ਜਲੰਧਰ- ਗਾਇਕ ਕਰਨ ਔਜਲਾ ਅੱਜ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਸ ਨੇ ਪਾਲੀਵੁੱਡ ਇੰਡਸਟਰੀ 'ਚ ਵੱਖਰੀ ਪਛਾਣ ਬਣਾਈ ਹੈ। ਪੰਜਾਬੀ ਸੰਗ਼ੀਤ ਦੇ ਖੇਤਰ ਵਿੱਚ ਇੱਕ ਸ਼ਨਸ਼ੇਸ਼ਨ ਵਜੋਂ ਉਭਰ ਚੁੱਕੇ ਸਟਾਰ ਗਾਇਕ ਕਰਨ ਔਜਲਾ ਦੇ ਨਵੇਂ ਗਾਣੇ ਨੂੰ ਚਾਰ ਚੰਨ ਲਾਉਣ ਜਾ ਰਹੀ ਹੈ ਚਰਚਿਤ ਬਾਲੀਵੁੱਡ ਅਦਾਕਾਰਾ ਅਵਨੀਤ ਕੌਰ, ਇਨ੍ਹਾਂ ਦੋਵਾਂ ਦੀ ਸ਼ਾਨਦਾਰ ਕਲੋਬਰੇਸ਼ਨ ਅਧੀਨ ਸਜਿਆ ਇਹ ਗਾਣਾ ਜਲਦ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਵੇਗਾ।
ਗੀਤ ਨੂੰ ਲੈਕੇ ਦਰਸ਼ਕ ਉਤਸ਼ਾਹਿਤ
ਇਨੀ ਦਿਨੀ ਆਪਣੀ ਗਾਇਕੀ ਦੀ ਕਲਾ ਦਾ ਲੋਹਾ ਮੰਨਵਾ ਰਹੇ ਹਨ ਕਰਨ ਔਂਜਲਾ, ਜੋ ਵਿਸ਼ਵਭਰ 'ਚ ਲੋਕਪ੍ਰਿਯਤਾ ਦੇ ਨਵੇਂ ਅਯਾਮ ਕਾਇਮ ਕਰਦੇ ਜਾ ਰਹੇ ਹਨ, ਜਿਨਾਂ ਦੀ ਬਾਲੀਵੁੱਡ ਗਲਿਆਰਿਆ 'ਚ ਵੀ ਵਧ ਰਹੀ ਧਾਕ ਦਾ ਇਜ਼ਹਾਰ ਇਹ ਨਵਾਂ ਗੀਤ ਕਰਵਾਉਣ ਜਾ ਰਿਹਾ ਹੈ। ਦਰਸ਼ਕਾਂ ਦਾ ਸਾਹਮਣੇ ਆਉਣ ਜਾ ਰਿਹਾ ਨਵਾਂ ਗਾਣਾ, ਜਿਸ ਸਬੰਧਤ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾਵੇਗੀ ਸਨਸਨੀਖੇਜ ਅਦਾਕਾਰਾ ਅਵਨੀਤ ਕੌਰ, ਜੋ ਬਾਲੀਵੁੱਡ ਦੀਆਂ ਮੋਹਰੀ ਕਤਾਰ ਐਕਟ੍ਰੈਸਸ ਵਿਚ ਆਪਣੀ ਮੌਜ਼ੂਦਗੀ ਦਰਜ਼ ਕਰਵਾਉਣ ਵੱਲ ਤੇਜ਼ੀ ਨਾਲ ਅੱਗੇ ਵਧਦੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗਾਇਕ ਬੱਬੂ ਮਾਨ ਨੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਦਿੱਤੀ ਵੱਡੀ ਅਪਡੇਟ
NEXT STORY