ਮੁੰਬਈ (ਬਿਊਰੋ)– ਟੀ. ਵੀ. ਇੰਡਸਟਰੀ ਦੀ ਕੁਈਨ ਏਕਤਾ ਕਪੂਰ ਤੇ ਕਾਮੇਡੀਅਨ ਵੀਰ ਦਾਸ ਨੂੰ ਅੰਤਰਰਾਸ਼ਟਰੀ ਮੰਚ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਅੰਤਰਰਾਸ਼ਟਰੀ ਐਮੀ ਐਵਾਰਡਸ ਨਾਲ ਸਨਮਾਨਿਤ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਇੰਟਰਨੈਸ਼ਨਲ ਐਮੀ ਐਵਾਰਡਸ ਸਭ ਤੋਂ ਵੱਕਾਰੀ ਸਨਮਾਨਾਂ ’ਚੋਂ ਇਕ ਹੈ। ਨਿਊਯਾਰਕ ’ਚ ਆਯੋਜਿਤ ਮਸ਼ਹੂਰ ਇੰਟਰਨੈਸ਼ਨਲ ਐਮੀ ਐਵਾਰਡਸ ਸਮਾਰੋਹ ’ਚ 14 ਵੱਖ-ਵੱਖ ਸ਼੍ਰੇਣੀਆਂ ਦੇ ਜੇਤੂਆਂ ਨੂੰ ਇਕ ਅੰਤਰਰਾਸ਼ਟਰੀ ਪਲੇਟਫਾਰਮ ’ਤੇ ਪੁਰਸਕਾਰ ਦਿੱਤੇ ਗਏ।
ਵੀਰ ਦਾਸ ਨੂੰ ਇਹ ਸਨਮਾਨ ਕਿਉਂ ਮਿਲਿਆ?
ਕਾਮੇਡੀਅਨ ਹੋਣ ਤੋਂ ਇਲਾਵਾ ਵੀਰ ਦਾਸ ਇਕ ਅਦਾਕਾਰ ਤੇ ਸੰਗੀਤਕਾਰ ਵੀ ਹੈ। ਉਨ੍ਹਾਂ ਨੂੰ ਇਹ ਵੱਕਾਰੀ ਸਨਮਾਨ ਉਨ੍ਹਾਂ ਦੇ ਕਾਮੇਡੀਅਨ ਵਿਸ਼ੇਸ਼ ‘ਵੀਰ ਦਾਸ : ਲੈਂਡਿੰਗ’ ਲਈ ਮਿਲਿਆ ਹੈ। ਇਸ ’ਚ ਵੀਰ ਦਾਸ ਨੇ ਭਾਰਤੀ-ਅਮਰੀਕੀ ਸੱਭਿਆਚਾਰ ਦੇ ਲਾਂਘੇ ਨੂੰ ਸਿਆਸੀ ਨਜ਼ਰੀਏ ਤੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦਾ ਨਿਰਦੇਸ਼ਨ ਖ਼ੁਦ ਵੀਰ ਦਾਸ ਨੇ ਕੀਤਾ ਹੈ। ਤੁਸੀਂ ਇਸ ਵਿਸ਼ੇਸ਼ ਪੇਸ਼ਕਸ਼ ਨੂੰ ਨੈੱਟਫਲਿਕਸ ’ਤੇ ਦੇਖ ਸਕਦੇ ਹੋ।
ਇਹ ਖ਼ਬਰ ਵੀ ਪੜ੍ਹੋ : ਗਾਇਕ ਗੁਰਨਾਮ ਭੁੱਲਰ ਨੇ ਕਰਵਾਇਆ ਵਿਆਹ, ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ
ਏਕਤਾ ਕਪੂਰ ਨੂੰ ਇਸ ਕਾਰਨ ਕੀਤਾ ਗਿਆ ਸਨਮਾਨਿਤ
ਮਸ਼ਹੂਰ ਨਿਰਮਾਤਾ ਏਕਤਾ ਕਪੂਰ ਨੂੰ ਮਨੋਰੰਜਨ ਦੀ ਦੁਨੀਆ ’ਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਉਸ ਨੂੰ 2023 ਦੇ ਅੰਤਰਰਾਸ਼ਟਰੀ ਐਮੀ ਡਾਇਰੈਕਟੋਰੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਏਕਤਾ ਕਪੂਰ ਤੋਂ ਪਹਿਲਾਂ ਕਿਸੇ ਵੀ ਭਾਰਤੀ ਨਿਰਮਾਤਾ ਨੂੰ ਇਹ ਐਵਾਰਡ ਨਹੀਂ ਮਿਲਿਆ ਹੈ। ਏਕਤਾ ਕਪੂਰ ਇਹ ਐਵਾਰਡ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਨਿਰਮਾਤਾ ਹੈ।
ਸ਼ੈਫਾਲੀ ਸ਼ਾਹ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ
ਜਿਥੇ ਵੀਰ ਦਾਸ ਨੂੰ ਸਰਵੋਤਮ ਕਾਮੇਡੀ ਸ਼੍ਰੇਣੀ ’ਚ ਨਾਮਜ਼ਦ ਕੀਤਾ ਗਿਆ, ਉਥੇ ਸ਼ੈਫਾਲੀ ਸ਼ਾਹ ਨੂੰ ਸਰਵੋਤਮ ਅਦਾਕਾਰਾ ਦੀ ਸ਼੍ਰੇਣੀ ’ਚ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਨੂੰ ਆਪਣੀ ਮਸ਼ਹੂਰ ਵੈੱਬ ਸੀਰੀਜ਼ ‘ਦਿੱਲੀ ਕ੍ਰਾਈਮ ਸੀਜ਼ਨ 2’ ਲਈ ਨਾਮਜ਼ਦ ਕੀਤਾ ਗਿਆ ਸੀ। ਹਾਲਾਂਕਿ ਉਹ ਆਖਰੀ ਗੇੜ ’ਚ ਹਾਰ ਗਈ ਤੇ ਇਹ ਪੁਰਸਕਾਰ ਮੈਕਸੀਕਨ ਅਦਾਕਾਰਾ ਕਾਰਲਾ ਸੂਜ਼ਾ ਨੂੰ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗੋਆ ’ਚ ਕੌਮਾਂਤਰੀ ਫ਼ਿਲਮ ਮੇਲਾ ਹੋਇਆ ਆਰੰਭ, ਦੁਨੀਆ ਭਰ ’ਚੋਂ 198 ਵਿਖਾਈਆਂ ਜਾਣਗੀਆਂ ਫ਼ਿਲਮਾਂ
NEXT STORY