ਕੋਚੀ (ਭਾਸ਼ਾ) : ਕੇਰਲਮ ਦੇ ਕੋਚੀ ’ਚ ਇਕ ਮਾਡਲ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿਚ ਫ਼ਿਲਮ ਇੰਡਸਟਰੀ ਦੇ ਇਕ ਸਹਿ-ਨਿਰਦੇਸ਼ਕ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਅਲਾਪੁਝਾ ਜ਼ਿਲੇ ਦੇ ਚੇਂਗਨੂਰ ਦੇ ਰਹਿਣ ਵਾਲੇ ਜੋਜੋ ਕੁਰੀਸ਼ਿੰਕਲ ਦੇ ਖ਼ਿਲਾਫ ਮਾਰਾਡੂ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ। ਕੁਰੀਸ਼ਿੰਕਲ ਨੇ ਕਈ ਫ਼ਿਲਮਾਂ ਵਿਚ ਸਹਾਇਕ ਅਤੇ ਸਹਿ-ਨਿਰਦੇਸ਼ਕ ਵਜੋਂ ਕੰਮ ਕੀਤਾ ਹੈ।
ਐੱਫ. ਆਈ. ਆਰ. ਅਨੁਸਾਰ, ਸ਼ਿਕਾਇਤਕਰਤਾ ਕੋਚੀ ਵਿਚ ਇਕ ਮਾਡਲ ਹੈ ਅਤੇ ਉਹ ਜੁਲਾਈ 2023 ਵਿਚ ਇਕ ਡੇਟਿੰਗ ਐਪ ਰਾਹੀਂ ਕੁਰੀਸ਼ਿੰਕਲ ਨੂੰ ਮਿਲੀ ਸੀ। ਮੁਲਜ਼ਮ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਸੀ ਕਿ ਉਹ ਇਕ ਫ਼ਿਲਮ ਨਿਰਦੇਸ਼ਕ ਹੈ ਅਤੇ ਆਪਣੀ ਪਤਨੀ ਤੋਂ ਵੱਖ ਹੋ ਚੁੱਕਾ ਹੈ, ਜਿਸ ਤੋਂ ਬਾਅਦ ਉਸ ਨੇ ਮਹਿਲਾ ਸਾਹਮਣੇ ਵਿਆਹ ਦੀ ਤਜਵੀਜ਼ ਰੱਖੀ ਸੀ। ਮੁਲਜ਼ਮ ਨੇ ਸ਼ਿਕਾਇਤਕਰਤਾ ਨੂੰ ਵਾਇਟਿਲਾ ਸਥਿਤ ਆਪਣੇ ਘਰ ਬੁਲਾਇਆ, ਜਿੱਥੇ ਉਸ ਨੇ ਕਥਿਤ ਤੌਰ ’ਤੇ ਉਸ ਦਾ ‘ਜਿਨਸੀ ਸ਼ੋਸ਼ਣ’ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤਮਿਲਨਾਡੂ 'ਚ 'ਥਾਲਾਪਤੀ' ਵਿਜੇ ਦਾ ਰਾਜ ; ਰਾਜਪਾਲ ਤੋਂ ਮਿਲੀ ਹਰੀ ਝੰਡੀ, ਭਲਕੇ ਹੋਵੇਗਾ ਸਹੁੰ ਚੁੱਕ ਸਮਾਗਮ
NEXT STORY