ਜੈਤੋ (ਜਿੰਦਲ) : ਚੜ੍ਹਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ. ਦੇ ਐਮਰਜੈਂਸੀ ਫੋਨ ਨੰਬਰ ’ਤੇ ਥਾਣੇਦਾਰ ਸੁਖਵਿੰਦਰ ਨੇ ਸੂਚਨਾ ਦਿੱਤੀ ਕਿ ਪਿੰਡ ਖਾਰਾ ਵਿਖੇ ਛੋਟੇ ਸੂਏ ਵਿਚ ਇਕ ਨੌਜਵਾਨ ਦੀ ਲਾਸ਼ ਤਰ ਰਹੀ ਹੈ। ਇਸਦੀ ਦੀ ਸੂਚਨਾ ਮਿਲਦਿਆਂ ਹੀ ਚੜ੍ਹਦੀਕਲਾ ਵੈੱਲਫੇਅਰ ਸੇਵਾ ਸੁਸਾਇਟੀ ਜੈਤੋ ਦੇ ਸੇਵਾਦਾਰ ਮੀਤ ਸਿੰਘ ਮੀਤਾ, ਬੱਲੀ ਰੋੜੀਕਪੂਰਾ, ਨਿੱਕਾ ਸਿੰਘ, ਬੱਬੂ ਮਾਲੜਾ ਤੁਰੰਤ ਹੀ ਘਟਨਾ ਸਥਾਨ 'ਤੇ ਪਹੁੰਚੇ। ਇਸ ਮੌਕੇ ਭਾਰੀ ਗਿਣਤੀ ਵਿਚ ਪਿੰਡ ਦੇ ਲੋਕ ਵੀ ਪਹੁੰਚ ਗਏ ਸਨ।
ਕੋਟਕਪੂਰਾ ਸਦਰ ਥਾਣੇਦਾਰ ਸੁਖਵਿੰਦਰ ਸਿੰਘ ਅਤੇ ਪੁਲਸ ਕਰਮਚਾਰੀ ਗੁਰਸੇਵਕ ਦੀ ਨਿਗਰਾਨੀ ਹੇਠ ਇਸ ਨੌਜਵਾਨ ਦੀ ਲਾਸ਼ ਨੂੰ ਨਹਿਰ ’ਚੋਂ ਬਾਹਰ ਕੱਢਿਆ ਗਿਆ ਅਤੇ ਕੋਟਕਪੂਰਾ ਦੇ ਸਿਵਲ ਹਸਪਤਾਲ ਵਿਚ ਪਹਿਚਾਣ ਲਈ 72 ਘੰਟੇ ਲਈ ਰੱਖ ਦਿੱਤਾ ਗਿਆ। ਲਾਸ਼ ਨੂੰ ਕੋਟਕਪੂਰਾ ਸਦਰ ਥਾਣਾ ਕਰਮਚਾਰੀਆਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, MP ਸਰਬਜੀਤ ਸਿੰਘ ਖ਼ਾਲਸਾ ਬਣਾਉਣ ਜਾ ਰਹੇ ਆਪਣੀ ਪਾਰਟੀ (ਵੀਡੀਓ)
NEXT STORY