ਐਂਟਰਟੇਨਮੈਂਟ ਡੈਸਕ- ਪੰਜਾਬੀ ਫ਼ਿਲਮ ਅਤੇ ਸੰਗੀਤ ਜਗਤ (ਪਾਲੀਵੁੱਡ) ਲਈ ਸਾਲ 2025 ਕਾਫ਼ੀ ਭਾਵੁਕ ਅਤੇ ਦੁੱਖਦਾਇਕ ਸਾਬਤ ਹੋਇਆ ਹੈ। ਇਸ ਸਾਲ ਉਦਯੋਗ ਦੇ ਕਈ ਅਜਿਹੇ ਸਿਤਾਰੇ ਸਦੀਵੀਂ ਵਿਛੋੜਾ ਦੇ ਗਏ, ਜਿਨ੍ਹਾਂ ਨੇ ਆਪਣੀ ਗਾਇਕੀ, ਅਦਾਕਾਰੀ ਅਤੇ ਕਲਾ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕੀਤਾ।

• ਜਸਵਿੰਦਰ ਭੱਲਾ:
ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ, ਜਿਨ੍ਹਾਂ ਨੇ 1988 ਵਿੱਚ 'ਛਣਕਾਟਾ 88' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, 22 ਅਗਸਤ 2025 ਨੂੰ ਇਸ ਸੰਸਾਰ ਤੋਂ ਰੁਖਸਤ ਹੋ ਗਏ। ਉਹ ਬਿਮਾਰ ਸਨ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਸਨ।

• ਮੁਕੁਲ ਦੇਵ
ਬਾਲੀਵੁੱਡ ਅਤੇ ਪਾਲੀਵੁੱਡ ਅਦਾਕਾਰ ਮੁਕੁਲ ਦੇਵ ਦਾ ਇਸੇ ਸਾਲ ਮਈ ਮਹੀਨੇ 54 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਮੁਕੁਲ ਕੁਝ ਸਮੇਂ ਤੋਂ ਬਿਮਾਰ ਸਨ। ਉਹ ਹਸਪਤਾਲ ਵਿੱਚ ਇਲਾਜ ਅਧੀਨ ਸਨ।

• ਚਰਨਜੀਤ ਆਹੂਜਾ:
ਪੰਜਾਬੀ ਸੰਗੀਤ ਦੇ ਸਮਰਾਟ ਕਹੇ ਜਾਣ ਵਾਲੇ ਚਰਨਜੀਤ ਆਹੂਜਾ ਦਾ ਵੀ ਇਸੇ ਸਾਲ ਦਿਹਾਂਤ ਹੋਇਆ। ਉਨ੍ਹਾਂ ਨੇ ਗੁਰਦਾਸ ਮਾਨ, ਸਰਦੂਲ ਸਿਕੰਦਰ ਅਤੇ ਹੰਸ ਰਾਜ ਹੰਸ ਵਰਗੇ ਦਿੱਗਜ ਗਾਇਕਾਂ ਦੇ ਕਰੀਅਰ ਨੂੰ ਰੁਸ਼ਨਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਚਰਨਜੀਤ ਆਹੂਜਾ ਮਸ਼ਹੂਰ ਸੰਗੀਤ ਕੰਪੋਜ਼ਰ ਤੇ ਨਿਰਮਾਤਾ ਸਚਿਨ ਅਹੁਜਾ ਦੇ ਪਿਤਾ ਸਨ।

• ਰਾਜਵੀਰ ਜਵੰਦਾ:
ਪ੍ਰਸਿੱਧ ਗਾਇਕ ਰਾਜਵੀਰ ਜਵੰਦਾ 8 ਅਕਤੂਬਰ 2025 ਨੂੰ ਜ਼ਿੰਦਗੀ ਦੀ ਜੰਗ ਹਾਰ ਗਏ। ਉਹ 27 ਸਤੰਬਰ ਨੂੰ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਸਨ ਅਤੇ ਕਈ ਦਿਨਾਂ ਤੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਰਹੇ।

• ਵਰਿੰਦਰ ਘੁੰਮਣ:
ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਘੁੰਮਣ ਦੀ ਭਰ ਜਵਾਨੀ ਵਿੱਚ ਹੋਈ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ। ਉਨ੍ਹਾਂ ਨੇ 2012 ਵਿੱਚ ਪੰਜਾਬੀ ਫ਼ਿਲਮਾਂ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਦੱਸ ਦੇਈਏ ਕਿ ਜਲੰਧਰ ਦੇ ਬਸਤੀ ਸ਼ੇਖ ਦੇ ਘਈ ਨਗਰ ਦੇ ਰਹਿਣ ਵਾਲੇ ਘੁੰਮਣ ਦੀ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਸੀ।

• ਧਰਮਿੰਦਰ
ਪੰਜਾਬ ਦੇ ਸਾਹਨੇਵਾਲ ਦੇ ਰਹਿਣ ਵਾਲੇ ਦਿੱਗਜ ਅਦਾਕਾਰ ਧਰਮਿੰਦਰ ਵੀ ਹੁਣ ਇਸ ਦੁਨੀਆ ਵਿਚ ਨਹੀਂ ਰਹੇ। 24 ਨਵੰਬਰ ਨੂੰ ਉਨ੍ਹਾਂ ਦਾ ਘਰ ਵਿਚ ਹੀ ਦਿਹਾਂਤ ਹੋ ਗਿਆ ਸੀ। ਇਸ ਤੋਂ ਪਹਿਲਾਂ ਉਹ ਸਾਹ ਲੈਣ ਦੀ ਤਕਲੀਫ਼ ਕਾਰਨ ਕਰੀਬ 12 ਦਿਨਾਂ ਤੱਕ ਹਸਪਤਾਲ ਵਿੱਚ ਦਾਖਲ ਰਹੇ ਸਨ।

• ਨਿੰਮਾ ਲੋਹਾਰਕਾ
ਮਸ਼ਹੂਰ ਗੀਤਕਾਰ ਨਿੰਮਾ ਲੋਹਾਰਕਾ, ਜਿਨ੍ਹਾਂ ਦੇ ਲਿਖੇ ਗੀਤ ਅਮਰਿੰਦਰ ਗਿੱਲ, ਦਿਲਜੀਤ ਦੋਸਾਂਝ ਅਤੇ ਨਛੱਤਰ ਗਿੱਲ ਵਰਗੇ ਗਾਇਕਾਂ ਨੇ ਗਾਏ, ਉਹ ਵੀ ਇਸੇ ਸਾਲ ਚੱਲ ਵਸੇ। ਨਿੰਮਾ ਲੋਹਾਰਕਾ ਨੇ ਆਪਣੇ ਕਰੀਅਰ ਵਿੱਚ 500 ਤੋਂ ਵੱਧ ਗੀਤ ਲਿਖੇ ਹਨ।

• ਮਨੀ ਕੁਲਾਰ:
ਨੌਜਵਾਨ ਅਦਾਕਾਰ ਮਨੀ ਕੁਲਾਰ ਨੇ ਵੀ ਕੁਝ ਦਿਨ ਪਹਿਲਾਂ ਹੀ ਇਸ ਸੰਸਾਰ ਨੂੰ ਅਲਵਿਦਾ ਆਖਿਆ ਹੈ। ਉਹਨਾਂ ਨੇ ਅਕਾਲ ਅਤੇ ਕਈ ਫਿਲਮਾਂ ਅਤੇ ਮਿਊਜ਼ਿਕ ਵੀਡੀਓਜ਼ ਵਿੱਚ ਕੰਮ ਕਰਕੇ ਆਪਣੀ ਖਾਸ ਪਛਾਣ ਬਣਾਈ ਸੀ।

• ਉਸਤਾਦ ਪੂਰਨ ਸ਼ਾਹ ਕੋਟੀ:
ਸਾਲ ਦੇ ਆਖਰੀ ਮਹੀਨੇ ਯਾਨੀ 22 ਦਸੰਬਰ ਨੂੰ ਸੰਗੀਤ ਜਗਤ ਦੇ ਉਸਤਾਦ ਪੂਰਨ ਸ਼ਾਹ ਕੋਟੀ ਵੀ ਅਲਵਿਦਾ ਆਖ ਗਏ। ਉਹ ਪ੍ਰਸਿੱਧ ਗਾਇਕ ਮਾਸਟਰ ਸਲੀਮ ਦੇ ਪਿਤਾ ਸਨ।
ਦੁੱਖਦ ਖਬਰ; ਜ਼ੁਰਮ ਖਿਲਾਫ ਆਵਾਜ਼ ਚੁੱਕਣ ਵਾਲੇ ਅਦਾਕਾਰ ਨੇ ਛੱਡੀ ਦੁਨੀਆ
NEXT STORY