ਮੁੰਬਈ—ਅਦਾਕਾਰ ਜੈਕੀ ਸ਼ਰਾਫ ਦੀ ਬੇਟੀ ਕ੍ਰਿਸ਼ਨਾ ਸ਼ਰਾਫ ਨੇ ਹਾਲ ਹੀ 'ਚ ਆਪਣਾ ਬਰਥਡੇ ਸੈਲੇਬਿਰੇਟ ਕੀਤਾ ਹੈ। ਇਸ ਮੌਕੇ 'ਤੇ ਫੈਮਿਲੀ ਮੈਂਬਰਾਂ ਦੇ ਨਾਲ-ਨਾਲ ਕ੍ਰਿਸ਼ਨਾ ਦਾ ਬੁਆਏਫਰੈਂਡ ਸਪੇਂਸਰ ਜਾਨਸਨ ਵੀ ਮੌਜੂਦ ਸੀ। ਕ੍ਰਿਸ਼ਨਾ ਦੇ ਭਰਾ ਅਦਾਕਾਰ ਟਾਈਗਰ ਸ਼ਰਾਫ ਨੇ ਬਰਥਡੇ ਦੀ ਇਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਤਸਵੀਰ ਦੇ ਨਾਲ ਕ੍ਰਿਸ਼ਨਾ ਨੂੰ ਆਪਣੀ ਫੈਮਿਲੀ ਦੀ ਬਾਗੀ ਮੈਂਬਰ ਕਰਾਰ ਦਿੱਤਾ ਹੈ। ਟਾਈਗਰ ਨੇ ਤਸਵੀਰ ਦੇ ਨਾਲ ਲਿਖਿਆ ਹੈ ਕਿ ਮੇਰੀ ਫੈਮਿਲੀ 'ਚ ਰੀਅਲ ਬਾਗੀ ਅਤੇ ਮੇਰੀ ਸੁਪਰਹੀਰੋ ਕ੍ਰਿਸ਼ਨਾ ਨੂੰ ਹੈਪੀ ਬਰਥਡੇ। ਫੋਟੋ 'ਚ ਕ੍ਰਿਸ਼ਨਾ ਕਾਫੀ ਖੁਸ਼ ਦਿਖ ਰਹੀ ਹੈ। ਉਸ ਦੇ ਨਾਲ-ਨਾਲ ਬੁਆਏਫਰੈਂਡ ਸਪੇਂਸਰ ਅਤੇ ਭਰਾ ਟਾਈਗਰ ਵੀ ਹੈ। ਦੱਸਿਆ ਜਾਂਦਾ ਹੈ ਕਿ ਕ੍ਰਿਸ਼ਨਾ ਨੇ ਵੀ ਇਹ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ ਅਤੇ ਉਨ੍ਹਾਂ ਦੇ ਬਰਥਡੇ ਨੂੰ ਖਾਸ ਬਣਾਉਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਹੈ।
ਸੋਨਮ ਕਪੂਰ ਦੀ ਫ਼ਿਲਮ 'ਨੀਰਜਾ' ਦਾ ਪਹਿਲਾ ਪੋਸਟਰ ਰਿਲੀਜ਼ (ਦੇਖੋ ਤਸਵੀਰਾਂ)
NEXT STORY