ਚੰਡੀਗੜ੍ਹ (ਬਿਊਰੋ) - ਮਨੀਸ਼ਾ ਕੋਇਰਾਲਾ, ਸੋਨਾਕਸ਼ੀ ਸਿਨ੍ਹਾ ਅਤੇ ਰਿਚਾ ਚੱਡਾ ਹੁਣ ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਨੈੱਟਫਲਿਕਸ ਦੀ ਵੈੱਬ ਸੀਰੀਜ਼ 'ਹੀਰਾਮੰਡੀ' 'ਚ ਕੰਮ ਕਰਨ ਲਈ ਬੀ-ਟਾਊਨ ਦੀ ਚਰਚਾ 'ਚ ਹਨ। ਦਰਸ਼ਕ ਇਸ ਦੀ ਕਾਸਟ ਨੂੰ ਲੈ ਕੇ ਬਹੁਤ ਐਕਸਾਈਟੇਡ ਹਨ ਅਤੇ ਹੁਣ ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਪੰਜਾਬੀ ਅਦਾਕਾਰਾ ਵਾਮਿਕਾ ਗੱਬੀ ਵੀ ਛੇਤੀ ਹੀ ਇਸ ਕਾਸਟ 'ਚ ਸ਼ਾਮਲ ਹੋਵੇਗੀ।

ਰਿਪੋਰਟਸ ਮੁਤਾਬਕ, 'ਸ਼ੋਅ ਫਿਲਹਾਲ ਪ੍ਰੀ-ਪ੍ਰੋਡਕਸ਼ਨ 'ਚ ਪੂਰੇ ਜੋਸ਼ ਨਾਲ ਚੱਲ ਰਿਹਾ ਹੈ ਅਤੇ ਇਸ ਲਈ ਕਲਾਕਾਰ ਕਲੋਜ਼ ਕੀਤੇ ਜਾ ਚੁੱਕੇ ਹਨ। ਇਸ 'ਚ ਵਾਮਿਕਾ ਇੱਕ ਅਹਿਮ ਭੂਮਿਕਾ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਫਿਲਹਾਲ ਇਸ ਦੇ ਫਾਈਨਲ ਲਈ ਡਿਟੇਲਸ ਕੰਮ 'ਚ ਰੁਝੀ ਹੈ। ਇਸ ਸਾਲ ਦੇ ਅੰਤ ਤੱਕ ਇਸ ਵੈੱਬ ਸੀਰੀਜ਼ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ।

ਵੈੱਬ ਸੀਰੀਜ਼ 'ਗ੍ਰਹਿਣ' 'ਚ ਨਜ਼ਰ ਆਉਣ ਤੋਂ ਬਾਅਦ ਵਾਮੀਕਾ ਗੱਬੀ ਦੀ ਕਾਫ਼ੀ ਚਰਚਾ ਹੋਈ ਹੈ। ਵੈੱਬ ਸੀਰੀਜ਼ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ, ਵਾਮਿਕਾ ਬਹੁਤ ਸਾਰੇ ਬਾਲੀਵੁੱਡ ਡਾਇਰੈਕਟਰਸ ਦੀ ਨਜ਼ਰ 'ਚ ਹੈ। ਵਾਮੀਕਾ ਦੀ ਅਦਾਕਾਰੀ ਦੀ ਤਾਰੀਫ਼ ਕੀਤੀ ਗਈ ਅਤੇ ਬਹੁਤ ਸਾਰੇ ਏ-ਲਿਸਟਰ ਫਿਲਮ ਮੇਕਰਜ਼ ਨੇ ਵੀ ਵਾਮੀਕਾ ਨਾਲ ਕੋਨਟੈਕਟ ਕੀਤਾ ਹੈ।

ਇਸ ਤੋਂ ਇਲਾਵਾ ਜੇਕਰ ਵਾਮੀਕਾ ਦੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਗੱਲ ਕਰੀਏ ਤਾਂ ਵਾਮੀਕਾ 'ਬਾਹੂਬਲੀ: ਬਿਫੋਰ ਦਿ ਬਿਗਿਨਿੰਗ' ਫ਼ਿਲਮ 'ਚ ਨਜ਼ਰ ਆਉਣ ਵਾਲੀ ਹੈ, ਜੋ ਕਿ ਨੈੱਟਫਲਿਕਸ 'ਤੇ ਸਟ੍ਰੀਮ ਹੋਵੇਗੀ। ਵਾਮੀਕਾ ਆਪਣੀ ਹਿੱਟ ਮਲਿਆਲਮ ਫ਼ਿਲਮ 'ਗੋਧਾ' ਦੇ ਹਿੰਦੀ ਰੀਮੇਕ 'ਚ ਵੀ ਨਜ਼ਰ ਆਵੇਗੀ। ਵੈੱਬ ਸੀਰੀਜ਼ 'ਗ੍ਰਹਿਣ' 'ਚ ਨਜ਼ਰ ਆਉਣ ਤੋਂ ਬਾਅਦ ਵਾਮੀਕਾ ਗੱਬੀ ਦੀ ਕਾਫ਼ੀ ਚਰਚਾ ਹੋਈ ਹੈ।

ਨੋਟ - ਵਾਮਿਕਾ ਗੱਬੀ ਦੀ ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਦਿਓ।
ਸ਼ਹਿਨਾਜ਼ ਦੇ ਭਰਾ ਨੂੰ ਆਈ ਸਿਧਾਰਥ ਸ਼ੁਕਲਾ ਦੀ ਯਾਦ, ਸ਼ੇਅਰ ਕੀਤੀ ਭਾਵੁਕ ਪੋਸਟ
NEXT STORY