ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਆਪਣੇ ਸੁਭਾਅ ਕਾਰਨ ਕਈ ਵਾਰ ਸੁਰਖੀਆਂ ਬਟੋਰ ਚੁੱਕੇ ਹਨ। ਕਦੀ ਉਹ ਮਸ਼ਹੂਰ ਸਿਤਾਰਿਆਂ ਦੇ ਗਾਡਫਾਦਰ ਬਣਦੇ ਹਨ ਅਤੇ ਕਈ ਵਾਰ ਕਿਸੇ ਦੇ ਦੁਸ਼ਮਨ ਪਰ ਜੋ ਵੀ ਹੋਵੇ ਸਲਮਾਨ ਦੁਸ਼ਮਨੀ ਹੋਵੇ ਜਾਂ ਦੋਸਤੀ ਪੂਰੀ ਸ਼ਿੱਦਤ ਨਾਲ ਮਨਾਉਂਦੇ ਹਨ। ਸਲਮਾਨ ਆਪਣੀਆਂ ਫਿਲਮਾਂ ਲਈ ਤਾਂ ਜਾਣੇ ਜਾਂਦੇ ਹੀ ਹਨ ਪਰ ਆਪਣੇ ਸੁਭਾਅ ਕਾਰਨ ਉਹ ਕਈ ਵਾਰ ਚਰਚਾ ਦਾ ਵਿਸ਼ਾ ਬਣ ਚੁੱਕੇ ਹਨ। ਉਹ ਆਪਣੇ ਗੁਸੈਲ ਸੁਭਾਅ ਕਾਰਨ ਅਦਾਕਾਰ ਸ਼ਾਹਰੁਖ ਖਾਨ ਅਤੇ ਵਿਵੇਕ ਓਬਰੋਏ ਨਾਲ ਲੜਾਈ ਕਰ ਚੁੱਕੇ ਹਨ।
ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਇਹ ਖਬਰਾਂ ਆ ਰਹੀਆਂ ਸਨ ਕਿ ਸਲਮਾਨ ਅਤੇ ਰਣਬੀਰ ਇਕ-ਦੂਜੇ ਨੂੰ ਦੇਖ ਕੇ ਆਪਣਾ ਰਸਤਾ ਬਦਲ ਲੈਂਦੇ ਹਨ। ਇਸ ਦਾ ਕਾਰਨ ਕਈਆਂ ਨੇ ਸਲਮਾਨ ਦੀ ਸਾਬਕਾ ਪ੍ਰੇਮਿਕਾ ਕੈਟਰੀਨਾ ਨੂੰ ਦੱਸਿਆ ਹੈ। ਸਲਮਾਨ ਖਾਨ ਨਾਲ ਬ੍ਰੇਕਅੱਪ ਕਰਨ ਤੋਂ ਬਾਅਦ ਕੈਟਰੀਨਾ ਨੇ ਰਣਬੀਰ ਕਪੂਰ ਨਾਲ ਪ੍ਰੇਮ ਸੰਬੰਧ ਬਣਾਏ ਸਨ ਅਤੇ 6 ਸਾਲ ਤੱਕ ਲਿਵ-ਇਨ-ਰਿਲੇਸ਼ਨ 'ਚ ਵੀ ਰਹਿ ਚੁੱਕੀ ਹੈ। ਹੁਣ ਇਨ੍ਹਾਂ ਦਾ ਵੀ ਬ੍ਰੇਕਅੱਪ ਹੋ ਗਿਆ ਹੈ। ਜਿੰਨਾ ਇਨ੍ਹਾਂ ਦੇ ਪ੍ਰੇਮ ਸੰਬੰਧ ਨੇ ਸੁਰਖੀਆਂ ਬਟੋਰੀਆਂ ਸਨ, ਉਂਨਾ ਹੀ ਇਨ੍ਹਾਂ ਦੇ ਬ੍ਰੇਕਅੱਪ ਨੇ ਸੁਰਖੀਆਂ ਬਟੋਰ ਰਹੀਆਂ ਹਨ ਪਰ ਤੁਹਾਨੂੰ ਦੱਸ ਦਈਏ ਕਿ ਸਲਮਾਨ ਅਤੇ ਰਣਬੀਰ ਵਿਚਕਾਰ ਦੂਰੀਆਂ ਦਾ ਕਾਰਨ ਕੈਟਰੀਨਾ ਨਹੀਂ ਹੈ। ਇਨ੍ਹਾਂ ਵਿਚਕਾਰ ਪਹਿਲਾਂ ਵੀ ਲੜਾਈ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਇਹ ਗੱਲ ਉਸ ਸਮੇਂ ਦੀ ਜਦੋਂ ਸਲਮਾਨ ਖਾਨ ਅਜੇ ਵੱਡੇ ਸਿਤਾਰੇ ਨਹੀਂ ਬਣੇ ਸਨ ਅਤੇ ਰਣਬੀਰ ਵੀ ਪੜਾਈ ਕਰ ਰਹੇ ਸਨ। ਸਲਮਾਨ ਇਕ ਪਬ 'ਚ ਪਾਰਟੀ ਕਰਨ ਲਈ ਪੁਹੰਚੇ ਸਨ। ਉਸੇ ਸਮੇਂ ਹੀ ਰਣਬੀਰ ਵੀ ਆਪਣੇ ਦੋਸਤਾਂ ਨਾਲ ਉੱਥੇ ਆ ਪਹੁੰਚੇ। ਸਲਮਾਨ ਅਤੇ ਰਣਬੀਰ ਵਿਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਗੱਲਾਂ-ਗੱਲਾਂ 'ਚ ਇਹ ਇਕ-ਦੂਜੇ ਨੂੰ ਬੁਰਾ ਭਲਾ ਕਹਿਣ ਲੱਗ ਪਏ ਅਤੇ ਗੱਲ ਵੱਧ ਗਈ। ਰਣਬੀਰ ਦੀ ਇਕ ਗੱਲ ਸਲਮਾਨ ਨੂੰ ਬਹੁਤ ਬੁਰੀ ਲੱਗੀ ਅਤੇ ਗੁੱਸੇ 'ਚ ਆ ਕੇ ਉਨ੍ਹਾਂ ਨੇ ਰਣਬੀਰ ਦੇ ਜ਼ੋਰਦਾਰ ਥੱਪੜ ਮਾਰ ਦਿੱਤਾ। ਇਸ ਗੱਲ ਦਾ ਜਦੋਂ ਸਲਮਾਨ ਦੇ ਪਿਤਾ ਅਤੇ ਮਸ਼ਹੂਰ ਲੇਖਕ ਸਲੀਮ ਨੂੰ ਪਤਾ ਚਲਿਆ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਕਿ ਸਲਮਾਨ ਖਾਨ ਨੇ ਰਿਸ਼ੀ ਕਪੂਰ ਦੇ ਬੇਟੇ ਨੂੰ ਮਾਰਿਆ ਹੈ। ਉਨ੍ਹਾਂ ਨੇ ਸਲਮਾਨ ਨੂੰ ਝਿੜਕਿਆਂ ਅਤੇ ਉਹ ਆਪ ਸਲਮਾਨ ਨੂੰ ਲੈ ਕੇ ਰਿਸ਼ੀ ਕਪੂਰ ਦੇ ਘਰ ਗਏ। ਪਿਤਾ ਸਲੀਮ ਖਾਨ ਨੇ ਸਲਮਾਨ ਤੋਂ ਮਾਫੀ ਮੰਗਵਾ ਕੇ ਇਸ ਮਾਮਲੇ 'ਤੇ ਮਿਟੀ ਪਾ ਦਿੱਤੀ। ਹੁਣ ਇਸ ਗੱਲ ਨੂੰ ਕਾਫੀ ਸਮਾਂ ਹੋ ਗਿਆ ਪਰ ਅੱਜ ਵੀ ਇਹ ਦੋਵੇਂ ਆਹਮਣੇ-ਸਾਹਮਣੇ ਆਉਣ ਤੋਂ ਕੰਨੀ ਕਤਰਾਉਂਦੇ ਹਨ। ਇਕ ਸਮਾਂ ਸੀ ਜਦੋਂ ਕੈਟਰੀਨਾ ਨੇ ਸਲਮਾਨ ਨੂੰ ਛੱਡ ਕੇ ਰਣਬੀਰ ਦਾ ਹੱਥ ਫੱੜ ਲਿਆ ਸੀ ਪਰ ਬ੍ਰੇਕਅੱਪ ਤੋਂ ਬਾਅਦ ਹੁਣ ਫਿਰ ਉਹ ਸਲਮਾਨ ਦੇ ਨਜ਼ਦੀਕ ਆ ਗਈ ਹੈ। ਇਹ ਵੀ ਇਕ ਕਾਰਨ ਹੈ ਕੀ ਦੋਵੇਂ ਇਕੱਠੇ ਅਸਹਿਜ ਮਹਿਸੂਸ ਕਰਦੇ ਹਨ।
Party Time : ਪਤੀ ਨਾਲ 32ਵਾਂ ਜਨਮ ਦਿਨ ਮਨਾ ਰਹੀ ਹੈ ਗੀਤਾ ਬਸਰਾ : VIDEO
NEXT STORY