ ਹੈ। ਉਨ੍ਹਾਂ ਨੇ ਗੋਆ ‘ਚ ਬੰਗਾਲੀ ਰੀਤੀ-ਰਿਵਾਜਾਂ ਮੁਤਾਬਕ ਡੈਸਟੀਨੇਸ਼ਨ ਵੈਡਿੰਗ ਕੀਤੀ ਸੀ। ਉਨ੍ਹਾਂ ਨੇ ਸਮਾਰੋਹ ਦੀਆਂ ਮਨਮੋਹਕ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ।
ਸ਼੍ਰੀਜੀਤਾ ਅਤੇ ਬਲੋਹਮ ਪੈਪ ਨੂੰ ਪਿਛਲੇ ਸਾਲ ਜਰਮਨੀ ਵਿੱਚ ਇੱਕ ਕੈਥੋਲਿਕ ਸਮਾਰੋਹ ਵਿੱਚ ਇਕੱਠੇ ਦੇਖਿਆ ਗਿਆ ਸੀ। ਵਿਆਹ ਤੋਂ ਪਹਿਲਾਂ ਅਦਾਕਾਰਾ ਨੇ ਮਹਿੰਦੀ, ਹਲਦੀ ਅਤੇ ਸੰਗੀਤ ਸਮੇਤ ਹੋਰ ਫੰਕਸ਼ਨਾਂ ਦੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਪ੍ਰੀ-ਵੈਡਿੰਗ ਦੀ ਝਲਕ ਦਿੱਤੀ ਸੀ। ਵਿਆਹ ਦੀਆਂ ਤਸਵੀਰਾਂ ‘ਚ ਇਹ ਜੋੜਾ ਬੇਹੱਦ ਕਿਊਟ ਅਤੇ ਰੋਮਾਂਟਿਕ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।
ਵਿਆਹ ਵਾਲੇ ਦਿਨ ਸ਼੍ਰੀਜੀਤਾ ਮੈਰੂਨ ਅਤੇ ਗੋਲਡਨ ਕਲਰ ਦੀ ਸਾੜੀ ਵਿੱਚ ਨਜ਼ਰ ਆਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਵਾਲਾਂ ‘ਤੇ ਫੁੱਲ ਲਗਾ ਕੇ ਬਨ ਸਟਾਈਲ ਬਣਾਇਆ ਹੈ। ਮਾਈਕਲ ਸਫੇਦ ਅਤੇ ਸੁਨਹਿਰੀ ਰੰਗ ਦੀ ਸ਼ੇਰਵਾਨੀ ਪਹਿਨੇ ਨਜ਼ਰ ਆਏ।
ਅਦਾਕਾਰਾ ਨੇ ਪ੍ਰੀ-ਵੈਡਿੰਗ ਦੀਆਂ ਝਲਕੀਆਂ ਵੀ ਦਿਖਾਈਆਂ
ਅਦਾਕਾਰਾ ਫੁੱਲਾਂ ਦੀ ਚਾਦਰ ਲੈ ਕੇ ਪਵੇਲੀਅਨ 'ਚ ਦਾਖਲ ਹੁੰਦੀ ਹੈ ਅਤੇ ਉਨ੍ਹਾਂ ਦਾ ਪਤੀ ਫਿਲਮੀ ਅੰਦਾਜ਼ ‘ਚ ਬਾਈਕ ‘ਤੇ ਆਉਂਦਾ ਹੈ। ਇਸ ਤੋਂ ਪਹਿਲਾਂ ਅਦਾਕਾਰਾ ਨੇ ਆਪਣੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ, ‘ਇੱਕ ਕਹਾਣੀ ਜੋ ਅਸੀਂ ਆਪਣੇ ਬੱਚਿਆਂ ਨੂੰ ਸੁਣਾਵਾਂਗੇ। ਪਿਆਰ, ਏਕਤਾ ਅਤੇ ਇਸ ਸੰਸਾਰ ਤੋਂ ਪਰੇ! ਸਦਾ ਸਦਾ ਲਈ। ਸਾਡੀ ਮਹਿੰਦੀ ਦੀ ਰਸਮ ਦੀਆਂ ਕੁਝ ਝਲਕੀਆਂ।
ਸ਼ੋਅ ‘ਉਤਰਨ’ ਨਾਲ ਮਸ਼ਹੂਰ ਹੋਈ ਸੀ ਸ਼੍ਰੀਜੀਤਾ
ਸ਼੍ਰੀਜੀਤਾ ਡੇ ਅਤੇ ਮਾਈਕਲ ਨੇ ਲਗਭਗ ਪੰਜ ਸਾਲ ਡੇਟ ਕਰਨ ਤੋਂ ਬਾਅਦ ਵਿਆਹ ਕਰਵਾ ਲਿਆ। ਮਾਈਕਲ ਨੇ 2021 ‘ਚ ਪੈਰਿਸ ‘ਚ ਇਕ ਜਗ੍ਹਾ ‘ਤੇ ਅਦਾਕਾਰਾ ਨੂੰ ਰੋਮਾਂਟਿਕ ਅੰਦਾਜ਼ ‘ਚ ਪ੍ਰਪੋਜ਼ ਕੀਤਾ ਸੀ। ਇਕ ਰਿਪੋਰਟ ਮੁਤਾਬਕ ਸ਼੍ਰੀਜੀਤਾ ਨੇ ਕਲਰਸ ਟੀਵੀ ਦੇ ਮਸ਼ਹੂਰ ਸ਼ੋਅ ‘ਉਤਰਨ’ ‘ਚ ਕੰਮ ਕੀਤਾ ਸੀ। ਉਨ੍ਹਾਂ ਨੇ ਸ਼ੋਅ ਵਿੱਚ ਮੁਕਤਾ ਰਾਠੌੜ ਦੀ ਭੂਮਿਕਾ ਨਿਭਾਈ ਸੀ।
ਇਸ ਤੋਂ ਬਾਅਦ ਉਨ੍ਹਾਂ ਨੇ ਸਟਾਰ ਪਲੱਸ ਦੀ ਥ੍ਰਿਲਰ ਫਿਲਮ ‘ਨਜ਼ਰ’ ‘ਚ ਕੰਮ ਕੀਤਾ। ਇਸ ਸ਼ੋਅ ‘ਚ ਉਨ੍ਹਾਂ ਦੇ ਕਿਰਦਾਰ ਦਾ ਨਾਂ ‘ਦਿਲਰੁਬਾ’ ਸੀ। ਇਸ ਦੇ ਨਾਲ ਹੀ ਸ਼੍ਰੀਜੀਤਾ ‘ਯੇ ਜਾਦੂ ਹੈ ਜਿਨ ਕਾ’, ‘ਤੁਮ ਹੀ ਹੋ ਬੰਧੂ ਸਖਾ ਤੁਮਹੀ’, ‘ਪਿਆ ਰੰਗਰੇਜ਼’ ਅਤੇ ‘ਬਿੱਗ ਬੌਸ 16’ ‘ਚ ਵੀ ਨਜ਼ਰ ਆ ਚੁੱਕੀ ਹੈ।
ਕੌਣ ਹੈ ਸ਼੍ਰੀਜੀਤਾ ਡੇ ਦੇ ਪਤੀ ?
ਸ਼੍ਰੀਜੀਤਾ ਡੇ ਦੇ ਪਤੀ ਮਾਈਕਲ ਸ਼ਿਪਿੰਗ ਕੰਪਨੀ ਹੈਪਗ-ਲੋਇਡ ਏਜੀ ਵਿੱਚ ਕਾਰੋਬਾਰੀ ਵਿਕਾਸ ਮੈਨੇਜਰ ਹੈ। ਦੋਵਾਂ ਦੀ ਪ੍ਰੇਮ ਕਹਾਣੀ ਸਾਲ 2019 ਵਿੱਚ ਸ਼ੁਰੂ ਹੋਈ ਸੀ ਅਤੇ ਸਾਲ 2021 ਵਿੱਚ ਮਾਈਕਲ ਨੇ ਅਦਾਕਾਰਾ ਨੂੰ ਪ੍ਰਪੋਜ਼ ਕੀਤਾ ਸੀ। ਪਿਛਲੇ ਸਾਲ ਦੋਹਾਂ ਨੇ ਈਸਾਈ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਸੀ।
ਦਿਲਜੀਤ ਦੋਸਾਂਝ ਦੀ ਹੈਦਰਾਬਾਦ 'ਚ ਧੱਕ, ਅੱਜ ਲਾਉਣਗੇ ਰੌਣਕਾਂ ਤੇ ਨਚਾਉਣਗੇ ਲੋਕਾਂ ਨੂੰ
NEXT STORY