ਮੁੰਬਈ- ਟੀਵੀ ਦੀ ਮਸ਼ਹੂਰ ਅਦਾਕਾਰਾ ਕਾਮਿਆ ਪੰਜਾਬੀ ਰਾਜਨੀਤੀ 'ਚ ਆ ਗਈ ਹੈ। ਅਦਾਕਾਰਾ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਹੈ। ਬੀਤੇ ਬੁੱਧਵਾਰ ਨੂੰ ਕਾਮਿਆ ਮੰਬਈ ਕਾਂਗਰਸ ਪ੍ਰਧਾਨ ਭਾਈ ਜਗਤਾਪ, ਕਾਰਜਕਾਰੀ ਪ੍ਰਧਾਨ ਚਰਨ ਸਿੰਘ ਸਪਰਾ ਅਤੇ ਨੌਜਵਾਨ ਨੇਤਾ ਸੂਰਤ ਸਿੰਘ ਠਾਕੁਰ ਦੀ ਹਾਜ਼ਰੀ 'ਚ ਕਾਂਗਰਸ 'ਚ ਸ਼ਾਮਲ ਹੋਈ।
ਪ੍ਰੋਗਰਾਮ ਤੋਂ ਬਾਅਦ ਪ੍ਰੈੱਸ ਕਾਂਫਰੈਂਸ ਦਾ ਆਯੋਜਨ ਕੀਤਾ ਗਿਆ, ਜਿਸ 'ਚ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ।
ਕਾਮਿਆ ਪੰਜਾਬੀ ਦਾ ਕਹਿਣਾ ਹੈ ਕਿ ਉਹ ਰਾਜਨੀਤੀ 'ਚ ਆਉਣ ਤੋਂ ਬਾਅਦ ਐਕਟਿੰਗ ਨਹੀਂ ਛੱਡੇਗੀ। ਐਕਟਿੰਗ ਉਨ੍ਹਾਂ ਦਾ ਪਹਿਲਾਂ ਪਿਆਰ ਹੈ। ਉਨ੍ਹਾਂ ਨੇ ਕਿਹਾ ਕਿ ਉਹ ਐਕਟਿੰਗ ਅਤੇ ਰਾਜਨੀਤੀ ਦੇ ਵਿਚਾਲੇ ਬੈਲੇਂਸ ਬਣਾ ਕੇ ਕੰਮ ਕਰੇਗੀ।
ਕਾਮਿਆ ਪੰਜਾਬੀ ਨੇ ਕਿਹਾ ਕਿ 'ਬਿਗ ਬੌਗ 13' 'ਚ ਮੈਂ ਤਹਿਸੀਨ ਪੂਨਾਵਾਲਾ ਨੂੰ ਮਿਲੀ ਸੀ ਅਤੇ ਉਨ੍ਹਾਂ ਨੂੰ ਮੇਰੀ ਰਾਜਨੀਤੀ 'ਚ ਆਉਣ ਦੀ ਇੱਛਾ ਦੇ ਬਾਰੇ 'ਚ ਪਤਾ ਚੱਲਿਆ। ਉਨ੍ਹਾਂ ਨੂੰ ਲੱਗਾ ਕਿ ਮੇਰੇ 'ਚ ਕਾਬਲੀਅਤ ਹੈ ਅਤੇ ਉਨ੍ਹਾਂ ਨੇ ਮੈਨੂੰ ਗਾਈਡ ਕੀਤਾ। ਮੈਂ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹਾਂ ਅਤੇ ਉਨ੍ਹਾਂ ਮੁੱਦਿਆਂ 'ਤੇ ਕੰਮ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਲਈ ਮੈਂ ਸੋਚਦੀ ਹਾਂ। ਇਸ ਤੋਂ ਇਲਾਵਾ ਮੈਂ ਮਹਿਤਾ ਸਸ਼ਕਤੀਕਰਣ 'ਤੇ ਫੋਕਸ ਕਰਨਾ ਚਾਹੁੰਦੀ ਹਾਂ।
ਉਨ੍ਹਾਂ ਔਰਤਾਂ ਲਈ ਵੀ ਕੰਮ ਕਰਨਾ ਚਾਹੁੰਦੀ ਹੈ ਜੋ ਘਰੇਲੂ ਹਿੰਸਾ ਤੋਂ ਪੀੜਤ ਹਨ। ਬੀਤੇ ਸਾਲਾਂ 'ਚ ਮੈਂ ਵੀ ਘਰੇਲੂ ਹਿੰਸਾ ਸਹੀ ਅਤੇ ਰਾਜਨੀਤੀ 'ਚ ਆਉਣ ਦਾ ਵਿਚਾਰ ਸ਼ਾਇਦ ਉਸ ਦੀ ਉਪਜ ਹੈ। ਮੈਨੂੰ ਪਾਵਰ ਦਾ ਲਾਲਚ ਨਹੀਂ ਹੈ। ਮੈਂ ਸਿਰਫ ਕੰਮ ਕਰਨਾ ਚਾਹੁੰਦੀ ਹੈ।
ਦੱਸ ਦੇਈਏ ਕਿ ਕਾਮਿਆ ਪੰਜਾਬੀ ਨੇ ਸਾਲ 2001 'ਚ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ 'ਕਹਿਤਾ ਹੈ ਦਿਲ', 'ਕਿਉਂ ਹੋਤਾ ਹੈ ਪਿਆਰ', 'ਵੋ ਰਹਿਨੇ ਵਾਲੀ ਮਹਿਲੋਂ ਕੀ', 'ਬਨੂੰ ਮੈਂ ਤੇਰੀ ਦੁਲਹਨ', 'ਅੰਬਰ ਧਰਾ' ਅਤੇ 'ਬੇਇੰਤੇਹਾ' ਵਰਗੇ ਕਈ ਟੀਵੀ ਸੀਰੀਅਲਾਂ 'ਚ ਕੰਮ ਕੀਤਾ ਹੈ। ਇਸ ਤੋ ਇਲਾਵਾ ਉਹ ਰਿਐਲਿਟੀ ਸ਼ੋਅ 'ਬਿਗ ਬੌਸ' 'ਚ ਵੀ ਨਜ਼ਰ ਆ ਚੁੱਕੀ ਹੈ।
ਆਰੀਅਨ ਡਰੱਗ ਕੇਸ : ਸਮੀਰ ਵਾਨਖੇੜੇ ਦੀਆਂ ਵਧੀਆਂ ਮੁਸ਼ਕਿਲਾਂ, ਗਵਾਹ ਕਿਰਨ ਗੋਸਾਵੀ ਗ੍ਰਿਫ਼ਤਾਰ
NEXT STORY