ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਗਾਇਕਾ ਅਤੇ ਸੁਰਾਂ ਦੀ ਰਾਣੀ ਲਤਾ ਮੰਗੇਸ਼ਕਰ ਨੇ ਇਕ ਰਾਜ਼ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਹੋਏ ਦੱਸਿਆ ਕਿ ਉਹ ਸ਼ੁਰੂਆਤ 'ਚ ਫਿਲਮ 'ਗਾਈਡ' ਦੇ ਗੀਤ 'ਆਜ ਫਿਰ ਜੀਨੇ ਕੀ ਤਮੰਨਾ ਹੈ' ਨੂੰ ਗਾਉਣ 'ਚ ਖੁਸ਼ ਨਹੀਂ ਸੀ ਪਰ ਇਸ ਗੀਤ 'ਚ ਅਦਾਕਾਰਾ ਵਹੀਦਾ ਰਹਿਮਾਨ ਦੀ ਸ਼ਾਨਦਾਰ ਅਦਾਕਾਰੀ ਕਾਰਨ ਉਨ੍ਹਾਂ ਨੇ ਇਸ ਗੀਤ ਨੂੰ ਗਾਉਣ ਦੀ ਹਾਮੀ ਭਰੀ ਸੀ।
ਜਾਣਕਾਰੀ ਅਨੁਸਾਰ ਇਸ ਗੀਤ 'ਚ ਦੇਵ ਆਨੰਦ ਅਤੇ ਵਹੀਦਾ ਰਹਿਮਾਨ ਹਨ ਅਤੇ ਇਸ ਗੀਤ ਨੂੰ ਲਤਾ ਮੰਗੇਸ਼ਕਰ ਦੇ ਬਿਹਤਰੀਨ ਗੀਤਾਂ 'ਚੋਂ ਇਕ ਮੰਨਿਆ ਜਾਂਦਾ ਹੈ। ਲਤਾ ਨੇ ਬੀਤੇ ਦਿਨੀਂ ਵਹੀਦਾ ਰਹਿਮਾਨ ਦੇ 78ਵੇਂ ਜਨਮਦਿਨ 'ਤੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਇਸ ਗੱਲ ਦਾ ਖੁਲਾਸਾ ਕੀਤਾ। ਉਨ੍ਹਾਂ ਨੇ ਟਵੀਟਰ 'ਤੇ ਲਿਖਿਆ, 'ਨਮਸਕਾਰ'। ਅੱਜ ਵਹੀਦਾ ਜੀ ਦਾ ਜਨਮਦਿਨ ਹੈ। ਮੈਂ ਉਨ੍ਹਾਂ ਨੂੰ ਵਧਾਈ ਦਿੰਦੀ ਹਾਂ। ਅੱਜ ਦੇ ਦਿਨ ਉਨ੍ਹਾਂ ਨਾਲ ਜੁੜੀ ਇਕ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ।'
ਉਨ੍ਹਾਂ ਨੇ ਅੱਗੇ ਲਿਖਿਆ, ''ਫਿਲਮ 'ਗਾਈਡ' ਦਾ ਮਸ਼ਹੂਰ ਗੀਤ 'ਆਜ ਫਿਰ ਜੀਨੇ ਕੀ ਤਮੰਨਾ ਹੈ' ਜਦੋਂ ਬਰਮਨ ਦਾਦਾ (ਐੱਸ.ਡੀ. ਬਰਮਨ) ਨੇ ਸੁਣਾਇਆ ਤਾਂ ਦੇਵ ਆਨੰਦ ਸਾਹਿਬ ਨੂੰ ਇਹ ਸੁਰ ਬਿਲਕੁਲ ਚੰਗਾ ਨਹੀਂ ਲੱਗਾ ਅਤੇ ਮੈਂ ਵੀ ਖੁਸ਼ ਨਹੀਂ ਸੀ ਪਰ ਨਿਰਦੇਸ਼ਕ ਵਿਜੈ ਆਨੰਦ ਦੇ ਨਿਰਦੇਸ਼ਨ ਅਤੇ ਵਹੀਦਾ ਜੀ ਦੇ ਬਿਹਤਰੀਨ ਅਦਾਕਾਰੀ ਨੇ ਸਾਡੇ ਫੈਸਲੇ ਨੂੰ ਬਦਲ ਦਿੱਤਾ। ''
ਜਦੋਂ ਸੰਨੀ ਲਿਓਨ ਨੇ ਰਜਨੀਸ਼ ਦੁਗੱਲ ਦੇ ਮਾਰਿਆ ਜ਼ੋਰਦਾਰ 'ਥੱਪੜ'!
NEXT STORY