ਮੁੰਬਈ- 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਫੇਮ ਟੀ.ਵੀ. ਅਦਾਕਾਰਾ ਹਿਨਾ ਖਾਨ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ। ਉਹ ਇਲਾਜ ਕਰਵਾ ਰਹੀ ਹੈ ਅਤੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਇਸ ਸਫਰ ਨੂੰ ਸ਼ੇਅਰ ਕਰਦੀ ਰਹਿੰਦੀ ਹੈ।ਨਵੇਂ ਸਾਲ 'ਤੇ ਹਿਨਾ ਖਾਨ ਦੀ ਤਾਜ਼ਾ ਪੋਸਟ ਸਾਹਮਣੇ ਆਈ ਹੈ। ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਜਿਊਣ ਲਈ ਸੰਘਰਸ਼ ਦੀ ਗੱਲ ਕਰਕੇ ਭਾਵੁਕ ਕਰ ਦਿੱਤਾ।
ਇਹ ਵੀ ਪੜ੍ਹੋ- ਕਰਨ ਔਜਲਾ ਦੇ ਨਵੇਂ ਗੀਤ 'ਚ ਨਜ਼ਰ ਆਵੇਗੀ ਇਹ ਬਾਲੀਵੁੱਡ ਅਦਾਕਾਰਾ
ਇਕ ਜਾਨਲੇਵਾ ਬੀਮਾਰੀ ਨਾਲ ਜੂਝ ਰਹੀ ਹਿਨਾ ਖਾਨ ਨੇ ਇਸ ਬੀਮਾਰੀ ਕਾਰਨ ਝੱਲ ਰਹੇ ਦਰਦ ਦੇ ਬਾਵਜੂਦ ਹਿੰਮਤ ਨਹੀਂ ਹਾਰੀ। ਉਹ ਬਹਾਦਰੀ ਨਾਲ ਇਸ ਦਾ ਸਾਹਮਣਾ ਕਰ ਰਹੀ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਇਸ 'ਚ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਹੈ ਕਿ ਸਾਲ 2024 ਉਨ੍ਹਾਂ ਲਈ ਕਿੰਨਾ ਮੁਸ਼ਕਲ ਰਿਹਾ ਹੈ। ਹਿਨਾ ਖਾਨ ਨੇ ਆਪਣੀ ਇੰਸਟਾ ਸਟੋਰੀ 'ਤੇ ਇਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ।
ਫੈਨਜ਼ ਹੋਏ ਭਾਵੁਕ
ਇਸ ਦੇ ਕੈਪਸ਼ਨ 'ਚ ਉਸ ਨੇ ਲਿਖਿਆ- ਸਾਨੂੰ ਇੱਥੇ ਜ਼ਿੰਦਾ ਰਹਿਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਇਸ ਵੀਡੀਓ 'ਚ ਦੱਸਿਆ ਗਿਆ ਹੈ ਕਿ- ਇਸ ਨਵੇਂ ਸਾਲ 'ਚ ਜਦੋਂ ਘੜੀ 12 ਵੱਜੇਗੀ ਤਾਂ ਮੈਂ ਆਉਣ ਵਾਲੇ ਸਾਲ ਨੂੰ ਹੀ ਨਹੀਂ ਸਗੋਂ ਖੁਦ ਨੂੰ ਵੀ ਉੱਚਾ ਚੁੱਕਾਂਗੀ। ਕਿਉਂਕਿ ਇਸ ਸਾਲ ਨੇ ਮੈਨੂੰ ਉਸ ਤੋਂ ਵੱਧ ਦਿੱਤਾ ਹੈ ਜਿੰਨਾ ਮੈਂ ਕਦੇ ਸੋਚਿਆ ਸੀ। ਇਸ ਪੋਸਟ ਨੇ ਇੱਕ ਵਾਰ ਫਿਰ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਦਿੱਤਾ ਹੈ।ਹਿਨਾ ਦੀ ਇਹ ਪੋਸਟ ਦੇਖ ਕੇ ਉਸ ਦੇ ਪ੍ਰਸ਼ੰਸਕ ਦੁਖੀ ਹੋ ਗਏ। ਲੋਕ ਇਸ 'ਤੇ ਕਾਫੀ ਕੁਮੈਂਟ ਕਰ ਰਹੇ ਹਨ। ਕੁਮੈਂਟ 'ਚ ਉਸ ਨੇ ਆਪਣੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕੀਤੀ ਹੈ। ਕੁਝ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ ਅਤੇ ਉਨ੍ਹਾਂ ਨੇ ਰੋਣ ਵਾਲੇ ਇਮੋਜੀ ਸ਼ੇਅਰ ਕੀਤੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦਿਲਜੀਤ ਦੋਸਾਂਝ ਨੇ ਵਧਾਇਆ ਪੰਜਾਬੀਆਂ ਦਾ ਮਾਣ, ਝੋਲੀ 'ਚ ਪਿਆ ਵੱਡਾ ਮਾਣ
NEXT STORY