ਮੁੰਬਈ (ਬਿਊਰੋ) : ਕਿਸਾਨ ਅੰਦੋਲਨ 'ਚ ਭਾਸ਼ਣ ਦੌਰਾਨ ਭਾਰਤ 'ਤੇ ਅਬਦਾਲੀ ਦੇ ਹਮਲਿਆਂ ਬਾਰੇ ਇਤਿਹਾਸਕ ਟਿੱਪਣੀ ਕਰਨ ਮਗਰੋਂ ਯੋਗਰਾਜ ਸਿੰਘ ਦੀ ਹਿੰਦੂ ਭਾਈਚਾਰੇ ਵੱਲੋਂ ਅਲੋਚਨਾ ਹੋ ਰਹੀ ਹੈ। ਪਹਿਲਾਂ ਉਨ੍ਹਾਂ ਖ਼ਿਲਾਫ਼ ਊਨਾ 'ਚ ਸ਼ਿਕਾਇਤ ਦਰਜ ਕਰਵਾਈ ਗਈ ਤੇ ਹੁਣ ਉਨ੍ਹਾਂ ਨੂੰ ਇਕ ਬਾਲੀਵੁੱਡ ਫ਼ਿਲਮ 'ਚ ਕੱਢ ਦਿੱਤਾ ਗਿਆ ਹੈ। ਦਰਅਸਲ ਡਾਇਰੈਕਟਰ ਵਿਵੇਕ ਰੰਜਨ ਅਗਨੀਹੋਤਰੀ ਦੀ ਫ਼ਿਲਮ 'ਦਿ ਕਸ਼ਮੀਰ ਫ਼ਾਈਲਜ਼' ਦਾ ਪਹਿਲਾ ਸ਼ੈਡਿਊਲ ਇਸ ਹਫ਼ਤੇ ਮਨਸੂਰੀ 'ਚ ਸ਼ੁਰੂ ਹੋਇਆ ਹੈ। ਇਹ ਫ਼ਿਲਮ ਪਹਿਲਾਂ ਮਾਰਚ ਮਹੀਨੇ 'ਚ ਸ਼ੂਟ ਹੋਣੀ ਸੀ ਪਰ ਤਾਲਾਬੰਦੀ ਕਾਰਨ ਉਦੋਂ ਸਾਰਾ ਕੰਮ ਰੁਕ ਗਿਆ ਸੀ। ਯੋਗਰਾਜ ਸਿੰਘ ਉਦੋਂ ਤੋਂ ਹੀ ਇਸ ਫ਼ਿਲਮ ਦਾ ਹਿੱਸਾ ਹੈ। ਹੁਣ ਤਾਜ਼ਾ ਖ਼ਬਰਾਂ ਮੁਤਾਬਕ ਉਨ੍ਹਾਂ ਨੂੰ ਇਸ ਫ਼ਿਲਮ 'ਚ ਹਟਾ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਮੁੜ ਲਿਆ ਕੰਗਨਾ ਨੇ ਦੋਸਾਂਝਾ ਵਾਲੇ ਨਾਲ ਪੰਗਾ, ਕਿਹਾ 'ਦਿਲਜੀਤ ਤੇ ਪ੍ਰਿਯੰਕਾ ਕਿਸਾਨਾਂ ਨੂੰ ਕਰ ਰਹੇ ਗੁੰਮਰਾਹ'
ਭਾਰਤ ਦੇ ਸਾਬਕਾ ਕ੍ਰਿਕੇਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਅਕਸਰ ਭਾਰਤੀ ਕ੍ਰਿਕੇਟ 'ਤੇ 'ਇਤਰਾਜ਼ਯੋਗ ਟਿੱਪਣੀਆਂ' ਕਾਰਨ ਵਿਵਾਦ ਖੜ੍ਹਾ ਕੀਤਾ ਹੈ। ਖ਼ਾਸ ਕਰ ਕੇ ਸਾਬਕਾ ਕਪਤਾਨ ਐਮ. ਐਸ. ਧੋਨੀ. ਬਾਰੇ। ਹੁਣ ਨਵੇਂ ਖ਼ੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ 'ਚ ਉਨ੍ਹਾਂ 'ਤੇ 'ਬਹੁਤ ਨਿਖੇਧੀਯੋਗ, ਭੜਕਾਊ ਅਤੇ ਅਪਮਾਨਜਨਕ' ਭਾਸ਼ਣ ਦੇਣ ਦਾ ਦੋਸ਼ ਲੱਗ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਐੱਨ. ਸੀ. ਬੀ. ਨੇ ਇਸ ਬਾਲੀਵੁੱਡ ਕਲਾਕਾਰ ਨੂੰ ਕੀਤਾ ਗ੍ਰਿਫ਼ਤਾਰ, ਕੋਕੀਨ ਵੀ ਹੋਈ ਬਰਾਮਦ
ਯੋਗਰਾਜ ਸਿੰਘ ਦਾ ਵਿਵਾਦਤ ਬਿਆਨ:
ਡਾਇਰੈਕਟਰ ਵਿਵੇਕ ਰੰਜਨ ਅਗਨੀਹੋਤਰੀ ਨੇ ਕਿਹਾ ਕਿ ਉਨ੍ਹਾਂ ਆਪਣੀ ਫ਼ਿਲਮ 'ਦਿ ਕਸ਼ਮੀਰ ਫ਼ਾਈਲਜ਼' ਲਈ ਬਹੁਤ ਅਹਿਮ ਭੂਮਿਕਾ ਲਈ ਕਾਸਟ ਕੀਤਾ ਸੀ। ਇਹ ਫ਼ਿਲਮ ਕਸ਼ਮੀਰ 'ਚ ਹੋਏ ਘੱਟ-ਗਿਣਤੀਆਂ ਦੇ ਕਤਲੇਆਮ ਨਾਲ ਸਬੰਧਤ ਹੈ ਪਰ ਯੋਗਰਾਜ ਸਿੰਘ ਹੁਰਾਂ ਨੇ ਔਰਤਾਂ ਬਾਰੇ ਕਾਫ਼ੀ ਇਤਰਾਜ਼ਯੋਗ ਗੱਲਾਂ ਆਖੀਆਂ ਹਨ। ਉਨ੍ਹਾਂ ਕਿਹਾ, 'ਮੈਂ ਕਿਸੇ ਅਜਿਹੇ ਵਿਅਕਤੀ ਨੂੰ ਨਹੀਂ ਚੁਣ ਸਕਦਾ, ਜੋ ਸਮਾਜ ਨੂੰ ਕਿਸੇ ਖ਼ਾਸ ਧਰਮ ਦੇ ਆਧਾਰ 'ਤੇ ਵੰਡਣ ਦਾ ਜਤਨ ਕਰ ਰਿਹਾ ਹੋਵੇ।' ਬਾਲੀਵੁੱਡ ਡਾਇਰੈਕਟਰ ਨੇ ਅੱਗੇ ਕਿਹਾ ਕਿ ਉਹ ਅਜਿਹੀਆਂ ਫ਼ਿਲਮਾਂ ਬਣਾਉਂਦੇ ਹਨ, ਜੋ ਸੱਚਾਈ ਨੂੰ ਉਜਾਗਰ ਕਰਦੀਆਂ ਹਨ ਤੇ ਉਹ ਨਹੀਂ ਚਾਹੁੰਦੇ ਕਿ ਇਹ ਵਿਅਕਤੀ ਇਸ ਸੱਚਾਈ ਦਾ ਹਿੱਸਾ ਬਣੇ। ਉਨ੍ਹਾਂ ਜੋ ਵੀ ਕਿਹਾ ਕਿ ਉਹ ਕਾਬਿਲੇ ਨਫ਼ਰਤ ਸੀ ਤੇ ਅਜਿਹੇ ਲੋਕ ਸਿਰਫ਼ ਹਿੰਸਾ ਪੈਦਾ ਕਰਨੀ ਚਾਹੁੰਦੇ ਹਨ।
ਇਹ ਖ਼ਬਰ ਵੀ ਪੜ੍ਹੋ : 'ਇੰਡੀਅਨ ਆਈਡਲ 12' ਨੇ ਆਉਂਦਿਆਂ ਹੀ ਮਚਾਈ ਧਮਾਲ, 'ਬਿੱਗ ਬੌਸ 14' ਨੂੰ ਟਾਪ 5 ਦੀ ਲਿਸਟ 'ਚੋਂ ਕੀਤਾ ਬਾਹਰ
ਨੋਟ - ਕਿਸਾਨ ਅੰਦੋਲਨ 'ਚ ਭੜਕਾਊ ਅਤੇ ਅਪਮਾਨਜਨਕ ਭਾਸ਼ਣ ਤੋਂ ਬਾਅਦ ਯੋਗਰਾਜ ਸਿੰਘ ਫ਼ਿਲਮ 'ਚੋਂ ਕੱਢਣ ਦੇ ਫ਼ੈਸਲੇ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਵੇਖਦੇ ਹੋ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।
ਕਿਸਾਨ ਅੰਦੋਲਨ ਨੂੰ ਨਿਸ਼ਾਨਾ ਬਣਾਉਣ ਵਾਲੀ ਕੰਗਨਾ ਹੁਣ ਭਾਰਤ ਦੇ ਇਸ ਹਿੱਸੇ 'ਚ ਕਰੇਗੀ ਸ਼ੂਟਿੰਗ
NEXT STORY