ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਦੀ ਦਿੱਗਜ ਅਦਾਕਾਰਾ ਨੀਨਾ ਗੁਪਤਾ ਅਕਸਰ ਆਪਣੀ ਬੇਬਾਕੀ ਅਤੇ ਹਾਜ਼ਰ-ਜਵਾਬੀ ਲਈ ਜਾਣੀ ਜਾਂਦੀ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਉਹਨਾਂ ਦੇ ਗਰਭਵਤੀ ਹੋਣ ਦੀਆਂ ਅਫਵਾਹਾਂ ਤੇਜ਼ੀ ਨਾਲ ਫੈਲੀਆਂ, ਜਿਸ 'ਤੇ ਹੁਣ ਅਦਾਕਾਰਾ ਨੇ ਬਹੁਤ ਹੀ ਦਿਲਚਸਪ ਅੰਦਾਜ਼ ਵਿੱਚ ਆਪਣੀ ਚੁੱਪੀ ਤੋੜੀ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੇ ਵਿਆਹ ਤੋਂ ਪਹਿਲਾਂ ਹੀ ਖਿੱਚ ਲਈ 'ਮਾਂ ਬਣਨ ਦੀ ਤਿਆਰੀ' ! ਫ੍ਰੀਜ਼ ਕਰਵਾਏ ਐੱਗਜ਼

ਕਿਵੇਂ ਸ਼ੁਰੂ ਹੋਈਆਂ ਅਫਵਾਹਾਂ?
ਬੀਤੇ ਦਿਨੀਂ ਨੀਨਾ ਗੁਪਤਾ, ਰਸ਼ਮਿਕਾ ਮੰਦਾਨਾ ਅਤੇ ਵਿਜੇ ਦੇਵਰਕੋਂਡਾ ਦੇ ਵੈਡਿੰਗ ਰਿਸੀਪਸ਼ਨ ਵਿੱਚ ਸ਼ਾਮਲ ਹੋਈ ਸੀ। ਇਸ ਮੌਕੇ ਉਨ੍ਹਾਂ ਨੇ ਆਪਣੀ ਬੇਟੀ ਮਸਾਬਾ ਗੁਪਤਾ ਦੀ ਡਿਜ਼ਾਈਨ ਕੀਤੀ ਹੋਈ 'ਆਈਵਰੀ' ਰੰਗ ਦੀ ਖੂਬਸੂਰਤ ਸਾੜ੍ਹੀ ਪਹਿਨੀ ਹੋਈ ਸੀ। ਕੁਝ ਵਾਇਰਲ ਵੀਡੀਓਜ਼ ਵਿੱਚ ਨੀਨਾ ਗੁਪਤਾ ਨੂੰ ਆਪਣੀ ਸਾੜ੍ਹੀ ਸੰਭਾਲਦੇ ਅਤੇ ਪੇਟ 'ਤੇ ਹੱਥ ਰੱਖਦੇ ਦੇਖਿਆ ਗਿਆ, ਜਿਸ ਤੋਂ ਬਾਅਦ ਯੂਜ਼ਰਸ ਨੇ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ ਕਿ 66 ਸਾਲ ਦੀ ਉਮਰ ਵਿੱਚ ਅਦਾਕਾਰਾ 'ਬੇਬੀ ਬੰਪ' ਫਲਾਂਟ ਕਰ ਰਹੀ ਹੈ। ਕਈਆਂ ਨੇ ਤਾਂ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ 66 ਸਾਲ ਦੀ ਉਮਰ ਵਿੱਚ ਅਦਾਕਾਰਾ ਦਾ ਸਾਹਸੀ ਕਦਮ ਹੈ।
ਇਹ ਵੀ ਪੜ੍ਹੋ: ਪੰਜਾਬੀ ਫ਼ਿਲਮ ਇੰਡਸਟਰੀ ਤੋਂ ਮੰਦਭਾਗੀ ਖ਼ਬਰ ! ਮਸ਼ਹੂਰ ਅਦਾਕਾਰਾ ਦੀ ਮਾਂ ਦਾ ਹੋਇਆ ਦਿਹਾਂਤ
ਨੀਨਾ ਗੁਪਤਾ ਦਾ ਮਜ਼ਾਕੀਆ ਜਵਾਬ
ਪ੍ਰੈਗਨੈਂਸੀ ਦੀਆਂ ਅਫਵਾਹਾਂ 'ਤੇ ਹੱਸਦਿਆਂ ਨੀਨਾ ਗੁਪਤਾ ਨੇ ਇਕ ਇੰਟਰਵਿਊ ਦੌਰਾਨ ਕਿਹਾ, "ਬਸ ਇਹੀ ਚਾਹੀਦਾ ਸੀ ਮੈਨੂੰ, ਰੀਅਲ ਲਾਈਫ 'ਬਧਾਈ ਹੋ'!" (ਦੱਸ ਦੇਈਏ ਕਿ ਫਿਲਮ 'ਬਧਾਈ ਹੋ' ਵਿੱਚ ਨੀਨਾ ਨੇ ਇੱਕ ਅਜਿਹੀ ਔਰਤ ਦਾ ਕਿਰਦਾਰ ਨਿਭਾਇਆ ਸੀ ਜੋ ਵੱਡੀ ਉਮਰ ਵਿੱਚ ਗਰਭਵਤੀ ਹੋ ਜਾਂਦੀ ਹੈ)। ਅਫਵਾਹਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਅਦਾਕਾਰਾ ਨੇ ਸਪੱਸ਼ਟ ਕੀਤਾ ਕਿ ਉਹ ਗਰਭਵਤੀ ਨਹੀਂ ਹੈ। ਉਹਨਾਂ ਨੇ ਇਸ ਪਿੱਛੇ ਦਾ ਤਰਕ ਦਿੰਦੇ ਹੋਏ ਕਿਹਾ, ਮੈਂ ਉਸ ਦਿਨ ਜੋ ਸਾੜ੍ਹੀ ਪਹਿਨੀ ਸੀ, ਉਸ ਦਾ ਫੈਬਰਿਕ ਕਾਫੀ ਮੋਟਾ ਸੀ। ਉਹ ਸਾੜ੍ਹੀ ਸਰੀਰ ਨੂੰ ਥੋੜਾ ਭਾਰੀ (bulky) ਦਿਖਾ ਰਹੀ ਸੀ। ਉਨ੍ਹਾਂ ਕਿਹਾ ਕਿ ਮੈਨੂੰ ਇਹ ਅਟਕਲਾਂ ਸੁਣ ਕੇ ਬੁਰਾ ਨਹੀਂ ਲੱਗਿਆ, ਸਗੋਂ ਚੰਗਾ ਲੱਗ ਰਿਹਾ ਹੈ ਕਿਉਂਕਿ ਇਹ ਦਰਸਾਉਂਦਾ ਹੈ ਕਿ ਸਾਡਾ ਦੇਸ਼ ਹੁਣ ਅਜਿਹੇ ਵਿਸ਼ਿਆਂ 'ਤੇ ਖੁੱਲ੍ਹੇ ਵਿਚਾਰਾਂ ਵਾਲਾ ਹੋ ਰਿਹਾ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਮਸ਼ਹੂਰ ਗਾਇਕਾ ਰਿਹਾਨਾ 'ਤੇ ਹਮਲਾ ! ਚਿੱਟੇ ਰੰਗ ਦੀ ਟੈਸਲਾ 'ਚ ਆਈ ਔਰਤ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਸ਼ਹੂਰ ਅਦਾਕਾਰਾ ਨੇ ਵਿਆਹ ਤੋਂ ਪਹਿਲਾਂ ਹੀ ਖਿੱਚ ਲਈ 'ਮਾਂ ਬਣਨ ਦੀ ਤਿਆਰੀ' !
NEXT STORY