ਮੁੰਬਈ : ਬਾਲੀਵੁੱਡੱ ਸਿਤਾਰੇ ਭਾਵੇਂ ਫਿਲਮਾਂ 'ਚ ਦਮਦਾਰ, ਜ਼ਬਰਦਸਤ ਭੂਮਿਕਾ ਨਿਭਾਉਂਦੇ ਹਨ ਪਰ ਅਸਲ ਜ਼ਿੰਦਗੀ 'ਚ ਉਹ ਵੀ ਸਾਡੇ ਵਾਂਗ ਕਿਸੇ ਨਾ ਕਿਸੇ ਚੀਜ਼ ਤੋਂ ਡਰਦੇ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਮਸ਼ਹੂਰ ਬਾਲੀਵੁੱਡ ਸਿਤਾਰਿਆਂ ਦੇ ਡਰ ਬਾਰੇ ਹੀ ਦੱਸਣ ਜਾ ਰਹੇ ਹਾਂ।
ਅਰਜੁਨ ਕਪੂਰ : ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੱਖੇ ਤੋਂ ਡਰ ਲੱਗਦਾ ਹੈ। ਉਨ੍ਹਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਕਿਸੇ ਦਿਨ ਪੱਖਾ ਉਨ੍ਹਾਂ ਉਤੇ ਡਿੱਗ ਜਾਵੇਗਾ।
ਅਨੁਸ਼ਕਾ ਸ਼ਰਮਾ : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੋਟਰਸਾਈਕਲ 'ਤੇ ਬੈਠਣ ਤੋਂ ਡਰ ਲੱਗਦਾ ਹੈ।
ਸੋਨਮ ਕਪੂਰ : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੂੰ ਲਿਫਟ 'ਚ ਜਾਣ ਤੋਂ ਡਰ ਲੱਗਦਾ ਹੈ।
ਆਲੀਆ ਭੱਟ : ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੂੰ ਗੁਆਚ ਜਾਣ ਤੋਂ ਡਰ ਲੱਗਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਰ ਜਗ੍ਹਾ ਰਹਿਣਾ ਚਾਹੁੰਦੀ ਹੈ ਅਤੇ ਹਰ ਚੀਜ਼ ਕਰਨ ਦਾ ਆਨੰਦ ਮਾਣਨਾ ਚਾਹੁੰਦੀ ਹੈ।
ਪਰਿਨੀਤੀ ਚੋਪੜਾ : ਬਾਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜ਼ਹਾਜ ਦੇ ਲੈਂਡਿੰਗ ਤੋਂ ਡਰ ਲੱਗਦਾ ਹੈ। ਇਸ ਕਾਰਨ ਜ਼ਹਾਜ ਲੈਂਡਿੰਗ ਸਮੇਂ ਉਨ੍ਹਾਂ ਕੋਈ ਨਾ ਕੋਈ ਹੋਣਾ ਚਾਹੀਦਾ ਹੈ, ਜੋ ਉਸ ਸਮੇਂ ਉਨ੍ਹਾਂ ਦਾ ਹੱਥ ਫੜ ਸਕੇ। ਉਨ੍ਹਾਂ ਨੂੰ ਇਸ ਗੱਲ ਦਾ ਡਰ ਲੱਗਦਾ ਹੈ ਕਿ ਜ਼ਹਾਜ ਕ੍ਰੈਸ਼ ਹੋ ਜਾਵੇਗਾ ਅਤੇ ਉਹ ਮਰ ਜਾਵੇਗੀ।
ਭੂਮੀ ਪੇਡਨੇਕਰ : ਆਪਣੀ ਪਹਿਲੀ ਫਿਲਮ ਤੋਂ ਮਸ਼ਹੂਰ ਹੋਣ ਵਾਲੀ ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣਿਆਂ ਦਾ ਖੋਹ ਜਾਣ ਦਾ ਡਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਆਪਣੇ ਉਨ੍ਹਾਂ ਦੀ ਤਾਕਤ ਹਨ ਅਤੇ ਉਹ ਉਨ੍ਹਾਂ ਨੂੰ ਗਵਾਉਣ ਤੋਂ ਡਰਦੀ ਹੈ।
ਡੇਜ਼ੀ ਸ਼ਾਹ : ਬਾਲੀਵੁੱਡ ਅਦਾਕਾਰਾ ਡੇਜ਼ੀ ਸ਼ਾਹ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਫਤਾਰ ਤੋਂ ਡਰ ਲੱਗਦਾ ਹੈ। ਕੁਝ ਸਮੇਂ ਪਹਿਲਾਂ ਉਨ੍ਹਾਂ ਦਾ ਐਕਸੀਡੈਂਟ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰਫਤਾਰ ਜਾਂ ਤੇਜ਼ੀ ਤੋਂ ਡਰ ਲੱਗਦਾ ਹੈ। ਉਨ੍ਹਾਂ ਦੀ ਇਸ ਦੁਰਘਟਨਾ 'ਚ ਲੱਗੀ ਸੱਟ ਦਾ ਨਿਸ਼ਾਨ ਅਜੇ ਵੀ ਉਨ੍ਹਾਂ ਦੇ ਮੱਥੇ 'ਤੇ ਹੈ।
ਸੁਨਿਧੀ ਚੋਹਾਨ : ਬਾਲੀਵੁੱਡ ਗਾਇਕ ਸੁਨਿਧੀ ਨੂੰ ਡਰ ਲੱਗਦਾ ਹੈ ਕਿ ਕੋਈ ਉਨ੍ਹਾਂ ਨੂੰ ਹਿਪਨੌਟਾਈਸ ਭਾਵ ਸੰਮੋਹਿਤ ਨਾ ਕਰ ਦੇਵੇਗਾ। ਉਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਉਨ੍ਹਾਂ ਨੂੰ ਹਿਪਨੌਟਾਈਸ ਕਰ ਕੇ ਉਹ ਕਰਾ ਸਕਦਾ ਹੈ, ਜੋ ਉਹ ਨਾ ਕਰਨਾ ਚਾਹੁੰਦੀ ਹੋਵੇ।
ਅਨੁਪਮ ਖੇਰ : ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੂੰ ਆਪਣੀ ਯਾਦਾਸ਼ਤ ਗੁਆਚ ਜਾਣ ਦਾ ਡਰ ਹੈ।
ਹੁਮਾ ਕੁਰੈਸ਼ੀ : ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਨੂੰ ਪਹਿਲਾਂ ਬੁਰੇ ਅਤੇ ਡਰਾਉਣੇ ਸੁਪਨੇ ਆਉਂਦੇ ਹੁੰਦੇ ਸਨ, ਜਿਸ ਨੂੰ ਦੇਖ ਕੇ ਉਹ ਡਰ ਜਾਂਦੀ ਸੀ ਅਤੇ ਆਪਣੇ ਦੰਦ ਪੀਸਣ ਲੱਗ ਜਾਂਦੀ ਸੀ। ਉਹ ਇਨ੍ਹਾਂ ਜ਼ੋਰ ਨਾਲ ਆਪਣੇ ਦੰਦ ਪੀਸਦੀ ਹੁੰਦੀ ਸੀ ਕਿ ਉਨ੍ਹਾਂ ਦੰਦਾਂ 'ਚ ਦਰਦ ਹੋਣ ਲੱਗ ਜਾਂਦੀ ਸੀ।
ਅਰਬਾਜ਼ ਖਾਨ : ਬਾਲੀਵੁੱਡ ਅਦਾਕਾਰਾ ਅਰਬਾਜ਼ ਖਾਨ ਨੂੰ ਉਚਾਈ ਤੋਂ ਡਰ ਲੱਗਦਾ ਹੈ। ਉਹ ਤਾਂ ਉਚਾਈ ਦੇਖਣ ਤੋਂ ਵੀ ਡਰਦੇ ਹਨ।
ਕੈਟਰੀਨਾ ਕੈਫ : ਕੈਟਰੀਨਾ ਕੈਫ ਦੇ ਡਰ ਨੂੰ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ। ਉਨ੍ਹਾਂ ਦਾ ਡਰ ਕਾਫੀ ਅਜੀਬ ਹੈ। ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੂੰ ਟਮਾਟਰਾਂ ਤੋਂ ਡਰ ਲੱਗਦਾ ਹੈ।
ਰਣਬੀਰ ਕਪੂਰ : ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਨੂੰ ਕਾਕਰੋਚ ਤੋਂ ਡਰ ਲੱਗਦਾ ਹੈ।
ਵਿਦਿਆ ਬਾਲਨ : ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਨੂੰ ਬਿੱਲੀਆਂ ਤੋਂ ਡਰ ਲੱਗਦਾ ਹੈ।
ਅਜੇ ਦੇਵਗਣ : ਬਾਲੀਵੁੱਡ ਅਦਾਕਾਰ ਅਜੇ ਦੇਵਗਣ ਨੂੰ ਹੱਥ ਨਾਲ ਖਾਣ ਤੋਂ ਡਰ ਲੱਗਦਾ ਹੈ, ਜਿਸ ਕਾਰਨ ਉਹ ਕਾਂਟੇ-ਛੁਰੀ ਅਤੇ ਚੱਮਚ ਨਾਲ ਖਾਣਾ ਖਾਂਦੇ ਹਨ।
ਅਭਿਸ਼ੇਕ ਬੱਚਨ : ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਨੂੰ ਇਕੱਠੇ ਬਹੁਤ ਸਾਰੇ ਫਲਾਂ ਤੋਂ ਡਰ ਲੱਗਦਾ ਹੈ।
ਦੀਪਿਕਾ ਨੇ 'xxx' ਦੀ ਪੂਰੀ ਸਟਾਰ ਕਾਸਟ ਟੀਮ ਦੀ ਤਸਵੀਰ ਕੀਤੀ ਸਾਂਝੀ
NEXT STORY