ਮੁੰਬਈ : ਬਾਲੀਵੁੱਡ ਅਦਾਕਾਰਾ ਤੋਂ ਕ੍ਰਿਕਟ ਸਟਾਰ ਹਰਭਜਨ ਸਿੰਘ ਦੀ ਪਤਨੀ ਬਣਨ ਵਾਲੀ ਗੀਤਾ ਬਸਰਾ ਦਾ ਅੱਜ ਜਨਮ ਦਿਨ ਹੈ। ਬਾਲੀਵੁੱਡ 'ਚ ਸਾਲ 2006 'ਚ ਇਮਰਾਨ ਹਾਸ਼ਮੀ ਨਾਲ ਫਿਲਮ 'ਦਿਲ ਦੀਆ ਹੈ' ਨਾਲ ਕਦਮ ਰੱਖਣ ਵਾਲੀ ਗੀਤਾ ਪੰਜਾਬੀ ਮਿਊਜ਼ਿਕ ਵੀਡੀਓ 'ਗੁਮ ਸੁਮ ਗੁਮ ਸੁਮ' ਵਿਚ ਵੀ ਨਜ਼ਰ ਆਈ।
ਖ਼ਬਰ ਹੈ ਕਿ 32 ਸਾਲਾ ਗੀਤਾ ਦਾ ਉਸ ਦੇ ਦਿਓਰਾਂ ਭਾਵ ਹਰਭਜਨ ਸਿੰਘ ਦੇ ਸਾਥੀਆਂ ਨੇ ਆਪਣੇ ਹੀ ਅੰਦਾਜ਼ 'ਚ ਜਨਮ ਦਿਨ ਮਨਾਇਆ। ਦੱਸ ਦੇਈਏ ਕਿ ਹਰਭਜਨ ਸਿੰਘ ਨਾਲ ਵਿਆਹ ਤੋਂ ਬਾਅਦ ਗੀਤਾ ਦਾ ਇਹ ਪਹਿਲਾ ਜਨਮ ਦਿਨ ਹੈ। ਹਾਲ ਹੀ 'ਚ ਭੱਜੀ ਨੇ ਇਸ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ 'ਚ ਗੀਤਾ ਬਸਰਾ ਕੇਕ ਕੱਟ ਰਹੀ ਹੈ ਅਤੇ ਹਾਰਦਿਕ ਪਾਂਡਿਆ ਕੇਕ ਖੁਆ ਰਹੇ ਹਨ। ਇਸ ਦੌਰਾਨ ਪੂਰੀ ਟੀਮ ਇੰਡੀਆ ਮੌਜੂਦ ਸੀ।
ਦੱਸ ਦੇਈਏ ਕਿ ਇਸ ਮੌਕੇ 'ਤੇ ਗੀਤਾ ਨੂੰ ਸਟਾਰ ਬੱਲੇਬਾਜ਼ ਕੋਹਲੀ ਨੇ ਬੜੇ ਅਨੋਖੇ ਢੰਗ ਨਾਲ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਫੇਸਬੁੱਕ 'ਤੇ ਇਕ ਵੀਡੀਓ ਅਪਲੋਡ ਕੀਤੀ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੋਹਲੀ ਨੇ ਇਹ ਸੰਦੇਸ਼ ਹਿੰਦੀ ਦੀ ਬਜਾਏ ਪੰਜਾਬੀ ਭਾਸ਼ਾ 'ਚ ਦਿੱਤਾ। ਕੋਹਲੀ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ।
ਪਿਛਲੇ ਸਾਲ ਹਰਭਜਨ ਸਿੰਘ ਨਾਲ ਵਿਆਹ ਕਰਵਾ ਕੇ ਸਿੰਗਲ ਤੋਂ ਮਿੰਗਲ ਹੋਈ ਗੀਤਾ ਆਪਣੇ ਵਿਆਹ ਸੰਬੰਧੀ ਸਮਾਗਮਾਂ 'ਚ ਆਪਣੀ ਲੁੱਕ ਨੂੰ ਲੈ ਕੇ ਵੀ ਕਾਫੀ ਚਰਚਾ 'ਚ ਸੀ। ਦੇਖੋ ਗੀਤਾ ਬਸਰਾ ਦੇ ਜਨਮ ਦਿਨ ਦੀਆਂ ਕੁਝ ਖਾਸ ਤਸਵੀਰਾਂ।
ANNUAL PARTY : ਮਾਧੁਰੀ ਦੀਕਸ਼ਿਤ ਪਤੀ ਨੇਨੇ ਨਾਲ ਪਾਰਟੀ 'ਚ ਹੋਈ ਸ਼ਾਮਲ, ਹੋਰ ਸਿਤਾਰੇ ਵੀ ਆਏ ਨਜ਼ਰ Watch Pics
NEXT STORY