Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, SEP 24, 2026

    5:10:36 PM

  • nbems declares neetpg 2026 results

    NEET-PG 2026 ਦੇ ਨਤੀਜਿਆਂ ਦਾ ਹੋ ਗਿਆ ਐਲਾਨ, ਇਸ...

  • stock market falls  sensex falls 1 247 points to close at 73 580

    ਠਾਹ ਡਿੱਗਾ ਸ਼ੇਅਰ ਬਾਜ਼ਾਰ, ਸੈਂਸੈਕਸ 1,247 ਅੰਕ...

  • tasmac buyers pay rs 10 empty liquor bottles refund

    ਸ਼ਰਾਬੀਆਂ ਦੀ ਹੋਈ ਬੱਲੇ-ਬੱਲੇ ! ਦਾਰੂ ਦੀਆਂ ਖ਼ਾਲੀ...

  • shocking incident in tarn taran

    ਤਰਨਤਾਰਨ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਪੁੱਤ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਜਨ ਅੰਦੋਲਨ ਸਣੇ ਕਿੱਤਾਮੁਖੀ ਸਿੱਖਿਆ ਦੀ ਲੋੜ: ਗੁਲਾਬ ਚੰਦ ਕਟਾਰੀਆ

PUNJAB News Punjabi(ਪੰਜਾਬ)

ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਜਨ ਅੰਦੋਲਨ ਸਣੇ ਕਿੱਤਾਮੁਖੀ ਸਿੱਖਿਆ ਦੀ ਲੋੜ: ਗੁਲਾਬ ਚੰਦ ਕਟਾਰੀਆ

  • Edited By Shivani Attri,
  • Updated: 01 Aug, 2026 11:54 AM
Jalandhar
punjab governor gulab chand kataria interview
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਰਮਨਦੀਪ ਸਿੰਘ ਸੋਢੀ)-ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਜੋ ਸੂਬੇ ਵਿਚ ਆਪਣੀਆਂ ਗਤੀਵਿਧੀਆਂ ਕਰਕੇ ਅਕਸਰ ਚਰਚਾ 'ਚ ਰਹਿੰਦੇ ਹਨ। ਉਹ ਪਹਿਲੇ ਗਵਰਨਰ ਹਨ ਜੋ ਲਗਾਤਾਰ ਪੰਜਾਬ ਦੇ ਪਿੰਡਾਂ ਖ਼ਾਸ ਕਰਕੇ ਸਰਹੱਦੀ ਖੇਤਰ ਵਿਚ ਕਾਫ਼ੀ ਸਰਗਰਮ ਹਨ। ਉਨ੍ਹਾਂ ਵੱਲੋਂ ਡਰੱਗ ਅਤੇ ਬੇਰੋਜ਼ਗਾਰੀ ਦੇ ਮਸਲੇ ਤੋਂ ਇਲਾਵਾ ਕਾਨੂੰਨ ਵਿਵਸਥਾ ਬਾਰੇ ਵੀ ਅਕਸਰ ਚਿੰਤਾ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਬੀਤੇ ਦਿਨ ਆਪਣੇ ਕਾਰਜਕਾਲ ਦੇ 2 ਸਾਲ ਮੁਕੰਮਲ ਕਰਦਿਆਂ ਉਨ੍ਹਾਂ 'ਜਗ ਬਾਣੀ' ਨਾਲ ਵਿਸਥਾਰ ਸਹਿਤ ਹਰ ਮਸਲੇ ਅਤੇ ਉਸ ਦੇ ਹੱਲ ਬਾਰੇ ਗੱਲਬਾਤ ਕੀਤੀ। ਪੇਸ਼ ਹਨ ਮੁਲਾਕਾਤ ਦੇ ਮੁੱਖ ਅੰਸ਼।

ਤੁਹਾਨੂੰ ਹੋਰਨਾਂ ਸੂਬਿਆਂ ਨਾਲੋਂ ਪੰਜਾਬ ਵਿਚ ਕੀ ਕੁਝ ਵੱਖਰਾ ਲੱਗਿਆ?
- ਪੰਜਾਬ ਬਾਰੇ ਮੈਂ ਜੋ ਕੁਝ ਪੜ੍ਹਿਆ ਸੀ, ਬਿਲਕੁਲ ਉਸੇ ਤਰ੍ਹਾਂ ਹੀ ਇਥੇ ਆ ਕੇ ਮਹਿਸੂਸ ਵੀ ਕੀਤਾ ਹੈ। ਪੰਜਾਬ ਗੁਰੂਆਂ ਦੀ ਧਰਤੀ ਹੈ, ਗੁਰੂਆਂ ਦੀ ਬਾਣੀ ਅਤੇ ਸਿੱਖਿਆਵਾਂ ਅੱਜ ਵੀ ਲੋਕਾਂ ਦੇ ਦਿਲਾਂ ਵਿਚ ਵਸਦੀਆਂ ਹਨ। ਪੰਜਾਬ 'ਚ ਆਏ ਹੜ੍ਹਾਂ ਵਿਚ ਮੈਂ ਵੇਖਿਆ ਕਿ ਲੋਕ ਪਾਣੀ ਵਿਚ ਘਿਰੇ ਪਿੰਡਾਂ ਵਿਚ ਜਾ ਕੇ ਉੱਥੇ ਲੋਕਾਂ ਦੀ ਮਦਦ ਕਰ ਰਹੇ ਸਨ। ਜਿੰਨੇ ਵੀ ਗੁਰਦੁਆਰਾ ਸਾਹਿਬ ਸੀ, ਸਾਰੇ 24 ਘੰਟੇ ਲੋਕਾਂ ਨੂੰ ਲੰਗਰ ਮੁਹੱਈਆ ਕਰਵਾ ਰਹੇ ਸਨ। ਮਨੁੱਖਤਾ ਦੀ ਸੇਵਾ ਕਰਨਾ ਇੱਥੇ ਦੇ ਲੋਕਾਂ ਦੀ ਫ਼ਿਤਰਤ ਹੈ। ਆਪਣੀ ਜਾਨ ਦੇ ਕੇ ਵੀ ਦੂਜਿਆਂ ਨੂੰ ਬਚਾਉਣਾ ਪੰਜਾਬੀਆਂ ਦਾ ਸੁਭਾਅ ਹੈ। ਆਜ਼ਾਦੀ ਤੋਂ ਬਾਅਦ ਹੋਈਆਂ ਕੁਰਬਾਨੀਆਂ ਵਿਚ ਸਭ ਤੋਂ ਵੱਡੀ ਗਿਣਤੀ ਪੰਜਾਬੀਆਂ ਦੀ ਹੈ। ਬਹੁਤ ਸਾਰੀਆਂ ਲੜਾਈਆਂ ਵਿਚ ਫ਼ੌਜ ਦੀ ਅਗਵਾਈ ਕਰਨ ਵਾਲੇ ਅਫ਼ਸਰ ਵੀ ਪੰਜਾਬੀ ਸਨ। ਇਥੇ ਦੀ ਸਿੱਖਿਆ ਵੀ ਬਹੁਤ ਚੰਗੀ ਹੈ। ਇੱਥੇ ਦੀ ਖੇਤੀ ਨਾਲ ਦੇਸ਼ ਹੀ ਨਹੀਂ ਸਗੋਂ ਦੁਨੀਆ ਦੀਆਂ ਲੋੜਾਂ ਵੀ ਪੂਰੀਆਂ ਹੋ ਰਹੀਆਂ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਕਾਰਵਾਈ! ਭਿਵਾਨੀ ਤੋਂ ਚੱਲ ਰਹੇ 'ਹਾਈਟੈੱਕ ਨਕਲ ਰੈਕੇਟ' ਦਾ ਪਰਦਾਫ਼ਾਸ਼, 35 ਗ੍ਰਿਫ਼ਤਾਰ

ਪੰਜਾਬ ਲਈ ਸਭ ਤੋਂ ਵੱਡੀ ਚੁਣੌਤੀ ਕੀ ਹੈ?
- ਇਸ ਵੇਲੇ ਨਸ਼ਾ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਹੈ। ਮੈਨੂੰ ਕਈ ਥਾਵਾਂ 'ਤੇ ਮਾਵਾਂ-ਭੈਣਾਂ ਨੇ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਬੱਚੇ ਨਸ਼ਿਆਂ ਦੀ ਦਲਦਲ ਵਿਚ ਧੱਸ ਚੁੱਕੇ ਹਨ। ਉਹ ਨਸ਼ੇ ਲਈ ਆਪਣੀਆਂ ਮਾਵਾਂ 'ਤੇ ਹੱਥ ਚੁੱਕਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਕਈ ਵਾਰ ਤਾਂ ਮਾਵਾਂ ਪੁੱਤ ਨੂੰ ਤੜਫ਼ਦਾ ਵੇਖ ਕੇ ਆਪ ਨਸ਼ਾ ਦੇਣ ਲਈ ਮਜਬੂਰ ਹੋ ਜਾਂਦੀਆਂ ਹਨ। ਇਹ ਸਥਿਤੀ ਬਹੁਤ ਚਿੰਤਾਜਨਕ ਹੈ। ਨਸ਼ੇ ਦੀ ਸਮੱਸਿਆ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਪੂਰੇ ਦੇਸ਼ ਵਿਚ ਹੈ, ਜਿਸ ਕਾਰਨ ਪ੍ਰਧਾਨ ਮੰਤਰੀ ਮੋਦੀ ਵੀ ਨਸ਼ਿਆਂ ਵਿਰੁੱਧ ਮੁਹਿੰਮ ਵਿੱਢਣ ਜਾ ਰਹੇ ਹਨ। ਨਸ਼ੇ ਪਿੱਛੇ ਬੇਰੋਜ਼ਗਾਰੀ ਤਾਂ ਵੱਡਾ ਕਾਰਨ ਹੈ ਹੀ, ਨਾਲ ਹੀ ਪਾਕਿਸਤਾਨ ਦਾ ਵੀ ਹੱਥ ਹੈ। ਪਾਕਿਸਤਾਨ ਨੂੰ ਭਾਰਤ ਖ਼ਿਲਾਫ਼ ਜੰਗ ਦੇ ਮੈਦਾਨ ਵਿਚ ਵਾਰ-ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਲਈ ਉਸ ਨੇ ਮਿਸ਼ਨ ਬਣਾ ਕੇ ਦੇਸ਼ ਦੇ ਨੌਜਵਾਨਾਂ ਨੂੰ ਕਮਜ਼ੋਰ ਕਰਨ ਲਈ ਨਸ਼ਿਆਂ ਦਾ ਸਹਾਰਾ ਲਿਆ ਹੈ। ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਦੀ ਆਪਣੀ ਇੰਨੀ ਹਿੰਮਤ ਨਹੀਂ ਹੈ ਕਿ ਉਹ ਇੰਨਾ ਮਹਿੰਗਾ ਨਸ਼ਾ ਭਾਰਤ ਭੇਜੀ ਜਾਵੇ ਤੇ ਉਸ ਵਿਚੋਂ ਅੱਧਾ ਨਸ਼ਾ ਫੜਿਆ ਵੀ ਜਾਵੇ ਤੇ ਸਾਰਾ ਨੁਕਸਾਨ ਉਹ ਇਕੱਲਿਆਂ ਝੱਲ ਲਵੇ। ਇਸ ਲਈ ਭਾਰਤ ਨੂੰ ਕਮਜ਼ੋਰ ਕਰਨ ਵਾਲੀਆਂ ਹੋਰ ਸ਼ਕਤੀਆਂ ਵੀ ਇਸ ਸਾਜ਼ਿਸ਼ ਵਿਚ ਸ਼ਾਮਲ ਹਨ।

ਇਹ ਵੀ ਪੜ੍ਹੋ: ਪੰਜਾਬ 'ਚ 48 ਘੰਟੇ ਅਹਿਮ! ਹਨ੍ਹੇਰੀ-ਤੂਫ਼ਾਨ ਮਚਾਏਗਾ ਕਹਿਰ ਤੇ ਪਵੇਗਾ ਭਾਰੀ ਮੀਂਹ, Alert 'ਤੇ ਇਹ ਜ਼ਿਲ੍ਹੇ

- ਨਸ਼ੇ ਨੂੰ ਕਾਨੂੰਨ ਨਾਲ ਰੋਕਣ ਸਮੇਤ ਜਨਤਾ ਵਿਚ ਜਾਗਰੂਕਤਾ ਵੀ ਜ਼ਰੂਰੀ
-ਨੌਜਵਾਨ ਨਸ਼ਿਆਂ ਵੱਲ ਕਿਉਂ ਜਾ ਰਿਹਾ ਹੈ, ਜਦੋਂ ਇਹ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਨਸ਼ਾ ਸਿਰਫ ਕਾਨੂੰਨ ਨਾਲ ਨਹੀਂ ਰੋਕਿਆ ਜਾ ਸਕਦਾ ਸਗੋਂ ਇਸ ਲਈ ਜਨਤਾ ਦਾ ਜਾਗਰੂਕ ਹੋਣਾ ਵੀ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਮੈਂ ਪਿਛਲੇ ਸਾਲ ਨਸ਼ਿਆਂ ਵਿਰੁੱਧ ਸੂਬੇ ਦੇ ਸਰਹੱਦੀ ਇਲਾਕਿਆਂ ਵਿਚ ਲਗਭਗ 100 ਕਿੱਲੋਮੀਟਰ ਪੈਦਲ ਯਾਤਰਾ ਕੀਤੀ। ਇਸ ਦੌਰਾਨ ਮੈਂ ਵੇਖਿਆ ਹੈ ਕਿ ਜਨਤਾ ਵੀ ਇਸ ਲੜਾਈ ਵਿਚ ਸਹਿਯੋਗ ਕਰਨ ਲਈ ਤਿਆਰ ਹੈ। ਯਾਤਰਾ ਦੌਰਾਨ ਡੇਰਾ ਬਿਆਸ ਮੁਖੀ ਸਮੇਤ ਕਈ ਸ਼ਖਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ। ਜਨਤਾ ਦੇ ਸਾਥ ਨਾਲ ਹੀ ਅਸੀਂ ਨਸ਼ੇ ਨੂੰ ਰੋਕ ਸਕਦੇ ਹਾਂ। ਰੋਜ਼ਗਾਰ ਅਤੇ ਖੇਡ ਬੱਚਿਆਂ ਨੂੰ ਇਸ ਪਾਸੇ ਜਾਣ ਤੋਂ ਰੋਕ ਸਕਦੇ ਹਨ। ਜੇ ਬੱਚਿਆਂ ਨੂੰ ਖੇਡ ਦਾ ਮੈਦਾਨ ਮਿਲ ਜਾਵੇਗਾ ਤਾਂ ਉਹ ਇਸ ਦਿਸ਼ਾ ਵਿਚ ਨਹੀਂ ਜਾਣਗੇ। ਬੇਰੋਜ਼ਗਾਰੀ ਦੀ ਗੱਲ ਕਰੀਏ ਤਾਂ ਅੱਜ ਬੱਚਿਆਂ ਨੂੰ ਹੁਨਰ ਸਿਖਾਉਣ ਦੀ ਬਜਾਏ ਸਿਰਫ਼ ਸਰਕਾਰੀ ਨੌਕਰੀ ਲਈ ਤਿਆਰ ਕੀਤਾ ਜਾ ਰਿਹਾ ਹੈ। ਅੱਜ ਵੀ ਦੇਸ਼ ਵਿਚ ਹੁਨਰਮੰਦ ਨੌਜਵਾਨਾਂ ਦੀ ਲੋੜ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਨਸ਼ਿਆਂ ਖ਼ਿਲਾਫ਼ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਕਿਵੇਂ ਵੇਖਦੇ ਹੋ?
- ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਨੇ ਮਾਰਚ 2025 ਤੋਂ ਪੂਰੀ ਤਾਕਤ ਲਗਾਈ ਹੈ। 48 ਹਜ਼ਾਰ ਤੋਂ ਵੱਧ ਮੁਕੱਦਮੇ ਦਰਜ ਕੀਤੇ ਗਏ ਹਨ, 67 ਹਜ਼ਾਰ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਪੱਧਰ 'ਤੇ ਹਿੰਦੁਸਤਾਨ ਦੇ ਕਿਸੇ ਹੋਰ ਸੂਬੇ ਵਿਚ ਕਾਰਵਾਈ ਨਹੀਂ ਹੋਈ ਹੋਵੇਗੀ ਪਰ ਫ਼ਿਰ ਵੀ ਅਸੀਂ ਡ੍ਰੋਨ ਰਾਹੀਂ ਆਉਣ ਵਾਲੇ ਨਸ਼ੇ ਨੂੰ 100 ਫ਼ੀਸਦੀ ਕਾਬੂ ਨਹੀਂ ਕਰ ਪਾਏ। ਸੂਬਾ ਅਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਐਂਟੀ-ਡ੍ਰੋਨ ਸਿਸਟਮ ਵੀ ਲਗਾਇਆ ਗਿਆ ਹੈ, ਪਰ ਹੁਣ ਉਨ੍ਹਾਂ ਨੇ ਛੋਟੇ ਡ੍ਰੋਨਾਂ ਰਾਹੀਂ ਨਸ਼ਾ ਭੇਜਣਾ ਸ਼ੁਰੂ ਕਰ ਦਿੱਤਾ ਹੈ, ਜੋ ਨਜ਼ਰ ਨਹੀਂ ਆਉਂਦੇ। ਦੂਜੀ ਗੱਲ, ਪੰਜਾਬ ਵਿਚ ਨਸ਼ੇ ਦੇ ਕਾਰੋਬਾਰੀ ਵੀ ਬਹੁਤ ਮਜ਼ਬੂਤ ਹਨ। ਜਦੋਂ ਇੱਧਰ ਕੋਈ ਨਸ਼ਾ ਚੁੱਕਣ ਵਾਲਾ ਹੀ ਨਹੀਂ ਮਿਲੇਗਾ ਤਾਂ ਦੂਜੇ ਪਾਸਿਓਂ ਕੋਈ ਨਸ਼ਾ ਭੇਜੇਗਾ ਵੀ ਨਹੀਂ। ਨਸ਼ੇ ਦੇ ਕਾਰੋਬਾਰੀ ਪੈਸਿਆਂ ਦੇ ਲਾਲਚ ਵਿਚ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ।

ਪਾਕਿਸਤਾਨ ਰਚ ਰਿਹਾ ਹੈ ਪੰਜਾਬ ਨੂੰ ਨਸ਼ੇੜੀ ਬਣਾਉਣ ਦੀ ਸਾਜ਼ਿਸ਼
- ਨਸ਼ੇ ਦਾ ਵੱਡਾ ਹਿੱਸਾ ਤਾਂ ਪਾਕਿਸਤਾਨ ਵੱਲੋਂ ਹੀ ਹੈ। ਲਗਭਗ ਸਾਰੇ ਹੀ ਸਰਹੱਦੀ ਸੂਬਿਆਂ ਵਿਚ ਉਸ ਪਾਸਿਓਂ ਨਸ਼ਾ ਆ ਰਿਹਾ ਹੈ। ਭਾਰਤ ਵਿਚ ਅਫ਼ੀਮ, ਬੀੜੀ-ਸਿਗਰੇਟ, ਭੰਗ-ਗਾਂਜਾ ਜਾਂ ਸ਼ਰਾਬ ਦਾ ਨਸ਼ਾ ਹੀ ਸੀ। ਇਨ੍ਹਾਂ ਨਸ਼ਿਆਂ ਨਾਲ ਪੀੜਤ ਜਲਦੀ ਨਹੀਂ ਮਰਦੇ, ਪਰ ਜੋ ਸਿੰਥੈਟਿਕ ਡਰੱਗ ਹੁਣ ਆ ਰਹੇ ਹਨ, ਉਸ ਨਾਲ ਨਸ਼ਾ ਪੀੜਤ ਦੀ ਜ਼ਿੰਦਗੀ ਮਹਿਜ਼ 3-4 ਸਾਲ ਹੀ ਰਹਿ ਜਾਂਦੀ ਹੈ।

ਨਸ਼ਾ ਪੀੜਤਾਂ ਨੂੰ ਮੁੱਖ ਧਾਰਾ ਵਿਚ ਵਾਪਸ ਲਿਆਉਣ ਲਈ ਕੀ ਕੁਝ ਹੋਣਾ ਚਾਹੀਦਾ ਹੈ?
- ਪੰਜਾਬ ਦੇ ਹਰ ਜ਼ਿਲੇ ਵਿਚ ਕਾਫ਼ੀ ਨਸ਼ਾ ਮੁਕਤੀ ਕੇਂਦਰ ਬਣੇ ਹੋਏ ਹਨ। ਇਸ ਤੋਂ ਇਲਾਵਾ ਕੁਝ ਲੋਕ ਨਿੱਜੀ ਤੌਰ ’ਤੇ ਵੀ ਨਸ਼ਾ ਮੁਕਤੀ ਕੇਂਦਰ ਚਲਾ ਰਹੇ ਹਨ। ਜਿਵੇਂ ਸੰਸਦ ਮੈਂਬਰ ਵਿਕਰਮਜੀਤ ਸਾਹਨੀ ਵੱਲੋਂ ਵੀ ਨਸ਼ਾ ਮੁਕਤੀ ਕੇਂਦਰ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿਚ ਨਸ਼ਾ ਪੀੜਤਾਂ ਨੂੰ ਉਦਯੋਗਾਂ ਦੀ ਲੋੜ ਮੁਤਾਬਕ ਸਕਿੱਲ ਵੀ ਸਿਖਾਈ ਜਾ ਰਹੀ ਹੈ, ਜਿਸ ਨਾਲ ਪੀੜਤ ਨਸ਼ਾ ਛੱਡਣ ਤੋਂ ਬਾਅਦ ਰੋਜ਼ਗਾਰ ਨਾਲ ਜੁੜ ਰਹੇ ਹਨ। ਉਨ੍ਹਾਂ ਨੇ ਪਿਛਲੇ 1 ਸਾਲ ਵਿਚ 5 ਹਜ਼ਾਰ ਦੇ ਕਰੀਬ ਬੱਚਿਆਂ ਨੂੰ ਰੋਜ਼ਗਾਰ ਦੁਆਇਆ ਹੈ। ਹੋਰ ਲੋਕਾਂ ਨੂੰ ਵੀ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ, ਤਾਂ ਜੋ ਨਸ਼ਾ ਪੀੜਤ ਨਸ਼ਾ ਛੱਡਣ ਤੋਂ ਬਾਅਦ ਰੋਜ਼ਗਾਰ ਹਾਸਲ ਕਰ ਸਕਣ, ਜਿਸ ਨਾਲ ਉਹ ਦੁਬਾਰਾ ਇਸ ਦਲਦਲ ਵਿਚ ਨਹੀਂ ਫਸਣਗੇ।

ਬੇਰੋਜ਼ਗਾਰੀ ਦੀ ਸਮੱਸਿਆ ਦਾ ਕੀ ਹੱਲ ਹੈ?
- ਕੇਂਦਰ ਸਰਕਾਰ ਨੇ ਨਵੀਂ ਸਿੱਖਿਆ ਨੀਤੀ 'ਚ ਹਰ ਸਕੂਲ-ਕਾਲਜ ਤੇ ਯੂਨੀਵਰਸਿਟੀ ਨੂੰ ਕਿਸੇ ਨਾ ਕਿਸੇ ਸਕਿੱਲ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਜੋ ਕੋਈ ਵੀ ਬੱਚਾ ਅਜਿਹਾ ਨਾ ਹੋਵੇ ਜਿਸ ਕੋਲ ਸਿੱਖਿਆ ਦੇ ਨਾਲ-ਨਾਲ ਕੋਈ ਹੁਨਰ ਨਾ ਹੋਵੇ। ਇਸ ਨਾਲ ਬੱਚਾ ਸਿਰਫ਼ ਨੌਕਰੀ ਵੱਲ ਜਾਣ ਦੀ ਬਜਾਏ ਖ਼ੁਦ ਦੂਜਿਆਂ ਨੂੰ ਨੌਕਰੀ ਦੇਣ ਦੇ ਸਮਰੱਥ ਬਣ ਜਾਵੇਗਾ। ਵੱਖ-ਵੱਖ ਸੰਸਥਾਵਾਂ ਵੱਲੋਂ ਸਮੇਂ ਦੀ ਲੋੜ ਮੁਤਾਬਕ ਕੋਰਸ ਡਿਜ਼ਾਈਨ ਕੀਤੇ ਗਏ ਹਨ। ਇਨ੍ਹਾਂ ਉਪਰਾਲਿਆਂ ਦਾ ਨਤੀਜਾ ਇਕੋ ਦਮ ਸਾਹਮਣੇ ਨਹੀਂ ਆਵੇਗਾ, ਹਾਂ 5-7 ਸਾਲਾਂ ਬਾਅਦ ਸਾਡੇ ਨਵੇਂ ਬੱਚੇ ਹੁਨਰ ਦੇ ਨਾਲ ਨਿਕਲਣਗੇ। ਜਿਨ੍ਹਾਂ ਵਿਦਿਆਰਥੀਆਂ ਨੇ ਪੁਰਾਣੇ ਤਰੀਕਿਆਂ ਨਾਲ ਹੀ ਸਿੱਖਿਆ ਹਾਸਲ ਕੀਤੀ ਹੈ, ਇਹ ਸਿਰਫ਼ ਸਰਕਾਰੀ ਨੌਕਰੀ ਹਾਸਲ ਕਰਨੀ ਚਾਹੁੰਦੇ ਹਨ। ਸਰਕਾਰੀ ਨੌਕਰੀਆਂ ਵੀ ਇਕ ਹੱਦ ਤਕ ਹੀ ਦਿੱਤੀਆਂ ਜਾ ਸਕਦੀਆਂ ਹਨ, ਜਿਸ ਕਾਰਨ ਬੇਰੋਜ਼ਗਾਰੀ ਹੈ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਕਿਸ ਖੇਤਰ ਵਿਚ ਕਿੰਨੀਆਂ ਨੌਕਰੀਆਂ ਦੇ ਸਕਦੇ ਹਾਂ ਤੇ ਉਸ ਹਿਸਾਬ ਨਾਲ ਹੀ ਯੋਜਨਾਬੰਦੀ ਕੀਤੀ ਜਾਵੇ ਤਾਂ ਬੇਰੋਜ਼ਗਾਰੀ ਨੂੰ ਕਾਬੂ ਕੀਤਾ ਜਾ ਸਕਦਾ ਹੈ।

ਅਕਸਰ ਹੀ ਪੰਜਾਬ ਦੀਆਂ ਸਰਕਾਰਾਂ ਨੂੰ ਇਹ ਸ਼ਿਕਵਾ ਰਹਿੰਦਾ ਹੈ ਕਿ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦਾ ਸਹਿਯੋਗ ਨਹੀਂ ਕੀਤਾ ਜਾਂਦਾ, ਕੀ ਕਹੋਗੇ?
- ਅਜਿਹਾ ਕੁਝ ਨਹੀਂ ਹੈ। ਬਹੁਤ ਸਾਰੇ ਸੂਬਿਆਂ ਵਿਚ ਕੇਂਦਰ ਤੇ ਸੂਬਿਆਂ ਵਿਚ ਵੱਖੋ-ਵੱਖਰੀ ਪਾਰਟੀ ਦੀਆਂ ਸਰਕਾਰਾਂ ਹੁੰਦੀਆਂ ਹਨ। ਮਿਸਾਲ ਦੇ ਤੌਰ ’ਤੇ ਕੇਰਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ ਆਦਿ ਸੂਬਿਆਂ ਵਿਚ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਪਰ ਉਨ੍ਹਾਂ ਦਾ ਵਿਕਾਸ ਕਦੇ ਨਹੀਂ ਰੁਕਿਆ ਕਿਉਂਕਿ ਉਨ੍ਹਾਂ ਨੇ ਕੇਂਦਰ ਸਰਕਾਰ ਨਾਲ ਵਖਰੇਵੇਂ ਹੋਣ ਦੇ ਬਾਵਜੂਦ ਰਲ਼ ਕੇ ਕੰਮ ਕੀਤਾ। ਕੇਂਦਰ ਦੀਆਂ ਜਿੰਨੀਆਂ ਵੀ ਲੋਕ ਭਲਾਈ ਯੋਜਨਾਵਾਂ ਹੋਣ, ਰੇਲਵੇ, ਏਅਰੋਪਰਟ ਹੋਣ ਤਾਂ ਉਹ ਸਾਰਿਆਂ ਲਈ ਹੈ। ਮੁਫ਼ਤ ਕਣਕ, ਕਿਸਾਨ ਸਨਮਾਨ ਨਿਧੀ, ਆਯੁਸ਼ਮਾਨ ਯੋਜਨਾ ਜਿਹੀਆਂ ਸਾਰੀਆਂ ਸਕੀਮਾਂ ਹਰ ਨਾਗਰਿਕ ਲਈ ਬਰਾਬਰ ਹਨ। ਕਈ ਵਾਰ ਸੂਬਾ ਸਰਕਾਰਾਂ ਕਈ ਯੋਜਨਾਵਾਂ ਦਾ ਲਾਭ ਲੈਣ ਤੋਂ ਹੀ ਇਨਕਾਰ ਕਰ ਦਿੰਦੀਆਂ ਹਨ ਪਰ ਅਜਿਹਾ ਨਹੀਂ ਹੋਣਾ ਚਾਹੀਦਾ। ਸੂਬਾ ਸਰਕਾਰਾਂ ਨੂੰ ਸੂਬੇ ਦੇ ਵਿਕਾਸ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਇਸ ਵੇਲੇ ਪੰਜਾਬ ਦੀ ਸਭ ਤੋਂ ਵੱਡੀ ਲੋੜ ਕੀ ਹੈ?
- ਇਸ ਵੇਲੇ ਪੰਜਾਬ ਦੇ ਖੇਤੀਬਾੜੀ ਢਾਂਚੇ ਵਿਚ ਬਦਲਾਅ ਦੀ ਲੋੜ ਹੈ। ਇਸ ਦਿਸ਼ਾ ਵਿਚ ਕੇਂਦਰ ਤੇ ਸੂਬਾ ਸਰਕਾਰ ਦੋਹਾਂ ਨੂੰ ਰਲ਼ ਕੇ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਇਸੇ ਤਰ੍ਹਾਂ ਇਨਫ਼ਰਾਸਟ੍ਰਕਚਰ ਡਿਵੈਲਪਮੈਂਟ ਵਿਚ ਕੇਂਦਰ ਦੀ ਮਦਦ ਦੇ ਬਗੈਰ ਸੂਬਾ ਸਰਕਾਰ ਨਹੀਂ ਚੱਲ ਸਕਦੀ। ਇਸ ਤੋਂ ਇਲਾਵਾ ਇੰਡਸਟਰੀ ਨੂੰ ਲਿਆਉਣ ਲਈ ਸਭ ਤੋਂ ਜ਼ਰੂਰੀ ਹੁੰਦੀ ਹੈ ਕਾਨੂੰਨ ਵਿਵਸਥਾ। ਬਦਕਿਸਮਤੀ ਨਾਲ ਪੰਜਾਬ ਵਿਚ ਪਿਛਲੇ ਲੰਮੇ ਸਮੇਂ ਤੋਂ ਕਾਨੂੰਨ ਵਿਵਸਥਾ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋਏ ਹਨ। ਇਸ ਕਾਰਨ ਨਿਵੇਸ਼ਕ ਇੱਥੇ ਨਿਵੇਸ਼ ਨਹੀਂ ਕਰਨਾ ਚਾਹੁੰਦੇ। ਪੰਜਾਬ ਦੇ ਲੋਕਾਂ ਵਿਚ ਬਹੁਤ ਹੁਨਰ ਹੈ ਪਰ ਉਸ ਦੀ ਸਹੀ ਤਰੀਕੇ ਨਾਲ ਵਰਤੋਂ ਨਹੀਂ ਹੋ ਪਾ ਰਹੀ। ਪੰਜਾਬੀਆਂ ਨੇ ਦੁਨੀਆ ਦੇ ਵੱਡੇ-ਵੱਡੇ ਉਦਯੋਗ ਖੜ੍ਹੇ ਕੀਤੇ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਕਿਸ ਪਾਰਟੀ ਨਾਲ ਹੋਵੇਗਾ ਗਠਜੋੜ, ਨਾਇਬ ਸੈਣੀ ਦਾ ਵੱਡਾ ਬਿਆਨ

ਪੰਜਾਬ ਦੇ ਕਿਸਾਨਾਂ ਦੀ ਕੇਂਦਰ ਤੇ ਸੂਬਾ ਸਰਕਾਰ ਨਾਲ ਅਸੰਤੁਸ਼ਟੀ ਦੀ ਕੀ ਵਜ੍ਹਾ ਮੰਨਦੇ ਹੋ?
-ਅਸੰਤੁਸ਼ਟੀ ਹਮੇਸ਼ਾ ਤੋਂ ਹੀ ਮਨੁੱਖ ਦਾ ਸੁਭਾਅ ਰਹੀ ਹੈ ਪਰ ਉਸ ਨੂੰ ਦੂਰ ਕਰਨ ਲਈ ਬੈਠ ਕੇ ਗੱਲ ਤਾਂ ਕਰਨੀ ਪਵੇਗੀ। ਹਰ ਸਮੱਸਿਆ ਦਾ ਹੱਲ ਗੱਲਬਾਤ ਨਾਲ ਹੀ ਨਿਕਲਦਾ ਹੈ ਪਰ ਇੱਥੇ ਇਹ ਸੁਭਾਅ ਘੱਟ ਹੈ। ਮੈਂ ਪਿਛਲੇ 2 ਸਾਲ ਤੋਂ ਪੰਜਾਬ ਵਿਚ ਕੰਮ ਕਰ ਰਿਹਾ ਹਾਂ। ਮੈਂ ਕਿਸੇ ਹੋਰ ਪਾਰਟੀ ਨਾਲ ਸਬੰਧਤ ਹਾਂ ਤੇ ਸਰਕਾਰ ਕਿਸੇ ਹੋਰ ਪਾਰਟੀ ਦੀ ਹੈ, ਫ਼ਿਰ ਵੀ ਕਦੇ ਸਾਡੇ ਵਿਚ ਟਕਰਾਅ ਵਾਲੀ ਸਥਿਤੀ ਪੈਦਾ ਨਹੀਂ ਹੋਈ। ਦੋਹਾਂ ਪਾਸਿਓਂ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਜਾਰੀ ਰਹਿਣ ਨਾਲ ਟਕਰਾਅ ਨਹੀਂ ਹੁੰਦਾ। ਹਰ ਕੋਈ ਚਾਹੁੰਦਾ ਹੈ ਕਿ ਇੱਥੇ ਦੇ ਕਿਸਾਨਾਂ ਦੀ ਆਮਦਨ ਵਧੇ। ਜਿਹੜਾ ਸੂਬਾ ਪੂਰੀ ਦੁਨੀਆ ਨੂੰ ਅੰਨ ਦੇ ਕੇ ਬਚਾ ਰਿਹਾ ਹੈ, ਉਸ ਦਾ ਕੋਈ ਨਿਰਾਦਰ ਨਹੀਂ ਕਰ ਸਕਦਾ। ਪੰਜਾਬ ਵਿਚ ਜਿਸ ਤਰ੍ਹਾਂ ਦੇ ਅੰਦੋਲਨ ਹੁੰਦੇ ਹਨ, ਉਸ ਨਾਲ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਅਜਿਹੀ ਸਥਿਤੀ ਵਿਚ ਬਾਹਰੋਂ ਕੋਈ ਨਿਵੇਸ਼ਕ ਵੀ ਸੂਬੇ ਵਿਚ ਨਹੀਂ ਆਉਂਦਾ।

ਕਾਨੂੰਨ-ਵਿਵਸਥਾ ਨੂੰ ਲੈ ਕੇ ਸਰਕਾਰ ਨਾਲ ਕੀ ਗੱਲਬਾਤ ਹੁੰਦੀ ਹੈ?
- ਮੈਨੂੰ ਵੀ ਇਸ ਗੱਲ ਦੀ ਕਾਫ਼ੀ ਚਿੰਤਾ ਹੈ। ਖ਼ੂਨ-ਖ਼ਰਾਬੇ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਇੱਥੇ ਕੁਝ ਅਜਿਹੇ ਗੈਂਗ ਹਨ, ਜੋ ਬਾਹਰ ਬੈਠ ਕੇ ਚਲਾਏ ਜਾ ਰਹੇ ਹਨ ਤੇ ਇੱਥੇ ਲੋਕਾਂ ਨੂੰ ਕੁਝ ਪੈਸਿਆਂ ਦਾ ਲਾਲਚ ਦੇ ਕੇ ਗਲਤ ਕੰਮਾਂ ਵਿਚ ਲਗਾ ਰਹੇ ਹਨ। ਸਰਕਾਰ ਨੂੰ ਸਖ਼ਤੀ ਕਰਨੀ ਚਾਹੀਦੀ ਹੈ ਤੇ ਉਹ ਸਖ਼ਤੀ ਕਰ ਵੀ ਰਹੀ ਹੈ ਪਰ ਇਸ ਲਈ ਜਨਤਾ ਦਾ ਮਨੋਬਲ ਉੱਚਾ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਕੋਈ ਦਿਨ-ਦਿਹਾੜੇ ਕਿਸੇ ਵਪਾਰੀ ਨੂੰ ਗੋਲ਼ੀਆਂ ਮਾਰ ਕੇ ਉੱਥੋਂ ਭੱਜ ਰਿਹਾ ਹੈ ਤਾਂ ਉੱਥੇ ਮੌਜੂਦ ਹੋਰ ਵਪਾਰੀ ਉਸ ਨੂੰ ਫੜਨ ਦੀ ਕੋਸ਼ਿਸ਼ ਕਰਨਗੇ ਤਾਂ ਅਪਰਾਧੀਆਂ ਦੇ ਮਨ ਵਿਚ ਵੀ ਡਰ ਬੈਠੇਗਾ ਕਿ ਸਿਰਫ਼ ਪੁਲਸ ਹੀ ਨਹੀਂ ਸਗੋਂ ਆਮ ਲੋਕ ਵੀ ਸਾਨੂੰ ਵਾਰਦਾਤ ਤੋਂ ਬਾਅਦ ਕਾਬੂ ਕਰ ਲੈਣਗੇ। ਵਾਰਦਾਤ ਤੋਂ ਬਾਅਦ ਕਾਨੂੰਨੀ ਕਾਰਵਾਈ ਤਾਂ ਹੁੰਦੀ ਹੈ, ਕੈਮਰਿਆਂ ਆਦਿ ਦੀ ਮਦਦ ਨਾਲ ਮੁਲਜ਼ਮ ਫੜੇ ਵੀ ਜਾਂਦੇ ਹਨ ਪਰ ਇਸ ਗੱਲ ਦਾ ਬੜਾ ਦੁੱਖ ਹੁੰਦਾ ਹੈ ਕਿ ਕੋਈ ਭਰੇ ਬਾਜ਼ਾਰ ਕਿਸੇ ਨੂੰ ਗੋਲੀਆਂ ਮਾਰ ਕੇ ਉੱਥੋਂ ਫ਼ਰਾਰ ਕਿਵੇਂ ਹੋ ਗਿਆ। ਇਸ ਦੇ ਕਾਰਨਾਂ ਦੀ ਘੋਖ ਕਰਨ ਦੀ ਲੋੜ ਹੈ।

ਪੰਜਾਬ ਵਿਚ ਧਰਮ-ਪਰਿਵਰਤਨ ਦੀ ਸਮੱਸਿਆ ਨੂੰ ਕਿਵੇਂ ਵੇਖਦੇ ਹੋ?
- ਇਥੇ ਵਿਸ਼ੇਸ਼ ਤੌਰ 'ਤੇ ਇਸਾਈ ਧਰਮ ਵਿਚ ਪਰਿਵਰਤਨ ਦਾ ਕਾਫ਼ੀ ਰੁਝਾਨ ਦਿਸ ਰਿਹਾ ਹੈ। ਮੈਂ ਸਰਹੱਦੀ ਇਲਾਕਿਆਂ ਵਿਚ ਬਹੁਤ ਵੱਡੇ-ਵੱਡੇ ਚਰਚ ਵੇਖੇ ਹਨ। ਜਦੋਂ ਐਤਵਾਰ ਨੂੰ ਉੱਥੋਂ ਲੋਕ ਨਿਕਲਦੇ ਹਨ ਤਾਂ ਇੰਝ ਲੱਗਦਾ ਹੈ ਜਿਵੇਂ ਬਹੁਤ ਵੱਡਾ ਜਲੂਸ ਨਿਕਲ ਰਿਹਾ ਹੋਵੇ। ਇਸ ਦੇ ਦੋ ਕਾਰਨ ਹੋ ਸਕਦੇ ਹਨ, ਜਾਂ ਤਾਂ ਉਹ ਲੋਕਾਂ ਨੂੰ ਛੋਟੇ-ਮੋਟੇ ਲਾਲਚ ਦਿੰਦੇ ਹੋਣ ਜਾਂ ਫ਼ਿਰ ਵਿਦੇਸ਼ ਭੇਜਣ ਦੇ ਨਾਂ ’ਤੇ ਆਪਣੇ ਝਾਂਸੇ ਵਿਚ ਲਿਆ ਜਾਂਦਾ ਹੋਵੇਗਾ। ਸਿੱਖਿਆ ਤੇ ਰੋਜ਼ਗਾਰ ਤੋਂ ਵਾਂਝੇ ਲੋਕਾਂ ਨੂੰ ਜ਼ਿਆਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਧਰਮ-ਪਰਿਵਰਤਨ ਵੀ ਨਸ਼ਿਆਂ ਵਾਂਗ ਪੰਜਾਬ ਲਈ ਬਹੁਤ ਵੱਡੀ ਸਮੱਸਿਆ ਬਣ ਚੁੱਕਾ ਹੈ।

ਇਹ ਵੀ ਪੜ੍ਹੋ: ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • Punjab Governor Gulab Chand Kataria
  • interview
  • ਗੁਲਾਬ ਚੰਦ ਕਟਾਰੀਆ
  • ਪੰਜਾਬ ਗਵਰਨਰ
  • ਵਿਸ਼ੇਸ਼ ਗੱਲਬਾਤ

ਇਮਤਿਹਾਨ ਦੇ ਤਣਾਅ ’ਚ 11ਵੀਂ ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ

NEXT STORY

Stories You May Like

  • drug free punjab  bjp  kewal singh dhillon
    ਨਸ਼ਾ ਮੁਕਤ ਪੰਜਾਬ ਯਾਤਰਾ ਨੌਜਵਾਨੀ ਨੂੰ ਬਚਾਉਣ ਲਈ ਲੋਕ ਲਹਿਰ ਬਣੇਗੀ : ਢਿੱਲੋਂ
  • more focus on basic education
    ਮੁੱਢਲੀ ਸਿੱਖਿਆ ’ਤੇ ਵਧੇਰੇ ਧਿਆਨ ਦੇਣ ਦੀ ਲੋੜ
  • drug free punjab yatras will build a mass movement against drugs
    ‘ਨਸ਼ਾ ਮੁਕਤ ਪੰਜਾਬ ਯਾਤਰਾਵਾਂ’ ਨਸ਼ੇ ਵਿਰੁੱਧ ਜਨ ਅੰਦੋਲਨ ਖੜ੍ਹਾ ਕਰਨਗੀਆਂ: ਕੇਵਲ ਸਿੰਘ ਢਿੱਲੋਂ
  • kewal singh dhillon statement
    ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਭਾਜਪਾ ਨੇ ਸ਼ੁਰੂ ਕੀਤਾ ਜਨ ਅੰਦੋਲਨ : ਕੇਵਲ ਸਿੰਘ ਢਿੱਲੋਂ
  • imprisoned sikhs  release jagdish singh jhinda
    ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਚੋਣਾਂ ਤੋਂ ਪਹਿਲਾਂ ਕੀਤਾ ਜਾਵੇਗਾ 'ਜੇਲ੍ਹ ਭਰੋ ਅੰਦੋਲਨ': ਜਗਦੀਸ਼ ਝੀਂਡਾ
  • miri piri khalsa march inspire youth to stay away from drugs  jathedar gargajj
    ਮੀਰੀ-ਪੀਰੀ ਖਾਲਸਾ ਮਾਰਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਰੇਗਾ ਪ੍ਰੇਰਿਤ: ਜਥੇਦਾਰ ਗੜਗੱਜ
  • repo rate still at 5 25   sbi said  0 25  hike needed in october and december
    Repo Rate ਅਜੇ 5.25%, SBI ਨੇ ਕਿਹਾ- ਅਕਤੂਬਰ ਅਤੇ ਦਸੰਬਰ  'ਚ 0.25% ਦੇ ਵਾਧੇ ਦੀ ਲੋੜ
  • supreme court  school education secretary  notice
    ਸਿੱਖਿਆ ਸੰਸਥਾਵਾਂ ਦੀ ਰੈਗੂਲੇਸ਼ਨ : ਸੁਪਰੀਮ ਕੋਰਟ ਦਾ ਸਕੂਲ ਸਿੱਖਿਆ ਸਕੱਤਰ ਨੂੰ ਨੋਟਿਸ
  • driver dies in road accident in phillaur
    ਫਿਲੌਰ ਵਿਖੇ ਹੋਟਲ ਨੇੜੇ ਸੜਕ ਕਿਨਾਰੇ ਟਾਇਕ ਬਦਲ ਰਹੇ ਡਰਾਈਵਰ ਦੀ ਹਾਦਸੇ ਦੌਰਾਨ ਮੌਤ
  • punjab police asi controversy video viral on social media
    ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ ਵੱਡੇ ਦੋਸ਼, ਸੋਸ਼ਲ ਮੀਡੀਆ 'ਤੇ...
  • deadly attacked on man
    ਫਿਲੌਰ ਵਿਖੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਵਿਅਕਤੀ ਨੂੰ ਘੇਰ ਕੀਤਾ ਹਮਲਾ
  • shri sidh baba sodal mela jalandhar
    ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...
  • woman gives birth outside krishna lab at civil hospital
    ਜਲੰਧਰ ਸਿਵਲ ਹਸਪਤਾਲ 'ਚ ਕ੍ਰਿਸ਼ਨਾ ਲੈਬ ਦੇ ਬਾਹਰ ਔਰਤ ਨੇ ਬੱਚੇ ਨੂੰ ਦਿੱਤਾ ਜਨਮ
  • major crackdown by nakodar police on drug smugglers  20 accused arrested
    ਨਕੋਦਰ ਪੁਲਸ ਦੀ ਨਸ਼ਾ ਸਮੱਗਲਰਾਂ 'ਤੇ ਵੱਡੀ ਕਾਰਵਾਈ, 17 FIR ਦਰਜ, 20 ਮੁਲਜ਼ਮ...
  • corporation is set to incur a loss installation of flex banners
    ਯੂਨੀਪੋਲਜ਼ ’ਤੇ ਨਾਜਾਇਜ਼ ਫਲੈਕਸ ਲੱਗਣ ਨਾਲ ਨਿਗਮ ਨੂੰ ਇਸ ਮਹੀਨੇ ਹੋਣ ਜਾ ਰਿਹੈ...
  • election commission clarify the position regarding sir
    ਐੱਸ. ਆਈ. ਆਰ. ਬਾਰੇ ਦਰਜ ਇਤਰਾਜ਼ਾਂ ’ਤੇ ਸਥਿਤੀ ਸਪੱਸ਼ਟ ਕਰੇ ਚੋਣ ਕਮਿਸ਼ਨ :...
Trending
Ek Nazar
amitabh bachchan recalls simple wedding with jay

ਇਹ ਹੁੰਦੈ 'ਚਟ ਮੰਗਣੀ ਪਟ ਵਿਆਹ' ! ਅਚਾਨਕ ਹੀ ਬਣ ਗਈ 'ਗੱਲ', Big B ਨੇ...

indian national in nepal

ਨੇਪਾਲ: ਭਾਰਤੀ ਨਾਗਰਿਕ ਗ੍ਰਿਫ਼ਤਾਰ, ਗੈਰ-ਕਾਨੂੰਨੀ ਸੋਨਾ ਰੱਖਣ ਦੇ ਲੱਗੇ ਦੋਸ਼

india  us discussion

ਭਾਰਤ, ਅਮਰੀਕਾ ਨੇ 'ਰੂਸ ਅਤੇ ਈਰਾਨ 'ਤੇ ਪਾਬੰਦੀਆਂ ਲਗਾਉਣ ਸਬੰਧੀ ਕਾਨੂੰਨ'...

imran khan s son appeal

ਪਾਕਿ 'ਚ 27 ਸਤੰਬਰ ਨੂੰ ਵੱਡੇ ਮਾਰਚ ਦੀ ਤਿਆਰੀ, ਇਮਰਾਨ ਖ਼ਾਨ ਦੇ ਪੁੱਤਰ ਨੇ...

people on seashore

ਇਟਲੀ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ, ਸਮੁੰਦਰੀ ਤੱਟਾਂ ਤੋਂ ਰੌਣਕਾਂ ਹੋਈਆਂ...

shri sidh baba sodal mela jalandhar

ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...

cyber threat

ਨਿਊਜ਼ੀਲੈਂਡ ਦਾ ਵੱਡਾ ਦਾਅਵਾ: ਚੀਨ ਸਾਡੇ ਲਈ ਸਭ ਤੋਂ ਵੱਡਾ 'ਸਾਈਬਰ ਖ਼ਤਰਾ'

famous actor  s health deteriorates  admitted to the icu

ਮਸ਼ਹੂਰ ਅਦਾਕਾਰ ਦੀ ਵਿਗੜੀ ਸਿਹਤ ! ICU 'ਚ ਕਰਾਇਆ ਗਿਆ ਭਰਤੀ, ਭੈਣ ਨੇ ਪੋਸਟ ਸ਼ੇਅਰ...

one night stand with shah rukh khan govinda s wife sunita

ਸ਼ਾਹਰੁਖ਼ ਖ਼ਾਨ ਨਾਲ ਵਨ ਨਾਈਟ ਸਟੈਂਡ..! ਗੋਵਿੰਦਾ ਦੀ ਪਤਨੀ ਸੁਨੀਤਾ ਨੇ ਦੇ'ਤਾ...

australian man arrested

ਆਸਟ੍ਰੇਲੀਆ 'ਚ ISIS ਦਾ ਮੁੱਖ ਪ੍ਰਚਾਰਕ ਗ੍ਰਿਫ਼ਤਾਰ: 10,000 ਫਾਈਲਾਂ ਸ਼ੇਅਰ ਕਰਨ...

paneer  festive season  food department

4,100 KG ਮਿਲਾਵਟੀ ਖੋਆ-ਪਨੀਰ ਨਸ਼ਟ ! ਤਿਉਹਾਰੀ ਸੀਜ਼ਨ 'ਚ ਫੂਡ ਡਿਪਾਰਟਮੈਂਟ ਦੀ...

trump lashes out at cnn

ਸੀਐਨਐਨ 'ਤੇ ਵਰ੍ਹੇ ਟਰੰਪ,  ਕਿਹਾ, "ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ"

trump confirms meeting

ਧਮਕੀਆਂ ਵਿਚਾਲੇ ਟਰੰਪ ਨੇ ਅਮਰੀਕਾ-ਈਰਾਨੀ ਅਧਿਕਾਰੀਆਂ ਵਿਚਾਲੇ ਮੁਲਾਕਾਤ ਦੀ ਕੀਤੀ...

rrussia hits ukraine

ਜ਼ੇਲੇਂਸਕੀ ਦੇ UN 'ਚ ਸੰਬੋਧਨ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਕੀਵ 'ਤੇ ਡਰੋਨਾਂ...

review trilateral cooperation

ਭਾਰਤ, ਯੂਏਈ, ਅਤੇ ਫਰਾਂਸ ਨੇ ਤਿੰਨ-ਪੱਖੀ ਸਹਿਯੋਗ ਦੀ ਕੀਤੀ ਸਮੀਖਿਆ

gulf countries appealed to iran

ਹਮਲੇ ਕਰੋ ਬੰਦ ! ਖਾੜੀ ਦੇਸ਼ਾਂ ਦੀ ਈਰਾਨ ਨੂੰ ਅਪੀਲ

russia ukraine conflict

ਖ਼ਤਮ ਹੋਵੇਗਾ ਸਾਢੇ ਚਾਰ ਸਾਲ ਤੋਂ ਜਾਰੀ ਟਕਰਾਅ ! ਟਰੰਪ ਨੇ ਜ਼ੇਲੇਂਸਕੀ ਨਾਲ...

crackdown on non citizen voters

ਅਮਰੀਕਾ 'ਚ ਗੈਰ-ਨਾਗਰਿਕ ਵੋਟਰਾਂ 'ਤੇ ਕਾਰਵਾਈ,  ਹੋਈਆਂ 160 ਗ੍ਰਿਫ਼ਤਾਰੀਆਂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • rajjit singh hundal punjab police
      ਵੱਡੀ ਖ਼ਬਰ : ਸਾਬਕਾ AIG ਰਾਜਜੀਤ ਸਿੰਘ ਹੁੰਦਲ ਨੇ ਪੁਲਸ ਅੱਗੇ ਕੀਤਾ ਆਤਮ ਸਮਰਪਣ
    • police personnel asi police custody
      ਵੱਡੀ ਖ਼ਬਰ : ਪੁਲਸ ਮੁਲਾਜ਼ਮ ਨੂੰ ਗੋਲ਼ੀ ਮਾਰਨ ਵਾਲਾ ਮੁਲਜ਼ਮ ਪੁਲਸ ਹਿਰਾਸਤ 'ਚ...
    • teachers notice teachers of punjab
      ਪੰਜਾਬ ਦੇ ਇਨ੍ਹਾਂ ਅਧਿਆਪਕਾਂ 'ਤੇ ਸਖ਼ਤ ਕਾਰਵਾਈ ਦੀ ਤਿਆਰੀ, ਜਾਰੀ ਹੋਏ ਨੋਟਿਸ
    • punjab police asi controversy video viral on social media
      ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ ਵੱਡੇ ਦੋਸ਼, ਸੋਸ਼ਲ ਮੀਡੀਆ 'ਤੇ...
    • punjab police asi controversy video viral on social media
      ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ ਵੱਡੇ ਦੋਸ਼, ਸੋਸ਼ਲ ਮੀਡੀਆ 'ਤੇ...
    • accident in firozpur
      ਪਿੰਡ ਸੱਤੀਏ ਵਾਲਾ ਵਿਖੇ ਵਾਪਰਿਆ ਦਰਦਨਾਕ ਹਾਦਸਾ, ਸੀ. ਸੀ. ਟੀ. ਵੀ. 'ਚ ਹੋਇਆ ਕੈਦ
    • anganwadi centre  employees   union
      ਆਂਗਣਵਾੜੀ ਕੇਂਦਰਾਂ ਦਾ ਰਾਸ਼ਨ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦਾ ਵਿਰੋਧ
    • body of sarpanch missing for three days found in bushes
      ਪੰਜਾਬ: ਤਿੰਨ ਦਿਨਾਂ ਤੋਂ ਲਾਪਤਾ ਸਰਪੰਚ ਦੀ ਝਾੜੀਆਂ ’ਚੋਂ ਮਿਲੀ ਲਾਸ਼, ਪਰਿਵਾਰ...
    • tarn taran large consignment of foreign weapons along with a drone
      ਪੰਜਾਬ: ਸਰਹੱਦ ਨੇੜਿਓਂ ਡਰੋਨ ਸਮੇਤ ਤੁਰਕੀ ਤੇ ਚੀਨੀ ਪਿਸਤੌਲਾਂ ਦੀ ਖੇਪ ਫੜੀ
    • shri sidh baba sodal mela jalandhar
      ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +