ਵੈੱਬ ਡੈਸਕ- ਫੈਸਟੀਵਲ ਅਤੇ ਵਿਆਹ ਦੇ ਸੀਜ਼ਨ ’ਚ ਬਾਜ਼ਾਰ ’ਚ ਇਕ ਵਾਰ ਫਿਰ ਹੈਵੀ ਵਰਕ ਵਾਲੇ ਸੂਟ ਦਾ ਟਰੈਂਡ ਪਰਤ ਆਇਆ ਹੈ। ਸਿੰਪਲ ਪ੍ਰਿੰਟਿਡ ਸੂਟ ਦੀ ਜਗ੍ਹਾ ਹੁਣ ਮੁਟਿਆਰਾਂ ਅਤੇ ਔਰਤਾਂ ਫੁੱਲ ਹੈਵੀ ਐਂਬ੍ਰਾਇਡਰੀ ਵਾਲੇ ਸੂਟ ਪਹਿਨਣਾ ਜ਼ਿਆਦਾ ਪਸੰਦ ਕਰ ਰਹੀਆਂ ਹਨ। ਇਹ ਸੂਟ ਉਨ੍ਹਾਂ ਨੂੰ ਟਰੈਡੀਸ਼ਨਲ ਲੁੱਕ ਦੇ ਨਾਲ ਰਾਇਲ ਅਤੇ ਸਭ ਤੋਂ ਵੱਖ ਦਿਖਾਉਂਦੇ ਹਨ। ਮਾਰਕੀਟ ’ਚ ਇਸ ਸਮੇਂ ਹੈਵੀ ਐਂਬ੍ਰਾਇਡਰੀ ਵਾਲੇ ਸੂਟਾਂ ਦੀਆਂ ਕਈ ਵੈਰਾਇਟੀਆਂ ਮਿਲ ਰਹੀਆਂ ਹਨ। ਇਨ੍ਹਾਂ ’ਚ ਸਿੰਪਲ ਸੂਟ ਤੋਂ ਲੈ ਕੇ ਸ਼ਰਾਰਾ ਸੂਟ, ਪਲਾਜ਼ੋ ਸੂਟ, ਪੈਂਟ ਸੂਟ, ਪਟਿਆਲਾ ਸੂਟ, ਫਰਾਕ ਸੂਟ, ਅਨਾਰਕਲੀ ਸੂਟ ਅਤੇ ਨਾਇਰਾ ਕੱਟ ਸੂਟ ਤੱਕ ਸ਼ਾਮਲ ਹਨ। ਇਨ੍ਹਾਂ ਸਾਰਿਆਂ ’ਤੇ ਹੈਵੀ ਵਰਕ ਦੇਖਿਆ ਜਾ ਸਕਦਾ ਹੈ।
ਵਰਕ ਦੀ ਗੱਲ ਕਰੀਏ ਤਾਂ ਇਨ੍ਹਾਂ ਸੂਟਾਂ ’ਤੇ ਕਈ ਤਰ੍ਹਾਂ ਦੇ ਵਰਕ ਹਨ। ਕਿਸੇ ਸੂਟ ’ਤੇ ਐਂਬ੍ਰਾਇਡਰੀ ਵਰਕ, ਤਾਂ ਕਿਸੇ ’ਤੇ ਜ਼ਰੀ ਵਰਕ, ਸੀਕੁਇੰਸ ਵਰਕ, ਮਿਰਰ ਵਰਕ, ਕੱਟ ਦਾਨਾ ਵਰਕ ਅਤੇ ਗੋਟਾ-ਪੱਟੀ ਵਰਕ ਹੈ। ਹੈਵੀ ਵਰਕ ’ਚ ਸਿਰਫ ਕੁੜਤੀ ’ਤੇ ਹੀ ਨਹੀਂ, ਸਗੋਂ ਬਾਟਮ ਅਤੇ ਦੁਪੱਟੇ ’ਤੇ ਵੀ ਵਰਕ ਹੈ। ਆਮ ਤੌਰ ’ਤੇ ਕਈ ਸੂਟਾਂ ’ਚ ਸਿਰਫ ਕੁੜਤੀ ’ਤੇ ਹੀ ਵਰਕ ਹੁੰਦਾ ਹੈ, ਪਰ ਇਸ ਸੀਜ਼ਨ ’ਚ ਜੋ ਟਰੈਂਡ ਸਭ ਤੋਂ ਜ਼ਿਆਦਾ ਛਾਇਆ ਹੈ ਉਹ ਹੈ ਫੁੱਲ ਹੈਵੀ ਸੂਟ ਭਾਵ ਕੁੜਤੀ ਦੇ ਨਾਲ-ਨਾਲ ਬਾਟਮ ’ਤੇ ਵੀ ਹੈਵੀ ਵਰਕ ਵਾਲੇ ਸੂਟ। ਸਿਰਫ ਆਮ ਮੁਟਿਆਰਾਂ ਹੀ ਨਹੀਂ, ਸਗੋਂ ਬਾਲੀਵੁੱਡ ਅਦਾਕਾਰਾਂ ਅਤੇ ਮਾਡਲਾਂ ਵੀ ਇਨ੍ਹਾਂ ਸੂਟਾਂ ਦੀਆਂ ਦੀਵਾਨੀਆਂ ਹਨ।

ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਵੀ ਕਈ ਮੌਕਿਆਂ ’ਤੇ ਫੈਸਟੀਵਲ, ਪ੍ਰੋਮੋਸ਼ਨ ਅਤੇ ਪਾਰਟੀ ’ਚ ਇਸ ਤਰ੍ਹਾਂ ਦੇ ਹੈਵੀ ਵਰਕ ਵਾਲੇ ਸੂਟਾਂ ’ਚ ਦੇਖਿਆ ਜਾ ਸਕਦਾ ਹੈ, ਜਿਸ ਨਾਲ ਬਾਜ਼ਾਰ ’ਚ ਇਨ੍ਹਾਂ ਦਾ ਕ੍ਰੇਜ਼ ਹੋਰ ਵੀ ਜ਼ਿਆਦਾ ਵਧ ਗਿਆ ਹੈ। ਡਿਜ਼ਾਈਨ ਦੀ ਗੱਲ ਕਰੀਏ ਤਾਂ ਇਨ੍ਹਾਂ ’ਚ ਕਈ ਡਿਜ਼ਾਈਨ ਹਨ। ਨੈੱਕਲਾਈਨ ’ਚ ਸਵੀਟਹਾਰਟ ਨੈੱਕ, ਸਕੇਅਰ ਨੈੱਕ, ਵੀ-ਨੈੱਕ, ਰਾਊਂਡ ਨੈੱਕ, ਬੋਟ ਨੈੱਕ ਵਰਗੇ ਡਿਜ਼ਾਈਨ ਹਨ।
ਉੱਥੇ ਹੀ, ਸਲੀਵਜ਼ ’ਚ ਫੁੱਲ ਸਲੀਵਜ਼ ਤੋਂ ਲੈ ਕੇ ਅੰਬਰੇਲਾ ਸਲੀਵਜ਼ ਅਤੇ ਚੂੜੀਦਾਰ ਸਲੀਵਜ਼ ਦਾ ਟਰੈਂਡ ਹੈ। ਕਈ ਸੂਟਾਂ ’ਚ ਸਾਈਡ ਸਲਿਟ ਵੀ ਦੇਖਿਆ ਜਾ ਸਕਦਾ ਹੈ। ਕੁੜਤੀ ਦੇ ਕੱਟ ’ਚ ਵੀ ਵੈਰਾਇਟੀ ਹੈ। ਸਿੰਪਲ ਸਟ੍ਰੇਟ ਕੱਟ ਤੋਂ ਲੈ ਕੇ ਏ-ਲਾਈਨ, ਅਨਾਰਕਲੀ ਫਰਾਕ ਸਟਾਈਲ ਅਤੇ ਨਾਇਰਾ ਕੱਟ ਤੱਕ ਬਾਜ਼ਾਰ ’ਚ ਉਪਲਬਧ ਹਨ। ਬਾਜ਼ਾਰ ’ਚ ਇਹ ਸੂਟ 2000 ਰੁਪਏ ਤੋਂ ਲੈ ਕੇ 10,000 ਰੁਪਏ ਤੱਕ ਦੀ ਕੀਮਤ ’ਚ ਆਸਾਨੀ ਨਾਲ ਮਿਲ ਰਹੇ ਹਨ। ਲੁੱਕ ਨੂੰ ਕੰਪਲੀਟ ਕਰਨ ਲਈ ਮੁਟਿਆਰਾਂ ਇਸ ਦੇ ਨਾਲ ਲਾਈਟ ਤੋਂ ਲੈ ਕੇ ਹੈਵੀ ਜਿਊਲਰੀ, ਮੈਚਿੰਗ ਕਲਰ ਦੀ ਜੁੱਤੀ, ਸਟਾਈਲਿਸ਼ ਪੋਟਲੀ ਬੈਗ ਕੈਰੀ ਕਰ ਰਹੀਆਂ ਹਨ। ਹੇਅਰਸਟਾਈਲ ’ਚ ਓਪਨ ਹੇਅਰ ਤੋਂ ਲੈ ਕੇ ਪਰਾਂਦਾ-ਗੁੱਤ ਅਤੇ ਫੁੱਟਵੀਅਰ ’ਚ ਟਰੈਡੀਸ਼ਨਲ ਜੁੱਤੀ ਅਤੇ ਹਾਈ ਹੀਲਜ਼ ਨਾਲ ਇਸ ਰਾਇਲ ਲੁੱਕ ਨੂੰ ਖੂਬ ਸਟਾਈਲ ਕੀਤਾ ਜਾ ਰਿਹਾ ਹੈ। ਇਹ ਲੁੱਕ ਹਰ ਉਮਰ ਦੀਆਂ ਔਰਤਾਂ ’ਤੇ ਬੇਹੱਦ ਖੂਬਸੂਰਤ ਲੱਗਦੀ ਹੈ।
ਚਿਹਰੇ 'ਤੇ ਆਵੇਗਾ ਨੈਚੁਰਲ ਗਲੋਅ ਤੇ ਦਾਗ-ਧੱਬੇ ਹੋਣਗੇ ਦੂਰ ! ਜਾਣੋ ਮਲਾਈ ਲਾਉਣ ਦੇ ਫਾਇਦੇ
NEXT STORY