ਐਂਟਰਟੇਨਮੈਂਟ ਡੈਸਕ - ਹੈਲੋ ਬ੍ਰਦਰ, ਅਲਬੇਲਾ ਅਤੇ ਚੱਲਤੇ-ਚੱਲਤੇ ਵਰਗੀਆਂ ਫਿਲਮਾਂ ਵਿਚ ਨਜ਼ਰ ਆ ਚੁੱਕੇ 90 ਦੇ ਦਹਾਕੇ ਦੇ ਮਸ਼ਹੂਰ ਅਦਾਕਾਰ ਤਿਰੰਦਾਜ਼ ਦਾ ਵੀਰਵਾਰ ਨੂੰ ਮੁੰਬਈ ਸਥਿਤ ਉਨ੍ਹਾਂ ਦੇ ਘਰ 69 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਆਪਣੀ ਬੇਮਿਸਾਲ ਕਾਮਿਕ ਟਾਈਮਿੰਗ ਅਤੇ ਪਰਦੇ 'ਤੇ ਪਾਰਸੀ ਕਿਰਦਾਰਾਂ ਲਈ ਜਾਣੇ ਜਾਂਦੇ ਸਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਉਂਦੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਇੰਡਸਟਰੀ ਦੇ ਸਹਿਯੋਗੀ ਸਦਮੇ ਵਿੱਚ ਹਨ।
ਇਹ ਵੀ ਪੜ੍ਹੋ: ਵਿਵਾਦਾਂ 'ਚ ਘਿਰਿਆ ਮਸ਼ਹੂਰ ਪੰਜਾਬੀ ਗਾਇਕ, ਹਾਲ ਹੀ 'ਚ ਰਿਲੀਜ਼ ਹੋਇਆ ਸੀ ਨਵਾਂ ਗਾਣਾ

ਦਿਨਯਾਰ ਦੀ ਮੌਤ ਦੀ ਖ਼ਬਰ ਸਭ ਤੋਂ ਪਹਿਲਾਂ ਫੇਸਬੁੱਕ ਗਰੁੱਪ "ਪਾਰਸੀ ਜ਼ੋਰੋਸਟ੍ਰੀਅਨਜ਼ ਵਰਲਡਵਾਈਡ - ਦਿ ਹੈਦਰਾਬਾਦੀ ਪੇਜ" ਦੁਆਰਾ ਸਾਂਝੀ ਕੀਤੀ ਗਈ ਸੀ। ਪੋਸਟ ਵਿੱਚ ਲਿਖਿਆ ਸੀ, "ਮਰਹੂਮ ਰੁਸਤਮ ਤਿਰੰਦਾਜ਼ ਦੇ ਭਰਾ ਦਿਨਯਾਰ ਤਿਰੰਦਾਜ਼ ਦਾ ਦੇਹਾਂਤ ਹੋ ਗਿਆ ਹੈ। ਅੰਤਿਮ ਸੰਸਕਾਰ ਅੱਜ ਦੁਪਹਿਰ 3:45 ਵਜੇ ਵਾਡੀਆ ਬੰਗਲੀ, ਬੰਬਈ ਵਿਖੇ ਕੀਤਾ ਜਾਵੇਗਾ।"
ਇਹ ਵੀ ਪੜ੍ਹੋ: ਭਾਰਤ ਦੀ ਝੋਲੀ ਕਈ ਮੈਡਲ ਪਾਉਣ ਵਾਲੇ ਸਾਬਕਾ ਦਿੱਗਜ ਖਿਡਾਰੀ ਦਾ ਦਿਹਾਂਤ, ਖੇਡ ਜਗਤ 'ਚ ਸੋਗ ਦੀ ਲਹਿਰ

ਦਿਨਯਾਰ ਤਿਰੰਦਾਜ਼ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1984 ਦੀ ਐਕਸ਼ਨ ਡਰਾਮਾ ਫਿਲਮ "ਦੁਨੀਆ" ਨਾਲ ਕੀਤੀ, ਜਿਸਦਾ ਨਿਰਦੇਸ਼ਨ ਰਮੇਸ਼ ਤਲਵਾਰ ਨੇ ਕੀਤਾ ਸੀ। ਫਿਰ ਉਹ "ਨੁੱਕੜ" (1986-87) ਅਤੇ "ਬਯੋਮਕੇਸ਼ ਬਖਸ਼ੀ" (1993) ਵਰਗੇ ਸੀਰੀਅਲਾਂ ਵਿੱਚ ਨਜ਼ਰ ਆਏ। ਹਾਲਾਂਕਿ, ਉਨ੍ਹਾਂ ਨੂੰ 1993 ਤੋਂ 1997 ਤੱਕ ਚੱਲੇ ਪ੍ਰਸਿੱਧ ਸਿਟਕਾਮ "ਜ਼ੁਬਾਨ ਸੰਭਾਲ ਕੇ" ਵਿੱਚ ਸ਼੍ਰੀ ਕੇਕੀ ਦੀ ਭੂਮਿਕਾ ਨਾਲ ਅਸਲ ਪਛਾਣ ਮਿਲੀ।
ਇਹ ਵੀ ਪੜ੍ਹੋ: ਇਸ ਅਦਾਕਾਰ ਨੇ ਪਹਿਲਾਂ ਹੀ ਕਰ'ਤੀ ਸੀ ਆਪਣੀ ਮੌਤ ਦੀ ਭਵਿੱਖਬਾਣੀ ! ਫਿਰ 47 ਸਾਲ ਦੀ ਉਮਰ 'ਚ ਛੱਡ'ਤੀ ਦੁਨੀਆ
ਦਿਨਯਾਰ ਤਿਰੰਦਾਜ਼ ਬਾਲੀਵੁੱਡ ਫਿਲਮਾਂ "ਹੈਲੋ ਬ੍ਰਦਰ," "ਅਲਬੇਲਾ," "ਚਲਤੇ ਚਲਤੇ," ਤੋਂ ਇਲਾਵਾ "ਦਰਾਰ", "ਕਿਆ ਕੂਲ ਹੈਂ ਹਮ", "ਮੈਨੇ ਪਿਆਰ ਕਿਉਂ ਕਿਆ," ਅਤੇ "ਕਮਾਲ ਧਮਾਲ ਮਾਲਾਮਾਲ" ਵਿੱਚ ਵੀ ਨਜ਼ਰ ਆ ਚੁੱਕੇ ਹਨ।
ਇਹ ਵੀ ਪੜ੍ਹੋ: 'ਨਾ ਕਰਿਆ ਕਰੋ ਐਦਾਂ...'; ਸੋਸ਼ਲ ਮੀਡੀਆ 'ਤੇ ਲਾਈਵ ਆ ਕੇ ਭਾਵੁਕ ਹੋਈ ਮਸ਼ਹੂਰ ਪੰਜਾਬੀ ਗਾਇਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੇਰੀ ਜ਼ਿੰਦਗੀ ਵੀ ਕੰਮ ਤੋਂ ਘਰ ਤੇ ਘਰ ਤੋਂ ਕੰਮ ਤੱਕ ਸੀਮਤ ਸੀ : ਪੂਨਮ
NEXT STORY