ਮੁੰਬਈ : ਕ੍ਰਿਕਟ ਜਗਤ ਦੇ ਮਸ਼ਹੂਰ ਨਾਂ ਵਿਰਾਟ ਕੋਹਲੀ ਦੀ ਅੱਜਕਲ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ, ਇਸ ਲਈ ਨਹੀਂ ਕਿ ਉਨ੍ਹਾਂ ਨੇ ਟੀ-20 ਮੈਚ 'ਚ ਪਾਕਿਸਤਾਨ ਦੀ ਟੀਮ ਨੂੰ ਧੂੜ ਚਟਾਈ, ਸਗੋਂ ਇਸ ਲਈ ਕਿ ਹਾਲ ਹੀ 'ਚ ਵਿਰਾਟ ਕੋਹਲੀ ਨੇ ਇੰਸਟਾਗ੍ਰਾਮ 'ਤੇ ਆਪਣੇ ਦੋ ਵੀਡੀਓ ਸਾਂਝੇ ਕੀਤੇ ਹਨ। ਇਨ੍ਹਾਂ ਵੀਡੀਓਜ਼ ਵਿਚ ਵਿਰਾਟ ਫਿਲਮ 'ਮੁਗਲ-ਏ-ਆਜ਼ਮ' ਦਾ ਮਸ਼ਹੂਰ ਗੀਤ 'ਜੋ ਵਾਦਾ ਕੀਆ ਵੋਹ ਨਿਭਾਨਾ ਪੜੇਗਾ' ਗਾਉਂਦੇ ਨਜ਼ਰ ਆ ਰਹੇ ਹਨ।
ਇਨ੍ਹਾਂ ਵੀਡੀਓਜ਼ ਵਿਚ ਵਿਰਾਟ ਦੀ ਗਾਇਕੀ ਵਾਕਈ ਕਾਬਿਲ-ਏ-ਤਾਰੀਫ ਹੈ। ਵਿਰਾਟ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਜਾਣਕਾਰੀ ਦਿੱਤੀ ਕਿ ਇਸ ਨੂੰ 'ਇੰਡੀਅਨ ਹਾਈ ਕਮਿਸ਼ਨ' ਦੀ ਇਕ ਪਾਰਟੀ ਦੌਰਾਨ ਸ਼ੂਟ ਕੀਤਾ ਗਿਆ। ਵਿਰਾਟ ਨੇ ਇਸ ਵੀਡੀਓ ਨੇ ਸ਼ੂਟ ਕਰਨ ਲਈ ਯੁਵਰਾਜ ਸਿੰਘ ਦਾ ਧੰਨਵਾਦ ਕੀਤਾ ਅਤੇ ਲਿਖਿਆ ਕਿ ਉਨ੍ਹਾਂ ਨੂੰ ਇਹ ਗੀਤ ਬਹੁਤ ਪਸੰਦ ਹੈ।
ਐਸ਼ਵਰਿਆ ਦੀ ਫਿਲਮ 'ਸਰਬਜੀਤ' ਦਾ ਰਿਲੀਜ਼ ਹੋਇਆ ਪਹਿਲਾ ਪੋਸਟਰ, ਗੰਭੀਰ ਲੁੱਕ 'ਚ ਆਈ ਨਜ਼ਰ
NEXT STORY