ਮੁੰਬਈ (ਭਾਸ਼ਾ)– ਫਿਲਮ ਨਿਰਮਾਤਾ ਵਿਨੇ ਸ਼ੁਕਲਾ ਦੀ ਦਸਤਾਵੇਜ਼ੀ ਫਿਲਮ ‘ਵ੍ਹਾਈਲ ਵੀ ਵਾਚਡ’ ਨੇ ਅਮਰੀਕਾ ਸਥਿਤ ਹਾਰਵਰਡ ਕੈਨੇਡੀ ਸਕੂਲ ਦੇ ‘ਸ਼ੋਰੇਨਸਟੀਨ ਸੈਂਟਰ ਆਨ ਮੀਡੀਆ, ਪਾਲੀਟਿਕਸ ਐਂਡ ਪਬਲਿਕ ਪਾਲਿਸੀ’ ’ਚ ‘ਹੈਨਰੀ ਐਵਾਰਡ’ 2025 ਦਾ ‘ਗ੍ਰੈਂਡ’ ਪੁਰਸਕਾਰ ਜਿੱਤਿਆ ਹੈ। ਇਸ ਦਸਤਾਵੇਜ਼ੀ ਫਿਲਮ ਵਿਚ ਲੋਕਪ੍ਰਿਯ ਨਿਊਜ਼ ਐਂਕਰ ਰਵੀਸ਼ ਕੁਮਾਰ ਹਨ। ਇਹ ਪੁਰਸਕਾਰ ‘ਦਿ ਡਾਕੂਮੈਂਟਰੀ ਫਿਲਮ’ ਵੱਲੋਂ ਜਨਹਿੱਤ ਨਾਲ ਜੁੜੀ ਦਸਤਾਵੇਜ਼ੀ ਫਿਲਮ ਨੂੰ ਦਿੱਤਾ ਜਾਂਦਾ ਹੈ।
ਸ਼ੁਕਲਾ ਦੇ ਨਿਰਦੇਸ਼ਨ ਅਤੇ ਲਿਊਕ ਡਬਲਯੂ. ਮੂਡੀ ਤੇ ਖੁਸ਼ਬੂ ਰਾਂਕਾ ਦੇ ਨਿਰਮਾਣ ਵਾਲੀ ‘ਵ੍ਹਾਈਲ ਵੀ ਵਾਚਡ’ ਪੱਤਰਕਾਰ ਰਵੀਸ਼ ਕੁਮਾਰ ਦੇ 2 ਸਾਲਾਂ ਦੇ ਸਫਰ ’ਤੇ ਆਧਾਰਿਤ ਹੈ, ਜਿਸ ਵਿਚ ਉਹ ਫਰਜ਼ੀ ਖਬਰਾਂ, ਡਿੱਗਦੀ ਰੇਟਿੰਗ ਅਤੇ ਇਸ ਦੇ ਨਤੀਜੇ ਵਜੋਂ ਆਪਣੇ ਸੰਗਠਨ ’ਚ ਹੋਣ ਵਾਲੀਆਂ ਕਟੌਤੀਆਂ ਨਾਲ ਜੂਝਦੇ ਨਜ਼ਰ ਆਉਂਦੇ ਹਨ।
‘ਵ੍ਹਾਈਲ ਵੀ ਵਾਚਡ’ ਦਾ ਪ੍ਰੀਮੀਅਰ 2022 ਦੇ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਹੋਇਆ ਸੀ, ਜਿਸ ਵਿਚ ਉਸ ਨੇ ‘ਐਂਪਲੀਫਾਈ ਵੁਆਇਸ ਐਵਾਰਡ’ ਜਿੱਤਿਆ ਸੀ। ‘ਹੈਨਰੀ ਐਵਾਰਡਜ਼’ ਦੀ ਸ਼ੁਰੂਆਤ ਇਸੇ ਸਾਲ ਕੀਤੀ ਗਈ ਹੈ। ਇਸ ਦੇ ਜੇਤੂ ਨੂੰ ਪੁਰਸਕਾਰ ਵਜੋਂ 1,00,000 ਅਮਰੀਕੀ ਡਾਲਰ ਦੀ ਰਕਮ ਦਿੱਤੀ ਜਾਂਦੀ ਹੈ, ਜਦੋਂਕਿ ਆਖਰੀ 4 ’ਚ ਜਗ੍ਹਾ ਬਣਾਉਣ ਵਾਲੀ ਹਰ ਫਿਲਮ ਨੂੰ 25-25 ਹਜ਼ਾਰ ਅਮਰੀਕੀ ਡਾਲਰ ਦਿੱਤੇ ਜਾਂਦੇ ਹਨ।
ਮੁਸ਼ਕਲਾਂ 'ਚ ਘਿਰਿਆ ਇਹ ਮਸ਼ਹੂਰ ਅਦਾਕਾਰ, ਬ੍ਰਾਹਮਣਾਂ 'ਤੇ ਟਿੱਪਣੀ ਮਗਰੋਂ FIR ਦਰਜ
NEXT STORY