ਜਲੰਧਰ : 'ਅੰਗਰੇਜ਼' ਫ਼ਿਲਮ ਨਾਲ ਕਾਮਯਾਬੀ ਦੀ ਨਵੀਂ ਇਬਾਰਤ ਲਿਖਣ ਵਾਲੇ ਅਦਾਕਾਰ ਅਮਰਿੰਦਰ ਗਿੱਲ ਦੀ 11 ਮਾਰਚ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ 'ਲਵ ਪੰਜਾਬ' ਦੀ ਦੁਨੀਆ ਭਰ ਵਿਚ ਵਸਦੇ ਪੰਜਾਬੀਆਂ ਵੱਲੋਂ ਬੜੀ ਸ਼ਿੱਦਤ ਨਾਲ ਉਡੀਕ ਕੀਤੀ ਜਾ ਰਹੀ ਹੈ। ਹੁਣ ਅਮਰਿੰਦਰ ਗਿੱਲ ਲਈ ਦੋਹਰੀ ਖੁਸ਼ੀ ਦੀ ਖਬਰ ਹੈ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰਿਅੰਕਾ ਚੋਪੜਾ ਬਹੁਤ ਜਲਦ ਇਕ ਪੰਜਾਬੀ ਫਿਲਮ ਦਾ ਨਿਰਮਾਣ ਕਰਨ ਜਾ ਰਹੀ ਹੈ, ਜਿਸ ਵਿਚ ਬਤੌਰ ਹੀਰੋ ਉਸ ਵੱਲੋਂ ਅਮਰਿੰਦਰ ਗਿੱਲ ਨੂੰ ਲਿਆ ਗਿਆ ਹੈ। ਪ੍ਰਿਅੰਕਾ ਚੋਪੜਾ ਨੇ ਇਹ ਜਾਣਕਾਰੀ ਆਪਣੇ 'ਇੰਸਟਾਗ੍ਰਾਮ' ਤੇ 'ਟਵਿਟਰ' ਅਕਾਊਂਟ 'ਤੇ ਵੀ ਸਾਂਝੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਪ੍ਰਿਅੰਕਾ ਚੋਪੜਾ ਵੱਲੋਂ ਆਪਣੀ ਪ੍ਰੋਡਕਸ਼ਨ ਹੇਠ ਇਕ ਪੰਜਾਬੀ ਫ਼ਿਲਮ ਦਾ ਨਿਰਮਾਣ ਕਰਨ ਦੀ ਯੋਜਨਾ ਬਣਾਈ ਜਾ ਰਹੀ ਸੀਤੇ ਉਸ ਲਈ ਰੋਲ ਮੁਤਾਬਕ ਢੁੱਕਵਾਂ ਚਿਹਰਾ ਲੱਭਿਆ ਜਾ ਰਿਹਾ ਸੀ। ਅਮਰਿੰਦਰ ਗਿੱਲ ਦੀ 'ਅੰਗਰੇਜ਼' ਫ਼ਿਲਮ ਤੋਂ ਪ੍ਰਿਅੰਕਾ ਚੋਪੜਾ ਬੇਹੱਦ ਪ੍ਰਭਾਵਿਤ ਹੋਈ ਸੀ। ਇਸੇ ਕਰਕੇ ਉਸ ਵੱਲੋਂ ਅਮਰਿੰਦਰ ਗਿੱਲ ਨੂੰ ਨਵੀਂ ਫ਼ਿਲਮ ਲਈ ਚੁਣਿਆ ਗਿਆ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਅਮਰਿੰਦਰ ਗਿੱਲ ਨੇ ਦੱਸਿਆ ਕਿ ਮੇਰੇ ਲਈ ਇਹ ਬੇਹੱਦ ਖੁਸ਼ੀ ਵਾਲੀ ਗੱਲ ਹੈ ਕਿ ਪ੍ਰਿਅੰਕਾ ਚੋਪੜਾ ਵਰਗੀ ਸੁਲਝੀ ਹੋਈ ਅਦਾਕਾਰਾ ਵੱਲੋਂ ਮੈਨੂੰ ਆਪਣੀ ਟੀਮ ਨਾਲ ਜੋੜਿਆ ਗਿਆ ਹੈ। ਪੰਜਾਬੀ ਸਿਨੇਮਾ ਇੰਨੀ ਤਰੱਕੀ ਕਰ ਚੁੱਕਾ ਹੈ ਕਿ ਹੁਣ ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾਂ ਵੱਲੋਂ ਆਪਣੀ ਪ੍ਰੋਡਕਸ਼ਨ ਹੇਠ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਨਾਲ ਪੰਜਾਬੀ ਸਿਨੇਮੇ ਦਾ ਦਾਇਰਾ ਹੋਰ ਵਧੇਗਾ। ਪ੍ਰਿਅੰਕਾ ਚੋਪੜਾ ਦੀ ਇਸ ਫਿਲਮ ਦੀ ਸ਼ੂਟਿੰਗ ਬਹੁਤ ਜਲਦ ਸ਼ੁਰੂ ਹੋਣ ਜਾ ਰਹੀ ਹੈ।
ਅਮਰਿੰਦਰ ਨੇ ਆਪਣੀ ਆਉਣ ਵਾਲੀ ਫ਼ਿਲਮ 'ਲਵ ਪੰਜਾਬ' ਸਬੰਧੀ ਗੱਲ ਕਰਦਿਆਂ ਕਿਹਾ ਕਿ ਇਸ ਦੇ ਟਰੇਲਰ ਨੂੰ 'ਯੂ-ਟਿਊਬ' 'ਤੇ ਤੇਰਾਂ ਲੱਖ ਤੋਂ ਵੱਧ ਲੋਕਾਂ ਨੇ ਦੇਖਿਆ ਹੈ ਤੇ ਦੁਨੀਆ ਭਰ ਵਿਚ ਵਸਦੇ ਸਿਨੇਮਾ ਪ੍ਰੇਮੀਆਂ ਨੂੰ ਇਸ ਫ਼ਿਲਮ ਤੋਂ ਵੱਖਰੀ ਕਿਸਮ ਦੀ ਫਿਲਮ ਹੋਣ ਦੀਆਂ ਆਸਾਂ ਹਨ। ਫ਼ਿਲਮ ਦਾ ਗੀਤ 'ਹੀਰੀਏ' ਵੀ ਹਰ ਵਰਗ ਦੇ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 11 ਮਾਰਚ ਨੂੰ ਰਿਲੀਜ਼ ਹੋਣ ਵਾਲੀ ਇਹ ਫ਼ਿਲਮ 'ਅੰਗਰੇਜ਼' ਤੋਂ ਦੋ ਕਦਮ ਅੱਗੇ ਸਾਬਤ ਹੋਵੇਗੀ। ਇਸ ਫ਼ਿਲਮ ਵਿਚ ਜਿੱਥੇ ਪਰਿਵਾਰਕ ਹਾਸਾ-ਠੱਠਾ ਹੈ, ਉਥੇ ਹੀ ਪਰਿਵਾਰਕ ਚੁਣੌਤੀਆਂ ਦੀ ਗੱਲ ਵੀ ਪੇਸ਼ ਕੀਤੀ ਗਈ ਹੈ।
... ਤਾਂ ਸ਼ਾਹਿਦ ਨੇ ਪਤਨੀ ਮੀਰਾ ਨਾਲ ਇੰਝ ਮਨਾਇਆ ਜਨਮ ਦਿਨ : VIEW PICS
NEXT STORY