ਲੁਧਿਆਣਾ (ਅਨਿਲ): ਥਾਣਾ ਜੋਧੇਵਾਲ ਦੀ ਪੁਲਸ ਨੇ ਇਕ ਕੁੜੀ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਉਸ ਦੇ ਬੁਆਏਫ੍ਰੈਂਡ ਦੇ ਖ਼ਿਲਾਫ਼ ਉਸ ਦੀ ਅਸ਼ਲੀਲ ਫੋਟੋ ਵਾਇਲ ਕਰਨ ਤੇ ਧਮਕੀਆਂ ਦੇਣ ਦੇ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤਕਰਤਾ ਕੁੜੀ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਹ ਆਪਣੇ ਰਿਸ਼ਤੇਦਾਰ ਦੇ ਫ਼ੰਕਸ਼ਨ ਵਿਚ ਦੇਵਪੁਰ ਗਈ ਸੀ। ਉੱਥੇ ਇਕ ਨੌਜਵਾਨ ਸਮਾਗਮ ਵਿਚ ਉਸ ਨੂੰ ਮਿਲਿਆ ਤੇ ਦੋਹਾਂ ਦੀ ਦੋਸਤੀ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਸੱਜ-ਵਿਆਹੀ ਕੁੜੀ ਪਹੁੰਚੀ ਥਾਣੇ! ਕਹਿੰਦੀ- 'ਮੇਰੀਆਂ ਅਸ਼ਲੀਲ ਤਸਵੀਰਾਂ...'
ਬਾਅਦ ਵਿਚ ਦੋਵੇਂ ਇਕ ਦੂਜੇ ਨਾਲ ਫ਼ੋਨ 'ਤੇ ਗੱਲਬਾਤ ਕਰਨ ਲੱਗ ਪਏ। ਇਸ ਮਗਰੋਂ ਦੋਹਾਂ ਵੱਲੋਂ ਇਕ ਦੂਜੇ ਨੂੰ ਆਪਣੀ ਫੋਟੋ ਵੀ ਮੋਬਾਈਲ ਜ਼ਰੀਏ ਭੇਜੀ ਗਈ ਪਰ ਉਕਤ ਮੁੰਡੇ ਨੇ ਪੀੜਤ ਕੁੜੀ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਗਿਆ, ਇਸ ਤੋਂ ਬਾਅਦ ਮੁਲਜ਼ਮ ਸਤਿੰਦਰ ਮੋਰਿਆ ਸ਼ੁਭਮ ਵਾਸੀ ਈਸਟ ਮੁੰਬਈ ਨੇ ਉਸ ਕੁੜੀ ਦੀ ਅਸ਼ਲੀਲ ਫੋਟੋ ਉਸ ਦੇ ਭਰਾ ਨੂੰ ਭੇਜ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਉਕਤ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਪੈ ਰਹੇ ਮੀਂਹ ਕਾਰਨ ਵਿਗੜ ਸਕਦੀ ਸਥਿਤੀ
NEXT STORY