ਨਵੀਂ ਦਿੱਲੀ : ਹਾਲੀਵੁੱਡ ਅਦਾਕਾਰਾ ਵਿਨ ਡੀਜ਼ਲ ਨਾਲ ਹਾਲੀਵੁੱਡ ਫਿਲਮ 'ਐੱਕਸ ਐੱਕਸ ਐੱਕਸ : ਦਿ ਰਿਟਰਨ ਆਫ ਜੈਂਡਰ ਕੇਜ਼' ਦੀ ਸ਼ੂਟਿੰਗ 'ਚ ਰੁੱਝੀ ਹੋਈ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਨੇ ਇਸ ਫਿਲਮ ਦੀ ਪੂਰੀ ਸਟਾਰ ਕਾਸਟ ਨਾਲ ਇਕ ਤਸਵੀਰ ਟਵਿਟਰ 'ਤੇ ਸ਼ੇਅਰ ਕੀਤੀ ਹੈ, ਜਿਸ ਵਿਚ ਦੀਪਿਕਾ ਫਿਲਮ ਦੇ ਨਿਰਦੇਸ਼ਕ ਡੀ. ਜੇ. ਕਰੂਸੋ, ਰੂਬੀ ਰੋਜ਼, ਵਿਨ ਡੀਜ਼ਲ, ਨੀਨਾ ਡੋਬਰੇਵ, ਥਾਈ ਐਕਟਰ ਟੋਨੀ ਜਾ ਅਤੇ ਕ੍ਰਿਸ ਵੂ ਨਾਲ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਦੀਪਿਕਾ ਅਦਾਕਾਰਾ ਨੀਨਾ ਡੋਬਰੇਵ ਨਾਲ ਮਿਲਣ ਲਈ ਕਾਫੀ ਉਤਸ਼ਾਹਿਤ ਸੀ। ਅੱਜ ਨੀਨਾ ਜਦੋਂ ਸ਼ੂਟਿੰਗ ਸੈੱਟ 'ਤੇ ਪੁੱਜੀ ਤਾਂ ਸਭ ਨੇ ਇਕੱਠਿਆਂ ਖੂਬ ਆਨੰਦ ਮਾਣਿਆ।
ਜ਼ਿਕਰਯੋਗ ਹੈ ਕਿ ਦੀਪਿਕਾ ਨੇ ਇਸ ਫਿਲਮ ਦੀ ਸ਼ੂਟਿੰਗ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਹੁਣੇ ਜਿਹੇ ਦੀਪਿਕਾ ਨੇ ਆਪਣੇ ਪ੍ਰੇਮੀ ਰਣਵੀਰ ਸਿੰਘ ਨਾਲ ਵੀ ਇਕ ਤਸਵੀਰ ਸਾਂਝੀ ਕੀਤੀ ਸੀ। ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਰਣਵੀਰ ਸਿੰਘ ਦੀਪਿਕਾ ਨਾਲ 'ਵੈਲਨਟਾਈਨਸ ਡੇ' ਮਨਾਉਣ ਕਨੇਡਾ ਗਏ ਸਨ।
OMG : ਦਬੰਗ ਭਾਈਜਾਨ ਨੂੰ ਜਾਨੋਂ ਮਾਰਨ ਦੀ ਧਮਕੀ, ਸ਼ੁਰੂ ਹੋ ਗਈ ਹੈ ਜਾਂਚ
NEXT STORY