ਮੁੰਬਈ: ਹਰਿਆਣਵੀ ਡਾਂਸਰ ਤੋਂ ਬਾਲੀਵੁੱਡ ਤੱਕ ਦਾ ਸਫ਼ਰ ਤੈਅ ਕਰਨਾ ਸਪਨਾ ਚੌਧਰੀ ਲਈ ਆਸਾਨ ਨਹੀਂ ਸੀ। ਇਥੇ ਤਕ ਪਹੁੰਚਣ ਲਈ ਉਸ ਨੂੰ ਸਖ਼ਤ ਮਿਹਨਤ ਕਰਨੀ ਪਈ ਹੈ। ਅੱਜ ਉਹ ਜਿਸ ਵੀ ਮੁਕਾਮ ’ਤੇ ਹੈ ਉਥੇ ਤਕ ਪਹੁੰਚਣਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੈ। ਸਪਨਾ ਅੱਜ ਹਰ ਇੰਡਸਟਰੀ ’ਚ ਜਾਣੀ ਜਾਂਦੀ ਹੈ। ਉਹ ਡਾਂਸ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਵੀ ਜ਼ਬਰਦਸਤ ਸਰਗਰਮ ਹੈ। ਸਪਨਾ ਦੀਆਂ ਲੇਟੈਸਟ ਤਸਵੀਰਾਂ ਅਤੇ ਵੀਡੀਓਜ਼ ਨਾਲ ਕਈ ਵਾਰ ਉਨ੍ਹਾਂ ਦੇ ਪੁਰਾਣੇ ਵੀਡੀਓ ਵੀ ਵਾਇਰਲ ਹੁੰਦੇ ਰਹਿੰਦੇ ਹਨ। ਇਸੀ ਦੌਰਾਨ ਸਪਨਾ ਦੇ ਇਕ ਪੁਰਾਣੇ ਸਟੇਜ ਸ਼ੋਅ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਸਟੇਜ ’ਤੇ ਨੱਚਦੇ ਹੋਏ ਸਪਨਾ ਚੌਧਰੀ ਨਾਲ ਕੁਝ ਅਜਿਹਾ ਹੋਇਆ ਕਿ ਉਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।

ਸਪਨਾ ਚੌਧਰੀ ਦਾ ਵਾਇਰਲ ਵੀਡੀਓ ਅੱਜ ਦਾ ਨਹੀਂ ਬਲਕਿ ਕਾਫ਼ੀ ਪੁਰਾਣਾ ਹੈ। ਇਸ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਉਹ ਸਟੇਜ ’ਤੇ ਬਿੰਦਾਸ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਸਦੇ ਡਾਂਸ ਨੂੰ ਦੇਖਣ ਲਈ ਉਥੇ ਹਜ਼ਾਰਾਂ ਦੀ ਗਿਣਤੀ ’ਚ ਦਰਸ਼ਕਾਂ ਦੀ ਭੀੜ ਮੌਜੂਦ ਹੈ। ਉਸਦੇ ਡਾਂਸ ਮੂਵਸ ਦੇਖ ਕੇ ਫੈਨਜ਼ ਹਮੇਸ਼ਾ ਦੀ ਤਰ੍ਹਾਂ ਹੀ ਖ਼ੁਸ਼ ਨਜ਼ਰ ਆ ਰਹੇ ਸਨ ਕਿ ਅਚਾਨਕ ਹੀ ਸਟੇਜ ’ਤੇ ਡਾਂਸ ਕਰਦੇ ਸਮੇਂ ਉਸ ਦਾ ਬੈਲੰਸ ਵਿਗੜ ਗਿਆ ਅਤੇ ਉਹ ਡਿੱਗ ਜਾਂਦੀ ਹੈ। ਪਰ ਸਪਨਾ ਨੇ ਇਸ ਸਿਚੁਏਸ਼ਨ ਨੂੰ ਚੰਗੀ ਤਰ੍ਹਾਂ ਸੰਭਾਲਿਆ ਅਤੇ ਫਿਰ ਤੋਂ ਖੜ੍ਹੀ ਹੋ ਕੇ ਡਾਂਸ ਕਰਨ ਲੱਗੀ।
ਸਪਨਾ ਚੌਧਰੀ ਦਾ ਵਰਕਫਰੰਟ
ਸਪਨਾ ਚੌਧਰੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਐਂਡ ਟੀਵੀ ਦੇ ਇਕ ਕ੍ਰਾਈਮ ਸ਼ੋਅ ‘ਮੌਕਾ-ਏ-ਵਾਰਦਾਤ’ ’ਚ ਰਵੀ ਕਿਸ਼ਨ ਅਤੇ ਮਨੋਜ ਤਿਵਾੜੀ ਨਾਲ ਸ਼ੋਅ ਹੋਸਟ ਕਰਦੀ ਹੋਈ ਵੀ ਨਜ਼ਰ ਆ ਰਹੀ ਹੈ।
ਮਾਧੁਰੀ ਦੀਕਸ਼ਿਤ ਅਤੇ ਅਨਿਲ ਕਪੂਰ ਨੇ ਕੀਤਾ ਧਮਾਕੇਦਾਰ ਡਾਂਸ, ਵੀਡੀਓ ਵਾਇਰਲ
NEXT STORY