ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਬੀਤੇ ਦਿਨ ਅਮਰੀਕਾ ਦੇ ਲਾਸ ਏਂਜਲਸ 'ਚ ਹੋਏ 'ਆਸਕਰ ਐਵਾਰਡ' 'ਚ ਪੇਸ਼ਕਰਤਾ ਦੀ ਭੂਮਿਕਾ ਨਿਭਾਈ ਹੈ। ਇਹ ਪ੍ਰਿਯੰਕਾ ਚੋਪੜਾ, ਦੇਸ਼ ਅਤੇ ਬਾਲੀਵੁੱਡ ਇੰਡਸਟਰੀ ਲਈ ਬਹੁਤ ਮਾਣ ਦੀ ਗੱਲ ਹੈ। ਇਸ ਸਮਾਗਮ 'ਚ ਪ੍ਰਿਯੰਕਾ ਨੂੰ ਨਾ ਸਿਰਫ ਸਮਾਗਮ ਦੀ ਮੇਜ਼ਬਾਨੀ ਕਰਨ ਦਾ ਮੌਕਾ ਦਿੱਤਾ, ਸਗੋਂ ਪੂਰੀ ਦੁਨੀਆ ਤੋਂ ਇਸ ਸਮਾਗਮ 'ਚ ਆਏ ਦਰਸ਼ਕਾਂ ਸਾਹਮਣੇ ਉਨ੍ਹਾਂ ਨੂੰ 'ਦਿੱਗਜ' ਕਹਿ ਕੇ ਸੰਬੋਧਨ ਵੀ ਕੀਤਾ।
ਜਾਣਕਾਰੀ ਅਨੁਸਾਰ ਇਸ ਸਮਾਗਮ 'ਚ ਜਦੋਂ 'ਦੀ ਬੈਸਟ ਫਿਲਮ ਐਡਿਟਿੰਗ' ਐਵਾਰਡ ਲਈ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੂੰ ਮੰਚ 'ਤੇ ਸੱਦਿਆ ਗਿਆ ਤਾਂ ਸਕ੍ਰੀਨ 'ਤੇ ਪ੍ਰਿਯੰਕਾ ਚੋਪੜਾ ਏ ਵੈਟਰਨ ਆਫ ਓਵਰ 50 ਬਾਲੀਵੁੱਡ ਫਿਲਮਜ਼' ਲਿਖਿਆ ਹੋਇਆ ਸੀ। ਜਾਣਕਾਰੀ ਅਨੁਸਾਰ ਵੈਟਰਨ ਤੋਂ ਭਾਵ ਹੈ 'ਦਿੱਗਜ'। ਇਸ ਤਰ੍ਹਾਂ ਪ੍ਰਿਯੰਕਾ ਚੋਪੜਾ ਨੇ ਬਾਲੀਵੁੱਡ ਸਿਤਾਰਿਆਂ ਲਈ ਇਕ ਨਵੀਂ ਉਦਾਹਰਣ ਪੇਸ਼ ਕੀਤੀ ਹੈ। ਉਨ੍ਹਾਂ ਨੇ ਆਪਣੀ ਸ਼ਾਨਦਾਰ ਪ੍ਰਤਿਭਾ ਨਾਲ ਨਾ ਸਿਰਫ ਬਾਲੀਵੁੱਡ , ਸਗੋਂ ਹੁਣ ਹਾਲੀਵੁੱਡ 'ਚ ਵੀ ਵੱਡੀ ਜਗ੍ਹਾਂ ਬਣਾ ਲਈ ਹੈ।
ਜ਼ਿਕਰਯੋਗ ਹੈ ਕਿ ਪ੍ਰਿਯੰਕਾ ਨੂੰ ਅਮਰੀਕਾ ਦੇ ਟੀ.ਵੀ. ਸ਼ੋਅ 'ਕਵਾਂਟਿਕੋ' ਲਈ ''ਪੀਪਲਜ਼' ਚੁਆਈਸ ਐਵਾਰਡ' ਵੀ ਦਿੱਤਾ ਗਿਆ ਸੀ। ਹੁਣ ਉਹ ਆਪਣੀ ਆਉਣ ਵਾਲੀ ਹਾਲੀਵੁੱਡ ਫਿਲਮ ਲਈ ਖੁਦ ਨੂੰ ਤਿਆਰ ਕਰ ਰਹੀ ਹੈ। ਇਸ ਫਿਲਮ 'ਚ ਉਹ ਮਸ਼ਹੂਰ ਪਹਿਲਵਾਨ ਅਤੇ ਅਦਾਕਾਰ ਦਿ ਰਾਕ ਨਾਲ ਨਕਾਰਾਤਮਕ ਭੂਮਿਕਾ 'ਚ ਨਜ਼ਰ ਆਵੇਗੀ।
ਵਿਰਾਟ ਕੋਹਲੀ ਨੇ ਕਿਹਾ 'ਜੋ ਵਾਦਾ ਕੀਆ ਵੋਹ ਨਿਭਾਨਾ ਪੜੇਗਾ'
NEXT STORY