ਐਂਟਰਟੇਨਮੈਂਟ ਡੈਸਕ : ਫ਼ਿਲਮੀ ਦੁਨੀਆ 'ਚ ਅਜਿਹੀਆਂ ਕਈ ਅਭਿਨੇਤਰੀਆਂ ਮੌਜੂਦ ਹਨ, ਜੋ 50 ਸਾਲ ਦੀ ਉਮਰ 'ਚ ਵੀ ਆਪਣੀਆਂ ਅਦਾਵਾਂ ਨਾਲ ਪ੍ਰਸ਼ੰਸਕਾਂ ਨੂੰ ਕਾਇਲ ਕਰਦੀਆਂ ਹਨ। ਇਸ ਲਿਸਟ 'ਚ ਸ਼ਵੇਤਾ ਤਿਵਾਰੀ ਵੀ ਮੌਜੂਦ ਹੈ, ਜੋ ਆਪਣੀਆਂ ਅਦਾਵਾਂ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾਉਂਦੀ ਹੈ।

43 ਸਾਲ ਦੀ ਉਮਰ 'ਚ ਉਹ 18 ਸਾਲ ਦੀਆਂ ਕੁੜੀਆਂ ਨੂੰ ਵੀ ਮਾਤ ਪਾਉਂਦੀ ਹੈ। 2 ਤਲਾਕ ਦੇ ਦਰਦ ਅਤੇ ਆਪਣੀ ਨਿੱਜੀ ਜ਼ਿੰਦਗੀ 'ਚ ਕਈ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਸ਼ਵੇਤਾ ਤਿਵਾਰੀ ਦੀ ਖੂਬਸੂਰਤੀ 'ਚ ਕੋਈ ਫਰਕ ਨਹੀਂ ਪਿਆ।

ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿਣ ਵਾਲੀ ਸ਼ਵੇਤਾ ਤਿਵਾਰੀ ਅਕਸਰ ਆਪਣੀਆਂ ਹੌਟ ਤਸਵੀਰਾਂ ਰਾਹੀਂ ਇੰਟਰਨੈੱਟ 'ਤੇ ਤਹਿਲਕਾ ਮਚਾਉਂਦੀ ਰਹਿੰਦੀ ਹੈ। ਹਾਲ ਹੀ 'ਚ ਸ਼ਵੇਤਾ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਆਪਣੇ ਬੋਲਡ ਅੰਦਾਜ਼ ਦਾ ਜਲਵਾ ਦਿਖਾ ਰਹੀ ਹੈ।

ਦੱਸ ਦੇਈਏ ਕਿ ਉਹ ਆਪਣੇ ਕੈਮਰਾਮੈਨ ਨੂੰ ਲੈ ਬਾਥਰੂਮ 'ਚ ਪਹੁੰਚ ਜਾਂਦੀ ਹੈ, ਜਿੱਥੇ ਉਸ ਨੇ ਕਈ ਬੋਲਡ ਪੋਜ਼ ਦਿੱਤੇ। ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਸ਼ਵੇਤਾ ਤਿਵਾਰੀ ਬਾਥਰੋਬ ਪਹਿਨ ਕੇ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਸ ਨੇ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀਆਂ ਕੀਤੀਆਂ ਹਨ।

ਇਸ ਦੇ ਨਾਲ ਹੀ ਇਹ ਅਭਿਨੇਤਰੀ ਆਪਣੀ ਐਕਟਿੰਗ ਦੇ ਦਮ 'ਤੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ ਦਾ ਕੰਮ ਕਰ ਰਹੀ ਹੈ। ਇੰਨਾ ਹੀ ਨਹੀਂ ਸ਼ਵੇਤਾ ਦੀ ਕਾਤਲ ਮੁਸਕਰਾਹਟ ਇਨ੍ਹਾਂ ਤਸਵੀਰਾਂ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੀ ਹੈ।

ਸ਼ਵੇਤਾ ਤਿਵਾਰੀ ਦੀਆਂ ਇਹ ਤਸਵੀਰਾਂ ਬੇਹੱਦ ਹੌਟ ਅਤੇ ਬੋਲਡ ਹਨ, ਜੋ ਆਸਾਨੀ ਨਾਲ ਕਿਸੇ ਦਾ ਵੀ ਦਿਲ ਜਿੱਤ ਲੈਣਗੀਆਂ। ਅਦਾਕਾਰਾਂ ਦੀਆਂ ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਦੱਸਣਯੋਗ ਹੈ ਕਿ ਸ਼ਵੇਤਾ ਤਿਵਾਰੀ ਦਾ ਪਹਿਲਾ ਵਿਆਹ ਅਦਾਕਾਰ ਰਾਜਾ ਚੌਧਰੀ ਨਾਲ ਸਾਲ 1998 'ਚ ਹੋਇਆ ਸੀ, ਜੋ 2007 ਤੱਕ ਚੱਲਿਆ। ਇਸ ਵਿਆਹ ਤੋਂ ਉਸ ਦੀ ਇਕ ਧੀ ਵੀ ਹੈ, ਜੋ ਹੁਣ ਅਦਾਕਾਰਾ ਪਲਕ ਤਿਵਾਰੀ ਦੇ ਨਾਂ ਨਾਲ ਜਾਣੀ ਜਾਂਦੀ ਹੈ।

ਇਸ ਤੋਂ ਬਾਅਦ 2013 'ਚ ਸ਼ਵੇਤਾ ਨੂੰ ਅਭਿਨਵ ਕੋਹਲੀ ਨਾਲ ਪਿਆਰ ਹੋ ਗਿਆ ਅਤੇ ਦੋਹਾਂ ਨੇ ਵਿਆਹ ਕਰਵਾ ਲਿਆ। ਸ਼ਵੇਤਾ ਦੇ ਦੂਜੇ ਵਿਆਹ ਤੋਂ ਇਕ ਬੇਟਾ ਹੈ, ਜਿਸ ਦਾ ਨਾਂ ਰਿਆਨ ਕੋਹਲੀ ਹੈ। ਅਭਿਨਵ ਅਤੇ ਸ਼ਵੇਤਾ 2019 'ਚ ਹਮੇਸ਼ਾ ਲਈ ਵੱਖ ਹੋ ਗਏ ਹਨ।


ਮਾਡਲ ਅਮਨ ਰਾਮਗੜ੍ਹੀਆ ਦੇ ਅਸ਼ਲੀਲ ਵੀਡੀਓ ਨੇ ਮਚਾਈ ਤਰਥੱਲੀ, ਜਾਣੋ ਕਿਵੇਂ ਡਿਲੀਟ ਕੀਤਾ ਜਾਵੇ ਅਜਿਹਾ ਡਾਟਾ?
NEXT STORY