ਲਾਸ ਏਂਜਲਸ (ਏਜੰਸੀ)- ਗਾਇਕਾ-ਗੀਤਕਾਰ ਦੁਆ ਲੀਪਾ ਆਪਣੀ ਸਹਿਮਤੀ ਤੋਂ ਬਿਨਾਂ ਆਪਣੀ ਸ਼ਖਸੀਅਤ ਅਤੇ ਸ਼ਕਲ ਦੀ ਵਰਤੋਂ ਕੀਤੇ ਜਾਣ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ। ਗਾਇਕਾ ਨੇ ਇੱਕ ਅਪਲਾਇੰਸ ਬ੍ਰਾਂਡ ਦੇ ਖਿਲਾਫ 15 ਮਿਲੀਅਨ ਡਾਲਰ ਦਾ ਮੁਕੱਦਮਾ ਦਾਇਰ ਕੀਤਾ ਹੈ। ਇਕ ਰਿਪੋਰਟ ਅਨੁਸਾਰ, ਉਸਨੇ ਦੋਸ਼ ਲਗਾਇਆ ਹੈ ਕਿ ਇਲੈਕਟ੍ਰਾਨਿਕਸ ਬਣਾਉਮ ਵਾਲੀ ਕੰਪਨੀ ਨੇ ਉਸਨੂੰ ਬਿਨਾਂ ਭੁਗਤਾਨ ਕੀਤੇ ਅਤੇ ਬਿਨਾਂ ਇਜਾਜ਼ਤ ਦੇ ਟੀਵੀ ਵੇਚਣ ਲਈ ਉਸਦੀ ਸ਼ਕਲ ਦੀ ਵਰਤੋਂ ਕੀਤੀ।
ਇਹ ਵੀ ਪੜ੍ਹੋ: 17 ਸਾਲ ਪਹਿਲਾਂ ਦੁਨੀਆ ਛੱਡ ਚੁੱਕੇ ਗਾਇਕ ਦੀ ਅੱਜ ਵੀ ਬੋਲਦੀ ਐ ਤੂਤੀ ! ਹਾਲੇ ਵੀ ਟ੍ਰੈਂਡਿੰਗ 'ਚ ਚੱਲ ਰਹੇ ਗਾਣੇ

ਸ਼ਿਕਾਇਤ ਦੇ ਅਨੁਸਾਰ, ਸੈਮਸੰਗ ਨੇ ਪਿਛਲੇ ਸਾਲ ਤੋਂ ਆਪਣੇ ਟੀਵੀ ਦੇ ਗੱਤੇ ਦੀ ਪੈਕਿੰਗ 'ਤੇ ਲੀਪਾ ਦੀ ਤਸਵੀਰ ਦੀ ਵਰਤੋਂ ਕੀਤੀ ਸੀ। ਜਦੋਂ ਗਾਇਕਾ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਸਨੇ ਮੰਗ ਕੀਤੀ ਕਿ ਕੰਪਨੀ ਉਸਦੀ ਤਸਵੀਰ ਦੀ ਵਰਤੋਂ ਬੰਦ ਕਰ ਦਵੇ। ਮੁਕੱਦਮੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕੰਪਨੀ ਨੇ ਮੰਗ ਨੂੰ "ਨਜ਼ਰਅੰਦਾਜ਼ ਕੀਤਾ ਅਤੇ ਲਾਪ੍ਰਵਾਹੀ ਦਿਖਾਈ" ਅਤੇ ਬੇਨਤੀ ਨੂੰ ਠੁਕਰਾ ਦਿੱਤਾ।
ਇਹ ਵੀ ਪੜ੍ਹੋ: ਮਾਂ ਬਣਨ ਨੂੰ ਤਰਸੀ ਮਸ਼ਹੂਰ ਅਦਾਕਾਰਾ ! ਵਿਆਹ ਦੇ 21 ਸਾਲਾਂ ਬਾਅਦ ਵੀ ਸੁੰਨੀ ਹੈ ਗੋਦ

ਮੁਕੱਦਮੇ ਵਿੱਚ ਕਿਹਾ ਗਿਆ ਹੈ, "ਲੀਪਾ ਦੇ ਚਿਹਰੇ ਦੀ ਵਰਤੋਂ ਬਿਨਾਂ ਉਸ ਦੀ ਜਾਣਕਾਰੀ ਜਾਂ ਸਹਿਮਤੀ ਦੇ ਇੱਕ ਵੱਡੇ ਮਾਰਕੀਟਿੰਗ ਅਭਿਆਨ ਲਈ ਕੀਤੀ ਗਈ ਹੈ, ਜਦਕਿ ਉਸ ਨੇ ਅਜਿਹੀ ਕਿਸੇ ਵਰਤੋਂ ਦੀ ਇਜਾਜ਼ਤ ਕਦੇ ਨਹੀਂ ਦਿੱਤੀ ਸੀ। ਦਾਅਵਾ ਕੀਤਾ ਗਿਆ ਹੈ ਕਿ Samsung ਨੇ ਇਸ ਗੱਲ ਦਾ ਫਾਇਦਾ ਚੁੱਕਿਆ ਕਿ ਲੀਪਾ ਉਨ੍ਹਾਂ ਦੇ ਉਤਪਾਦ ਦਾ ਪ੍ਰਚਾਰ ਕਰ ਰਹੀ ਹੈ, ਜਦਕਿ ਅਸਲ ਵਿੱਚ ਅਜਿਹਾ ਕੁਝ ਨਹੀਂ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਦੁਆ ਲੀਪਾ ਕੋਲ ਇਸ ਫੋਟੋ ਦਾ ਕਾਪੀਰਾਈਟ ਹੈ, ਜੋ ਕਿ 2024 ਵਿੱਚ 'ਆਸਟਿਨ ਸਿਟੀ ਲਿਮਿਟਸ ਫੈਸਟੀਵਲ' ਵਿੱਚ ਸਟੇਜ ਦੇ ਪਿੱਛੇ ਲਈ ਗਈ ਸੀ। ਮੁਕੱਦਮੇ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (ਟਵਿੱਟਰ) 'ਤੇ ਕਈ ਗਾਹਕਾਂ ਦੀਆਂ ਟਿੱਪਣੀਆਂ ਦਾ ਵੀ ਹਵਾਲਾ ਦਿੱਤਾ ਗਿਆ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਉਹ ਇਸ ਕਥਿਤ ਇਸ਼ਤਿਹਾਰਬਾਜ਼ੀ ਤੋਂ ਪ੍ਰਭਾਵਿਤ ਹੋ ਕੇ ਟੀਵੀ ਖਰੀਦਣ ਲਈ ਪ੍ਰੇਰਿਤ ਹੋਏ ਸਨ।
ਇਹ ਵੀ ਪੜ੍ਹੋ: ਕ੍ਰਿਕਟਰ ਯੁਜਵੇਂਦਰ ਚਾਹਲ ਦੀ ਸਾਬਕਾ ਪਤਨੀ ਦੀ ਜ਼ਿੰਦਗੀ 'ਚ ਹੋਈ ਨਵੇਂ ਪਿਆਰ ਦੀ ਐਂਟਰੀ !
ਮੁਕੱਦਮੇ ਵਿੱਚ ਕਿਹਾ ਗਿਆ ਹੈ ਕਿ ਗਾਇਕਾ ਨੇ ਆਪਣਾ ਇੱਕ "ਪ੍ਰੀਮੀਅਮ ਬ੍ਰਾਂਡ" ਬਣਾਇਆ ਹੈ ਅਤੇ ਉਹ ਪ੍ਰੋਡਗਟ ਦੇ ਪ੍ਰਚਾਰ ਮਾਮਲੇ ਵਿੱਚ ਬਹੁਤ ਜ਼ਿਆਦਾ ਸੋਚ ਸਮਝ ਕੇ ਫੈਸਲਾ ਕਰਦੀ ਹੈ। ਸ਼ਿਕਾਇਤ ਵਿੱਚ ਕਾਪੀਰਾਈਟ ਦੀ ਉਲੰਘਣਾ, ਕੈਲੀਫੋਰਨੀਆ ਦੇ 'ਰਾਈਟ ਆਫ ਪਬਲੀਸਿਟੀ' ਕਾਨੂੰਨ ਦੀ ਉਲੰਘਣਾ, ਫੈਡਰਲ 'ਲੈਨਹੈਮ ਐਕਟ' ਅਤੇ ਟ੍ਰੇਡਮਾਰਕ ਸਬੰਧੀ ਦਾਅਵਿਆਂ ਦਾ ਦੋਸ਼ ਲਗਾਇਆ ਗਿਆ ਹੈ। ਇਹ ਮੁਕੱਦਮਾ ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਵਿੱਚ ਦਾਇਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੇ ਫਿਲਮਾਂ ਤੋਂ ਬਣਾਈ ਦੂਰੀ, ਕਿਹਾ- Intimate Scene...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਿਨਸੀ ਸ਼ੋਸ਼ਣ ਦੇ ਦੋਸ਼ ’ਚ ਸਹਿ-ਨਿਰਦੇਸ਼ਕ ਖ਼ਿਲਾਫ ਮਾਮਲਾ ਦਰਜ
NEXT STORY