ਨਵੀਂ ਦਿੱਲੀ: ਕੰਗਨਾ ਰਣੌਤ ਤੇ ਜਾਵੇਦ ਅਖ਼ਤਰ ਦੇ ਵਿਚਕਾਰ ਵਿਵਾਦ ਇੱਕ ਵਾਰ ਫਿਰ ਗਰਮਾ ਗਿਆ ਹੈ। ਕਈ ਵਾਰ ਕੋਰਟ ਵਿੱਚ ਪੇਸ਼ ਹੋਣ ਦੇ ਆਦੇਸ਼ ਦੇ ਬਾਵਜੂਦ ਅਦਾਕਾਰਾ ਇੱਕ ਵਾਰ ਵੀ ਸੁਣਵਾਈ ਲਈ ਨਹੀਂ ਪਹੁੰਚੀ। ਹੁਣ ਮਾਮਲੇ 'ਤੇ ਮੁੰਬਈ ਕੋਰਟ ਨੇ ਮੰਡੀ ਤੋਂ ਸੰਸਦ ਮੈਂਬਰ ਤੇ ਅਦਾਕਾਰਾ ਨੂੰ ਆਖ਼ਰੀ ਵਾਰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਕੋਰਟ 'ਚ ਪੇਸ਼ ਨਹੀਂ ਹੁੰਦੀ ਤਾਂ ਕੋਰਟ ਉਸ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਸਕਦਾ ਹੈ। ਫਿਲਹਾਲ ਇਸ 'ਤੇ ਕੰਗਨਾ ਵੱਲੋਂ ਕੋਈ ਰਿਐਕਸ਼ਨ ਸਾਹਮਣੇ ਨਹੀਂ ਆਇਆ ਹੈ।
ਇਹ ਖ਼ਬਰ ਵੀ ਪੜ੍ਹੋ - ਮਹਾਕੁੰਭ ਦੀ ਵਾਇਰਲ ਮੋਨਾਲੀਸਾ ਨਾਲ ਵੱਡਾ ਧੋਖਾ, ਹਰ ਪਾਸੇ ਛਿੜ ਗਈ ਚਰਚਾ
ਕਿਉਂ ਹੋਈ ਗੈਰ-ਜ਼ਮਾਨਤੀ ਵਾਰੰਟ ਦੀ ਮੰਗ
ਅਦਾਕਾਰਾ ਤੇ ਸੰਸਦ ਮੈਂਬਰ ਕੰਗਨਾ ਰਣੌਤ ਨੇ ਮੰਗਲਵਾਰ ਨੂੰ ਮੁੰਬਈ ਦੇ ਬਾਦਰਾ ਕੋਰਟ 'ਚ ਹਾਜ਼ਰ ਹੋਣਾ ਸੀ। ਬਾਲੀਵੁੱਡ ਗੀਤਕਾਰ ਜਾਵੇਦ ਅਖ਼ਤਰ ਤੇ ਕੰਗਨਾ ਰਣੌਤ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਨੂੰ ਖ਼ਤਮ ਕਰਨ ਲਈ ਕੋਰਟ 'ਚ ਮੌਜੂਦ ਹੋਣਾ ਜ਼ਰੂਰੀ ਸੀ। ਖ਼ਬਰਾਂ ਅਨੁਸਾਰ ਅਦਾਕਾਰਾ ਵੱਲੋਂ ਕਿਹਾ ਗਿਆ ਕਿ ਸੰਸਦ ਵਿੱਚ ਮੌਜੂਦ ਹੋਣ ਕਾਰਨ ਉਹ ਕੋਰਟ ਨਹੀਂ ਆ ਸਕੀ। ਹਾਲਾਂਕਿ ਅਖ਼ਤਰ ਵੱਲੋਂ ਪੇਸ਼ ਹੋਏ ਵਕੀਲ ਜੈ ਕੇ ਭਾਰਦਵਾਜ ਨੇ ਉਸ ਦੇ ਕੋਰਟ 'ਚ ਪੇਸ਼ ਨਾ ਹੋਣ 'ਤੇ ਗੈਰ-ਜ਼ਮਾਨਤੀ ਵਾਰੰਟ ਉਸ ਖ਼ਿਲਾਫ਼ ਜਾਰੀ ਕਰਨ ਦੀ ਮੰਗ ਕੀਤੀ ਹੈ। ਉਸ ਨੇ ਇਸ ਸੰਬੰਧੀ ਅਰਜ਼ੀ ਦਰਜ ਕਰਵਾਈ ਹੈ। ਭਾਰਦਵਾਜ ਨੇ ਦੱਸਿਆ ਕਿ ਕੰਗਨਾ ਰਣੌਤ ਕੇਸ ਦੀਆਂ ਜ਼ਰੂਰੀ ਤਰੀਕਾਂ 'ਤੇ ਗੈਰਹਾਜ਼ਰ ਰਹੀ, ਜੋ ਲਗਪਗ 40 ਤਰੀਕਾਂ ਹਨ, ਜਿਨ੍ਹਾਂ 'ਤੇ ਕੋਰਟ 'ਚ ਪੇਸ਼ ਹੋਣਾ ਸੀ। ਹਾਲਾਂਕਿ ਅਜੇ ਤਕ ਇਸ ਮਾਮਲੇ 'ਚ ਕੋਰਟ ਕਿਸੇ ਨਤੀਜੇ 'ਤੇ ਨਹੀਂ ਪਹੁੰਚੀ ਹੈ।
ਇਹ ਖ਼ਬਰ ਵੀ ਪੜ੍ਹੋ - ਚੱਲਦੇ ਸ਼ੋਅ 'ਚ ਮਸ਼ਹੂਰ ਗਾਇਕ ਦੀ ਅਚਾਨਕ ਵਿਗੜੀ ਸਿਹਤ
ਸਾਲ 2016 ਦਾ ਹੈ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਕੰਗਨਾ ਰਣੌਤ ਤੇ ਜਾਵੇਦ ਅਖ਼ਤਰ ਵਿਚਕਾਰ ਇਹ ਮਾਮਲਾ ਕਾਫ਼ੀ ਪੁਰਾਣਾ ਹੈ। ਇਹ ਬਹਿਸ ਸਾਲ 2016 'ਚ ਅਖ਼ਤਰ ਦੇ ਘਰ ਹੋਈ ਇੱਕ ਮੀਟਿੰਗ ਨਾਲ ਸ਼ੁਰੂ ਹੋਈ ਸੀ। ਉਸ ਸਮੇਂ ਰਣੌਤ ਤੇ ਅਦਾਕਾਰ ਰਿਤਿਕ ਰੋਸ਼ਨ ਈਮੇਲ ਨਾਲ ਜੁੜੇ ਮਾਮਲੇ ਨੂੰ ਲੈ ਕੇ ਸੁਰਖੀਆਂ 'ਚ ਸੀ, ਜੋ ਵਿਵਾਦ ਬਣ ਗਿਆ। ਮੀਡੀਆ ਰਿਪੋਰਟਾਂ ਅਨੁਸਾਰ, ਅਦਾਕਾਰ ਰਿਤਿਕ ਰੋਸ਼ਨ ਦੇ ਕਰੀਬੀ ਜਾਵੇਦ ਅਖ਼ਤਰ ਨੇ ਰਣੌਤ ਨਾਲ ਬੈਠ ਕੇ ਇਸ ਮਾਮਲੇ ਨੂੰ ਖ਼ਤਮ ਕਰਨ ਦਾ ਹੱਥ ਵਧਾਇਆ ਸੀ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਆਫਰ ਹੋਣ ਮਗਰੋਂ ਨਿਖਰੀ ਮਹਾਕੁੰਭ ਦੀ ਮੋਨਾਲੀਸਾ, Dance Move ਵੇਖ ਲੋਕਾਂ ਦੀਆਂ ਖੁੱਲ੍ਹੀਆਂ ਅੱਖਾਂ
'ਐਮਰਜੈਂਸੀ' ਨੂੰ ਲੈ ਕੇ ਸੁਰਖੀਆਂ 'ਚ
ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਹਾਲੀਆਂ ਫ਼ਿਲਮ 'ਐਮਰਜੈਂਸੀ' ਕਾਰਨ ਸੁਰਖੀਆਂ 'ਚ ਹੈ। ਫ਼ਿਲਮ 'ਚ ਅਦਾਕਾਰਾ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਈ ਹੈ। ਫ਼ਿਲਮ ਦਾ ਨਿਰਦੇਸ਼ਨ ਉਸ ਨੇ ਖ਼ੁਦ ਕੀਤਾ ਹੈ। 'ਐਮਰਜੈਂਸੀ' ਦੀ ਰਿਲੀਜ਼ ਤੋਂ ਪਹਿਲਾਂ ਕੰਗਨਾ ਦੀ ਫ਼ਿਲਮ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ। ਕਈ ਥਾਵਾਂ 'ਤੇ ਫ਼ਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਆਹ ਦੇ 2 ਮਹੀਨੇ ਬਾਅਦ ਹੀ ਇਸ ਅਦਾਕਾਰਾ ਦਾ ਰੋ- ਰੋ ਕੇ ਹੋਇਆ ਬੁਰਾ ਹਾਲ
NEXT STORY