ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀਆਂ ਮੁਸੀਬਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਮੁੰਬਈ ਪੁਲਸ ਨੇ ਕਾਰੋਬਾਰੀ ਰਾਜ ਕੁੰਦਰਾ ਨੂੰ ਪਿਛਲੇ ਦਿਨੀਂ ਅਸ਼ਲੀਲਤਾ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਸਨੂੰ 23 ਜੁਲਾਈ ਤੱਕ ਪੁਲਸ ਹਿਰਾਸਤ ਵਿੱਚ ਭੇਜ ਦਿੱਤਾ ਸੀ। ਹੁਣ ਇਸ ਮਾਮਲੇ ਵਿਚ ਇਕ ਨਵਾਂ ਮੋੜ ਆਇਆ ਹੈ। ਹੁਣ ਯੂਟਿਊਬਰ ਪੁਨੀਤ ਕੌਰ ਨੇ ਦਾਅਵਾ ਕੀਤਾ ਹੈ ਕਿ ਰਾਜ ਕੁੰਦਰਾ ਨੇ ਉਸ ਨੂੰ ਐਪ 'ਹੌਟ ਸ਼ਾਟਸ' ਦੇ ਐਪ ਵੀਡੀਓ 'ਚ ਕੰਮ ਕਰਨ ਦਾ ਮੈਸੇਜ ਵੀ ਦਿੱਤਾ ਸੀ।
ਯੂਟਿਊਬਰ ਪੁਨੀਤ ਕੌਰ ਨੇ ਇਹ ਸਭ ਗੱਲਾਂ ਆਪਣੀ ਤਾਜ਼ਾ ਇੰਸਟਾਗ੍ਰਾਮ ਸਟੋਰੀ ਰਾਹੀਂ ਕਹੀਆਂ ਹਨ। ਪੁਨੀਤ ਕੌਰ ਆਪਣੀ ਇੰਸਟਾਗ੍ਰਾਮ ਸਟੋਰੀ ਦੇ ਕੈਪਸ਼ਨ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਸ਼ਨ ਪੁੱਛਦਿਆਂ ਲਿਖਦੀ ਹੈ, “ਦੋਸਤੋ ਕੀ ਤੁਹਾਨੂੰ ਸਾਡੀ ਤਸਦੀਕ ਕੀਤੀ ਡੀ. ਐੱਮ ਵੀਡੀਓ ਯਾਦ ਹੈ? ਜਿਥੇ ਉਸਨੇ (ਰਾਜ ਕੁੰਦਰਾ) ਮੈਨੂੰ 'ਹੌਟ ਸ਼ਾਟਸ' ਐਪ 'ਤੇ ਕੰਮ ਕਰਨ ਦੀ ਪੇਸ਼ਕਸ਼ ਕੀਤੀ। ਮੈਂ ਤਾਂ ਮਰ ਹੀ ਗਈ।
ਪੁਨੀਤ ਕੌਰ ਇਥੇ ਹੀ ਨਹੀਂ ਰੁਕੀ ਅਤੇ ਆਪਣੀ ਅਗਲੀ ਇੰਸਟਾ ਸਟੋਰੀ 'ਚ ਹੈਰਾਨੀ ਨਾਲ ਲਿਖਦੀ ਹੈ, “ਇਹ ਵਿਅਕਤੀ ਲੋਕਾਂ ਨੂੰ ਸੱਚਮੁੱਚ ਫਸਾ ਰਿਹਾ ਸੀ, ਲੋਕਾਂ ਨੂੰ ਕੰਮ ਨਾਲ ਲੁਭਾਉਂਦਾ ਸੀ। ਜਦੋਂ ਇਸ ਨੇ ਮੈਨੂੰ ਡੀ.ਐੱਮ ਭੇਜਿਆ, ਪਹਿਲਾਂ ਮੈਂ ਸੋਚਿਆ ਕਿ ਇਹ ਸਪੈਮ ਸੀ। ਏ ਭਗਵਾਨ ਕਰੇ ਇਹ ਆਦਮੀ ਜੇਲ੍ਹ ਵਿੱਚ ਹੀ ਸੜੇ। ਇਸ ਤੋਂ ਇਲਾਵਾ ਪੁਨੀਤ ਨੇ ਰਾਜ ਕੁੰਦਰਾ ਮਾਮਲੇ ਨਾਲ ਜੁੜੀਆਂ ਕਈ ਖ਼ਬਰਾਂ ਦੇ ਸਕਰੀਨ ਸ਼ਾਟ ਇੰਸਟਾਗ੍ਰਾਮ 'ਤੇ ਸਾਂਝੇ ਕੀਤੇ ਹਨ।
ਦੱਸ ਦੇਈਏ ਕਿ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਦੋਸ਼ਾਂ ਤੋਂ ਬਾਅਦ ਰਾਜ ਕੁੰਦਰਾ ਦੇ ਖ਼ਿਲਾਫ਼ ਬਹੁਤ ਸਾਰੇ ਇਲਜ਼ਾਮ ਲਾਉਣ ਵਾਲੀ ਪੁਨੀਤ ਕੌਰ ਦੇ ਅੱਗੇ ਹੋਰ ਮਾਡਲ-ਅਭਿਨੇਤਰੀਆਂ ਸਾਹਮਣੇ ਆ ਗਈਆਂ ਹਨ। ਇਸ ਦੇ ਨਾਲ ਹੀ ਮੁੰਬਈ ਪੁਲਸ ਰਾਜ ਨੂੰ ਅਸ਼ਲੀਲ ਸਮੱਗਰੀ ਬਣਾਉਣ ਦੇ ਮਾਮਲੇ ਵਿਚ ਪੁੱਛਗਿੱਛ ਕਰ ਰਹੀ ਹੈ। ਇਸ ਮਾਮਲੇ ਵਿੱਚ ਹੁਣ ਤੱਕ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਰਾਜ ਕੁੰਦਰਾ ਦੇ ਹੱਕ 'ਚ ਨਿੱਤਰੇ ਗਾਇਕ ਮੀਕਾ ਸਿੰਘ, ਦੱਸਿਆ 'ਚੰਗਾ ਆਦਮੀ'
NEXT STORY