ਜਲੰਧਰ (ਵੈੱਬ ਡੈਸਕ) - ਮਸ਼ਹੂਰ ਅਦਾਕਾਰ ਸੌਮਿੱਤਰਾ ਚੈਟਰਜੀ ਦਾ 85 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਦੀ ਸਿਹਤ ਖ਼ਰਾਬ ਚੱਲ ਰਹੀ ਸੀ ਅਤੇ ਉਨ੍ਹਾਂ ਨੂੰ ਕੋਲਕਾਤਾ ਦੇ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਅਕਤੂਬਰ ਮਹੀਨੇ ਦੇ ਸ਼ੁਰੂ 'ਚ ਉਹ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਗਏ ਸਨ। ਉਨ੍ਹਾਂ ਦੀ ਕੋਰੋਨਾ ਪਾਜ਼ੀਟਿਵ ਰਿਪੋਰਟ 5 ਅਕਤੂਬਰ ਨੂੰ ਆਈ ਸੀ।
ਉਨ੍ਹਾਂ ਦੇ ਦਿਹਾਂਤ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਤੇ ਬਾਲੀਵੁੱਡ ਸਿਤਾਰਿਆਂ ਨੂੰ ਵੱਡਾ ਝਟਕਾ ਲੱਗਾ ਹੈ। ਬਾਲੀਵੁੱਡ ਫ਼ਿਲਮ ਇੰਡਸਟਰੀ 'ਚ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਸੋਗ ਦੀ ਲਹਿਰ ਛਾ ਗਈ ਹੈ। ਫ਼ਿਲਮੀ ਸਿਤਾਰੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਜਰੀਏ ਸ਼ਰਧਾਂਜਲੀ ਦੇ ਰਹੇ ਹਨ। ਰਣਦੀਪ ਹੁੱਡਾ ਤੋਂ ਲੈ ਕੇ ਰਿਚਾ ਚੱਢਾ ਨੇ ਮਸ਼ਹੂਰ ਅਦਾਕਾਰ ਦੇ ਦਿਹਾਂਤ 'ਤੇ ਦੁੱਖ ਜਤਾਇਆ ਹੈ।
ਰਣਦੀਪ ਹੁੱਡਾ ਨੇ ਅਦਾਕਾਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ, 'ਇਕ ਪੂਰਾ ਯੁੱਗ ਖ਼ਤਮ ਹੋ ਗਿਆ। ਪਰਮਾਤਮਾ ਤੁਹਾਡੀ ਆਤਮਾ ਨੂੰ ਸਾਂਤੀ ਦੇਣ ਸਰ।'
ਮਨੋਜ ਵਾਜਪਈ ਨੇ ਦੁੱਖ ਜਤਾਉਂਦੇ ਹੋਏ ਲਿਖਿਆ, 'ਬਹੁਤ ਹੀ ਵੱਡਾ ਝਟਕਾ ਲੱਗਾ। ਪਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ। ਭਾਰਤੀ ਸਿਨੇਮਾ ਵਲੋਂ ਤੁਹਾਡਾ ਯੋਗਦਾਨ ਦੇਣ ਲਈ ਧੰਨਵਾਦ ਅਤੇ ਪੀੜ੍ਹੀਆਂ ਇਸ ਤੋਂ ਪ੍ਰਭਾਵਿਤ ਹੋਣਗੀਆਂ।'
ਰਿਚਾ ਚੱਢਾ ਨੇ ਲਿਖਿਆ, 'ਪਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ ਸਰ। ਤੁਸੀਂ ਆਪਣੇ ਕੰਮ ਦੇ ਜਰੀਏ ਹਮੇਸ਼ਾ ਜਿਉਂਦੇ ਰਹੋਗੇ। ਇੰਨੀਆਂ ਸ਼ਾਨਦਾਰ ਫ਼ਿਲਮਾਂ ਲਈ ਧੰਨਵਾਦ। ਅੱਜ ਸਿਨੇਮਾ ਤੇ ਕਲਾ ਜਗਤ ਨੇ ਬਹੁਤ ਕੁਝ ਗੁਆ ਲਿਆ। ਤੁਹਾਡੀ ਮੌਤ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਫ਼ਿਲਮ ਇੰਡਸਟਰੀ ਨੂੰ ਪਿਆ ਹੈ।'
ਦੱਸ ਦਈਏ ਕਿ ਹਾਲਤ ਵਿਗੜਣ 'ਤੇ ਸੌਮਿੱਤਰਾ ਚੈਟਰਜੀ ਨੂੰ ਆਈ. ਸੀ. ਯੂ. 'ਚ ਰੱਖਿਆ ਗਿਆ, ਜਿਸ ਤੋਂ ਬਾਅਦ ਵੀ ਉਨ੍ਹਾਂ ਦੀ ਹਾਲਤ 'ਚ ਸੁਧਾਰ ਨਹੀਂ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਲਾਈਫ਼ ਸਪੋਰਟ ਸਿਸਟਮ (ਵੈਂਟੀਲੇਟਰ) 'ਤੇ ਰੱਖਿਆ ਗਿਆ। ਹਸਪਤਾਲ 'ਚ ਰਹਿਣ ਦੌਰਾਨ ਉਨ੍ਹਾਂ ਦੀ ਨਿਊਰੋਲੋਜੀਕਲ ਸਥਿਤੀ ਸਭ ਤੋਂ ਜ਼ਿਆਦਾ ਖ਼ਰਾਬ ਹੋ ਗਈ ਹੈ। ਪਿਛਲੇ 48 ਘੰਟਿਆਂ 'ਚ ਉਨ੍ਹਾਂ ਦੀ ਸਿਹਤ ਹੋਰ ਵੀ ਜ਼ਿਆਦਾ ਖ਼ਰਾਬ ਹੋ ਗਈ।
ਫ਼ਿਲਮ ਇੰਡਸਟਰੀ ਨੂੰ ਇਕ ਹੋਰ ਝਟਕਾ, ਮਸ਼ਹੂਰ ਅਦਾਕਾਰ ਦਾ ਹੋਇਆ ਦਿਹਾਂਤ
NEXT STORY