ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਆਪਣੀ ਆਉਣ ਵਾਲੀ ਫ਼ਿਲਮ 'ਜਹਾਂਗੀਰ ਨੈਸ਼ਨਲ ਯੂਨੀਵਰਸਿਟੀ' ਨੂੰ ਲੈ ਕੇ ਸੁਰਖੀਆਂ 'ਚ ਹੈ। ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਉਰਵਸ਼ੀ ਰੌਤੇਲਾ ਨੇ ਰਾਜਨੀਤੀ ਨਾਲ ਜੁੜਿਆ ਵੱਡਾ ਬਿਆਨ ਦਿੱਤਾ ਹੈ। ਉਰਵਸ਼ੀ ਰੌਤੇਲਾ ਮੰਨੀ-ਪ੍ਰਮੰਨੀ ਮਾਡਲ ਤੇ ਅਦਾਕਾਰਾ ਹੈ। 'ਹੇਟ ਸਟੋਰੀ 4', 'ਗ੍ਰੇਟ ਗ੍ਰੈਂਡ ਮਸਤੀ', 'ਸਨਮ ਰੇ' ਤੇ 'ਵਰਜਿਨ ਭਾਨੂਪ੍ਰਿਆ' ਵਰਗੀਆਂ ਫ਼ਿਲਮਾਂ 'ਚ ਕੰਮ ਕਰ ਚੁੱਕੀ ਉਰਵਸ਼ੀ ਨੂੰ ਇੰਡਸਟਰੀ 'ਚ ਆਇਆ ਕਰੀਬ 11 ਸਾਲ ਹੋ ਗਏ ਹਨ। ਅਦਾਕਾਰੀ ਅਤੇ ਖ਼ੂਬਸੂਰਤੀ ਦਾ ਜਲਵਾ ਦਿਖਾਉਣ ਤੋਂ ਬਾਅਦ ਉਰਵਸ਼ੀ ਰਾਜਨੀਤੀ 'ਚ ਆਉਣ ਦੀ ਯੋਜਨਾ ਬਣਾ ਰਹੀ ਹੈ।
ਕੀ ਰਾਜਨੀਤੀ 'ਚ ਆਵੇਗੀ ਉਰਵਸ਼ੀ ਰੌਤੇਲਾ?
ਉਰਵਸ਼ੀ ਰੌਤੇਲਾ ਨੇ 'ਜੇ. ਐੱਨ. ਯੂ' ਫ਼ਿਲਮ ਦੀ ਰਿਲੀਜ਼ਿੰਗ ਤੋਂ ਪਹਿਲਾਂ ਰਾਜਨੀਤੀ 'ਚ ਆਉਣ ਦੇ ਸੰਕੇਤ ਦਿੱਤੇ ਹਨ। ਇੰਨਾ ਹੀ ਨਹੀਂ ਅਦਾਕਾਰਾ ਦਾ ਕਹਿਣਾ ਹੈ ਕਿ ਉਸ ਨੂੰ ਚੋਣ ਲੜਨ ਲਈ ਟਿਕਟ ਵੀ ਮਿਲ ਗਈ ਹੈ। ਹਾਲਾਂਕਿ ਅਦਾਕਾਰਾ ਨੇ ਹਾਲੇ ਇਹ ਤੈਅ ਨਹੀਂ ਕੀਤਾ ਹੈ ਕਿ ਉਹ ਰਾਜਨੀਤੀ 'ਚ ਆਵੇਗੀ ਜਾਂ ਨਹੀਂ। ਹਾਲ ਹੀ 'ਚ ਜਦੋਂ ਇਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਉਰਵਸ਼ੀ ਤੋਂ ਪੁੱਛਿਆ ਗਿਆ ਕਿ ਉਸ ਦੀ ਰਾਜਨੀਤੀ 'ਚ ਕਿੰਨੀ ਦਿਲਚਸਪੀ ਹੈ ਤਾਂ ਅਦਾਕਾਰਾ ਨੇ ਇਸ 'ਤੇ ਵੱਡਾ ਬਿਆਨ ਦਿੱਤਾ ਹੈ।
ਮੈਨੂੰ ਪਹਿਲਾਂ ਹੀ ਮਿਲ ਟੁੱਕੀ ਹੈ ਟਿਕਟ
ਉਰਵਸ਼ੀ ਰੌਤੇਲਾ ਨੇ ਕਿਹਾ, ''ਮੈਨੂੰ ਪਹਿਲਾਂ ਹੀ ਟਿਕਟ ਮਿਲ ਚੁੱਕੀ ਹੈ। ਫੈਸਲਾ ਮੈਨੂੰ ਕਰਨਾ ਹੋਵੇਗਾ ਕਿ ਮੈਂ ਰਾਜਨੀਤੀ ਦਾ ਹਿੱਸਾ ਬਣਾਂਗੀ ਜਾਂ ਨਹੀਂ।' ਉਰਵਸ਼ੀ ਨੇ ਇਹ ਵੀ ਕਿਹਾ ਕਿ ਮੈਂ ਅਜੇ ਫੈਸਲਾ ਨਹੀਂ ਕੀਤਾ ਹੈ। ਉਸ ਨੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਉਹ ਦੱਸਣ ਕਿ ਉਸ ਨੂੰ ਰਾਜਨੀਤੀ 'ਚ ਆਉਣਾ ਚਾਹੀਦਾ ਹੈ ਜਾਂ ਨਹੀਂ। ਹਾਲਾਂਕਿ ਅਦਾਕਾਰ ਨੇ ਇਸ ਬਾਰੇ ਕੁਝ ਨਹੀਂ ਕਿਹਾ ਕਿ ਉਨ੍ਹਾਂ ਨੂੰ ਕਿਸ ਸਿਆਸੀ ਪਾਰਟੀ ਨੇ ਟਿਕਟ ਦਿੱਤੀ ਹੈ।
ਕਦੋਂ ਰਿਲੀਜ਼ ਹੋ ਰਹੀ JNU?
ਵਿਨੈ ਵਰਮਾ ਦੇ ਨਿਰਦੇਸ਼ਨ ਹੇਠ ਬਣੀ 'JNU' 'ਚ ਦੱਸਿਆ ਜਾਵੇਗਾ ਕਿ ਕਿਵੇਂ ਯੂਨੀਵਰਸਿਟੀ ਅੰਦਰ ਦੇਸ਼ ਵਿਰੋਧੀ ਗਤੀਵਿਧੀਆਂ ਹੋ ਰਹੀਆਂ ਹਨ। ਫ਼ਿਲਮ 'ਚ ਸਿਧਾਰਥ ਬੋਡਕਾ, ਉਰਵਸ਼ੀ ਰੌਤੇਲਾ, ਪੀਯੂਸ਼ ਮਿਸ਼ਰਾ, ਵਿਜੇ ਰਾਜ ਅਤੇ ਅਤੁਲ ਪਾਂਡੇ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਹਾਲ ਹੀ 'ਚ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ ਨੇ ਲੋਕਾਂ ਦਾ ਕਾਫ਼ੀ ਧਿਆਨ ਖਿੱਚਿਆ ਸੀ। ਇਹ ਫ਼ਿਲਮ 5 ਅਪ੍ਰੈਲ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।
ਨਿੱਕੇ ਸਿੱਧੂ ਦੇ ਜਨਮ ਨੂੰ ਲੈ ਕੇ ਸਰਕਾਰ ਦੇ ਸਵਾਲਾਂ ਦਾ ਬਲਕੌਰ ਸਿੰਘ ਨੇ ਦਿੱਤਾ ਜਵਾਬ, ਦੱਸੀ ਸਾਰੀ ਗੱਲ
NEXT STORY