ਨਵੀਂ ਦਿੱਲੀ (ਬਿਊਰੋ) : ਫ਼ਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਬੱਪੀ ਲਹਿਰੀ ਦਾ ਦਿਹਾਂਤ ਬੀਤੇ ਮੰਗਲਵਾਰ ਨੂੰ ਹੋਇਆ। ਦੱਸਿਆ ਜਾ ਰਿਹਾ ਹੈ ਕਿ ਬੱਪੀ ਲਹਿਰੀ ਦਾ ਮੁੰਬਈ ਦੇ ਇੱਕ ਹਸਪਤਾਲ 'ਚ ਇਲਾਜ ਦੌਰਾਨ ਦਿਹਾਂਤ ਹੋ ਗਿਆ ਹੈ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਕੀਤਾ ਜਾ ਰਿਹਾ ਹੈ। ਡਾਕਟਰਾਂ ਨੇ ਬੱਪੀ ਦਾ ਦੀ ਮੌਤ ਦਾ ਕਾਰਨ OSA (Obstructive Sleep Apnea) ਨੂੰ ਦੱਸਿਆ ਹੈ। 69 ਸਾਲਾ ਬੱਪੀ ਲਹਿਰੀ ਲਈ ਫ਼ਿਲਮ ਇੰਡਸਟਰੀ ਦੇ ਨਾਲ-ਨਾਲ ਪੂਰੇ ਦੇਸ਼ ਦੀਆਂ ਅੱਖਾਂ ਨਮ ਹੋ ਗਈਆਂ।
ਬੱਪੀ ਲਹਿਰੀ ਦੇ ਪਰਿਵਾਰ 'ਚ ਸੋਗ ਦਾ ਮਾਹੌਲ ਹੈ, ਉਨ੍ਹਾਂ ਦੀ ਮੌਤ ਦੀ ਖ਼ਬਰ ਮਿਲਦੇ ਹੀ ਉਨ੍ਹਾਂ ਦੇ ਘਰ ਅੰਤਿਮ ਅਰਦਾਸ ਕਰਨ ਵਾਲਿਆਂ ਦੀ ਭੀੜ ਲੱਗ ਗਈ। ਗਾਇਕ ਅਲਕਾ ਯਾਗਨਿਕ, ਅਨੁਰਾਧਾ ਪੌਡਵਾਲ, ਕਾਜੋਲ ਅਤੇ ਅਭਿਜੀਤ ਭੱਟਾਚਾਰੀਆ ਉਨ੍ਹਾਂ ਲੋਕਾਂ 'ਚ ਸ਼ਾਮਲ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਆਖਰੀ ਵਾਰ ਦੇਖਿਆ। ਇਸ ਔਖੇ ਸਮੇਂ 'ਚ ਪ੍ਰਸ਼ੰਸਕਾਂ ਨੇ ਪਰਿਵਾਰ ਨੂੰ ਸੋਸ਼ਲ ਮੀਡੀਆ ਤੋਂ ਮਜ਼ਬੂਤ ਰਹਿਣ ਦਾ ਸੁਨੇਹਾ ਦਿੱਤਾ ਹੈ।
ਬੱਪੀ ਦੇ ਕਰੀਬ ਅੰਤਿਮ ਸੰਸਕਾਰ 'ਚ ਇਸ ਲਈ ਵੀ ਦੇਰੀ ਹੋ ਰਹੀ ਸੀ ਕਿਉਂਕਿ ਉਨ੍ਹਾਂ ਦੇ ਪੁੱਤਰ ਲਾਸ ਏਂਜਲਸ 'ਚ ਰਹਿੰਦੇ ਹਨ ਅਤੇ ਅੱਜ ਤੜਕੇ ਮੁੰਬਈ ਪਹੁੰਚੇ ਹਨ। ਬੱਪੀ ਲਹਿਰੀ ਨੇ ਆਪਣੀ ਧੀ ਦੀ ਗੋਦ 'ਚ ਆਖ਼ਰੀ ਸਾਹ ਲਿਆ, ਜਿਸ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਹੈ।
ਦੱਸਣਯੋਗ ਹੈ ਕਿ ਬੱਪੀ ਲਹਿਰੀ ਨੇ ਆਪਣੇ ਸਮਕਾਲੀ ਅੰਦਾਜ਼ ਨਾਲ ਮਿਊਜ਼ਿਕ ਇੰਡਸਟਰੀ 'ਚ ਚਾਰ ਚੰਦ ਲਗਾ ਦਿੱਤੇ ਸਨ। ਆਰ ਡੀ ਬਰਮਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਵੱਖਰੇ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤਿਆ। ਉਨ੍ਹਾਂ ਨੇ ਕਈ ਸੁਪਰਹਿੱਟ ਫ਼ਿਲਮਾਂ ਜਿਵੇਂ 'ਚਲਤੇ ਚਲਤੇ', 'ਥਾਣੇਦਾਰ', 'ਸਾਹਬ', 'ਡਿਸਕੋ ਡਾਂਸਰ', 'ਸੈਲਾਬ' ਅਤੇ 'ਨਮਕ ਹਲਾਲ' ਨੂੰ ਸੰਗੀਤ ਦਿੱਤਾ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।
ਪੰਜਾਬੀ ਅਦਾਕਾਰ ਦੀਪ ਸਿੱਧੂ ਦਾ ਹੋਇਆ ਅੰਤਿਮ ਸੰਸਕਾਰ, ਨਮ ਅੱਖਾਂ ਨਾਲ ਦਿੱਤੀ ਗਈ ਵਿਦਾਈ
NEXT STORY