ਨਵੀਂ ਦਿੱਲੀ- ਅਦਾਕਾਰਾ ਨਰਗਿਸ ਦੱਤ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਰਾਜ ਕਪੂਰ ਤੇ ਨਰਗਿਸ ਦੀ ਜੋੜੀ ਨੂੰ ਦਰਸ਼ਕਾਂ ਦਾ ਖ਼ੂਬ ਪਿਆਰ ਮਿਲਦਾ ਸੀ। ਸ਼ਾਂਤ ਸੁਭਾਅ ਵਾਲੀ ਨਰਗਿਸ ਨੇ ਇੱਕ ਵਾਰ ਰੇਖਾ ਨੂੰ ਚੜੇਲ ਤੱਕ ਕਹਿ ਦਿੱਤਾ ਸੀ। ਦਰਅਸਲ ਰੇਖਾ ਨੇ ਸੁਨੀਲ ਦੱਤ ਨਾਲ ਕੁਝ ਫ਼ਿਲਮਾਂ ਕੀਤੀਆਂ ਸਨ। ਜਿਨ੍ਹਾਂ ਵਿੱਚ 'ਨਾਗਿਨ' ਅਤੇ 'ਪਰਾਣ ਜਾਏ ਪਰ ਵਚਨ ਨਾ ਜਾਏ' ਮੁੱਖ ਸਨ।

ਇਸੇ ਦੌਰਾਨ ਰੇਖਾ ਅਤੇ ਸੁਨੀਲ ਦੱਤ ਦੀਆਂ ਨਜਦੀਕੀਆਂ ਦੀਆਂ ਖ਼ਬਰਾਂ ਵੀ ਸਾਹਮਣੇ ਆਉਣ ਲੱਗੀਆਂ ਸਨ। ਇਸ ਗੱਲ ਤੋਂ ਨਰਾਜ਼ ਨਰਗਿਸ ਨੇ ਸਾਲ 1976 ਵਿੱਚ ਦਿੱਤੇ ਇੰਟਰਵਿਊ ਵਿੱਚ ਰੇਖਾ ਲਈ ਕਿਹਾ ਸੀ ‘ਰੇਖਾ ਮਰਦਾਂ ਨੂੰ ਇਸ ਤਰ੍ਹਾਂ ਸੰਕੇਤ ਦਿੰਦੀ ਹੈ ਕਿ ਜਿਵੇਂ ਉਹ ਬਹੁਤ ਅਸਾਨੀ ਨਾਲ ਉਹਨਾਂ ਲਈ ਉਪਲੱਬਧ ਹੋ ਸਕਦੀ ਹੈ। ਕੁਝ ਲੋਕਾਂ ਲਈ ਉਹ ਕਿਸੇ ਚੜੇਲ ਤੋਂ ਘੱਟ ਨਹੀਂ ਹੈ।
ਕਦੇ ਕਦੇ ਮੈਨੂੰ ਲੱਗਦਾ ਹੈ ਕਿ ਮੈਂ ਉਸ ਨੂੰ ਸਮਝ ਸਕਦੀ ਹਾਂ ਮੈਂ ਆਪਣੇ ਸਮੇਂ ਬਹੁਤ ਸਾਰੇ ਬੱਚਿਆਂ ਨਾਲ ਕੰਮ ਕੀਤਾ ਹੈ। ਕਈ ਲੋਕਾਂ ਵਿੱਚ ਮਨੋਵਿਗਿਆਨਿਕ ਸਮੱਸਿਆ ਹੁੰਦੀ ਹੈ। ਉਹ ਗਵਾਚੀ ਰਹਿੰਦੀ ਹੈ। ਉਸ ਨੂੰ ਮਜ਼ਬੂਤ ਮਰਦ ਦੀ ਜ਼ਰੂਰਤ ਹੈ’। ਨਰਗਿਸ ਦੇ ਇਸ ਬਿਆਨ 'ਤੇ ਰੇਖਾ ਨੇ ਕਦੇ ਵੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਜਦੋਂ ਬਿੱਗ ਬੀ ਦੇ ਸਾਹਮਣੇ ਬੈਠ ਪੂਰਨ ਚੰਦ ਵਡਾਲੀ ਨੇ ਪੁੱਤਰ ਨੂੰ ਪੁੱਛਿਆ 'ਕੌਣ ਹੈ ਇਹ ਅਮਿਤਾਭ ਬੱਚਨ'?
NEXT STORY