ਮੁੰਬਈ- 'ਬਿੱਗ ਬੌਸ ਓਟੀਟੀ 3' ਲਈ ਸੁਰਖੀਆਂ 'ਚ ਰਹੀ ਚੰਦਰਿਕਾ ਦੀਕਸ਼ਿਤ ਇਸ ਸਮੇਂ ਮੁਸੀਬਤ 'ਚ ਹੈ। ਉਸਨੇ ਪਹਿਲਾਂ ਵਡਾ ਪਾਵ ਗਰਲ ਬਣ ਕੇ ਸੋਸ਼ਲ ਮੀਡੀਆ 'ਤੇ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਫਿਰ ਬਿੱਗ ਬੌਸ ਓਟੀਟੀ 3 ਦਾ ਹਿੱਸਾ ਬਣ ਗਈ।
ਇਹ ਖ਼ਬਰ ਵੀ ਪੜ੍ਹੋ -ਹਿਨਾ ਖ਼ਾਨ ਨੇ ਕੈਂਸਰ ਦੀ ਤਕਲੀਫ ਭੁੱਲ ਮਨਾਇਆ ਮਾਂ ਦਾ ਜਨਮ ਦਿਨ
ਖਬਰਾਂ ਹਨ ਕਿ ਚੰਦਰਿਕਾ ਦੀਕਸ਼ਿਤ ਦੇ ਖਿਲਾਫ ਇਕ ਵਿਅਕਤੀ ਨੇ 100 ਕਰੋੜ ਰੁਪਏ ਦਾ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਹੈ, ਜੋ ਕਾਫੀ ਹੈਰਾਨੀਜਨਕ ਹੈ। ਸੋਸ਼ਲ ਮੀਡੀਆ ਪ੍ਰਭਾਵਕ ਫੈਜ਼ਾਨ ਅੰਸਾਰੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ, ਜਿਸ ਤੋਂ ਬਾਅਦ ਲੋਕ ਵੜਾ ਪਾਵ ਗਰਲ ਬਾਰੇ ਚਰਚਾ ਕਰਨ ਲੱਗੇ ਹਨ।Influencers ਫੈਜ਼ਾਨ ਅੰਸਾਰੀ ਨੇ 'ਵੜਾ ਪਾਵ ਗਰਲ' 'ਤੇ ਖਾਣ-ਪੀਣ ਦੀ ਵਸਤੂ 'ਚ ਘਾਤਕ ਪਦਾਰਥ ਮਿਲਾਉਣ ਦਾ ਦੋਸ਼ ਲਾਇਆ ਹੈ। ਹਾਲਾਂਕਿ, ਇਹ ਖਬਰ ਸੁਣ ਕੇ ਲੋਕ ਹੈਰਾਨ ਹਨ, ਕਿਉਂਕਿ ਕਿਸੇ ਨੂੰ ਉਮੀਦ ਨਹੀਂ ਸੀ ਕਿ ਉਹ ਅਜਿਹਾ ਕਰ ਸਕਦੀ ਹੈ। ਹੁਣ ਹਾਲ ਹੀ 'ਚ ਉਹ ਬਿੱਗ ਬੌਸ ਓਟੀਟੀ 3 ਵਿੱਚ ਨਜ਼ਰ ਆਉਣ ਤੋਂ ਬਾਅਦ ਸੁਰਖੀਆਂ 'ਚ ਸੀ।ਹਾਲਾਂਕਿ ਇਸ ਗੱਲ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਬਿਆਨ ਕਿੰਨਾ ਸਹੀ ਹੈ।ਫੈਜ਼ਾਨ ਨੇ ਚੰਦਰਿਕਾ ਖਿਲਾਫ ਇੰਦੌਰ ਦੇ ਇਕ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਇਲਜ਼ਾਮ ਹੈ ਕਿ ਉਹ ਵੜਾ ਪਾਵ ਬਹੁਤ ਹੀ ਗੰਦੇ ਤਰੀਕੇ ਨਾਲ ਬਣਾਉਂਦੀ ਹੈ ਅਤੇ ਸਫਾਈ ਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ। ਚੰਦਰਿਕਾ ਜਿੰਨੀ ਮਰਜ਼ੀ ਮਸ਼ਹੂਰ ਹੋ ਗਈ ਹੋਵੇ, ਉਸ ਦਾ ਵੜਾ ਪਾਵ ਬਿਲਕੁਲ ਵੀ ਸਿਹਤਮੰਦ ਨਹੀਂ ਹੈ। ਅਜਿਹੀ ਸ਼ਿਕਾਇਤ ਦੀ ਇਕ ਕਾਪੀ ਫੈਜ਼ਾਨ ਨੇ ਇੰਦੌਰ ਪੁਲਸ ਸਟੇਸ਼ਨ ਨੂੰ ਸੌਂਪੀ ਹੈ।
ਇਹ ਖ਼ਬਰ ਵੀ ਪੜ੍ਹੋ -ਫ਼ਿਲਮ ਨਿਰਮਾਤਾ ਨਾਰੀ ਹੀਰਾ ਦਾ ਹੋਇਆ ਦਿਹਾਂਤ, ਦੁਪਹਿਰ ਨੂੰ ਕੀਤਾ ਜਾਵੇਗਾ ਸੰਸਕਾਰ
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਫੈਜ਼ਾਨ ਅੰਸਾਰੀ ਨੇ ਆਪਣੀ ਸ਼ਿਕਾਇਤ 'ਚ ਲਿਖਿਆ ਹੈ ਕਿ ਚੰਦਰਿਕਾ ਦੀਕਸ਼ਿਤ ਪੂਰੇ ਦੇਸ਼ 'ਚ ਇੰਦੌਰ ਦਾ ਨਾਂ ਖਰਾਬ ਕਰ ਰਹੀ ਹੈ। ਉਹ ਇੱਕ ਧੋਖੇਬਾਜ਼ ਕੁੜੀ ਹੈ ਜੋ ਆਪਣੇ ਭੋਜਨ ਵਿੱਚ ਗੈਰ-ਸਿਹਤਮੰਦ ਸਮੱਗਰੀ ਦੀ ਵਰਤੋਂ ਕਰਦੀ ਹੈ। ਜੇਕਰ ਕੋਈ ਬੀਮਾਰ ਨਹੀਂ ਹੋਣਾ ਚਾਹੁੰਦਾ ਤਾਂ ਉਸ ਦਾ ਵੜਾ ਪਾਵ ਨਹੀਂ ਖਾਣਾ ਚਾਹੀਦਾ।ਅੰਸਾਰੀ ਨੇ ਕਿਹਾ ਕਿ ਉਹ ਖੁਦ ਖਾਣਾ ਖਾ ਕੇ ਵਾਪਸ ਆਏ ਸਨ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵੀ ਜਾਣਾ ਪਿਆ। ਅੰਸਾਰੀ ਨੇ ਆਪਣੇ ਸ਼ਿਕਾਇਤ ਪੱਤਰ 'ਚ ਲਿਖਿਆ ਕਿ ਉਹ ਚੰਦਰਿਕਾ ਦੀਕਸ਼ਿਤ ਦੇ ਖਿਲਾਫ 100 ਕਰੋੜ ਰੁਪਏ ਦਾ ਮਾਣਹਾਨੀ ਦਾ ਮਾਮਲਾ ਦਰਜ ਕਰ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
4 ਸਾਲ ਮਗਰੋਂ ਹਾਰਦਿਕ-ਨਤਾਸ਼ਾ ਨੇ ਕਿਉਂ ਲਿਆ ਤਲਾਕ? ਸਾਹਮਣੇ ਆਈ ਹੈਰਾਨੀਜਨਕ ਵਜ੍ਹਾ
NEXT STORY