ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ): ਸਾਈਬਰ ਠੱਗਾਂ ਵੱਲੋਂ ਆਏ ਦਿਨ ਕਿਸੇ ਨਾ ਕਿਸੇ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਹਨ ਪਰ ਫਿਰ ਵੀ ਲੋਕ ਠੱਗਾਂ ਤੇ ਝਾਂਸੇ ਵਿਚ ਆ ਰਹੇ ਹਨ। ਤਾਜ਼ਾ ਮਾਮਲਾ ਸ੍ਰੀ ਮੁਕਤਸਰ ਸਾਹਿਬ ਦਾ ਹੈ ਜਿਥੇ ਇਕ ਸੇਵਾਮੁਕਤ ਮੁਲਾਜ਼ਮ ਨੂੰ ਫੋਨ ਰਾਹੀਂ ਲਾਟਰੀ ਦਾ ਝਾਂਸਾ ਦੇਕੇ ਅਤੇ ਫਿਰ ਡਰਾ ਕਿ ਲੱਖਾਂ ਰੁਪਏ ਠੱਗ ਲਏ। ਇਸ ਸਬੰਧੀ ਸਾਈਬਰ ਕਰਾਈਮ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਭਗਤ ਰਾਮ ਪੁੱਤਰ ਵਕੀਲ ਚੰਦ ਵਾਸੀ ਨਾਨਕਪੁਰਾ ਬਸਤੀ ਕੱਚਾ ਥਾਂਦੇਵਾਲਾ ਰੋਡ ਸ੍ਰੀ ਮੁਕਤਸਰ ਸਾਹਿਬ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਹ ਡਾਕ ਵਿਭਾਗ ਵਿਚੋਂ ਸੇਵਾਮੁਕਤ ਹੋਇਆ ਹੈ। 27 ਜੂਨ ਨੂੰ ਉਸ ਨੂੰ ਵੱਖ-ਵੱਖ ਫੋਨ ਨੰਬਰਾਂ ਤੋਂ ਵਟਸਐਪ ਕਾਲਾਂ ਆਈਆਂ। ਜਦੋਂ ਉਸ ਨੇ ਫੋਨ ਚੁੱਕਿਆ ਤਾਂ ਉਸ ਨੂੰ ਦੱਸਿਆ ਕਿ ਤੁਹਾਡੀ 84 ਲੱਖ ਦੀ ਲਾਟਰੀ ਨਿਕਲੀ ਹੈ। ਮੁਦਈ ਨੇ ਕਿਹਾ ਕਿ ਉਸ ਨੇ ਕੋਈ ਲਾਟਰੀ ਨਹੀਂ ਪਾਈ ਪਰ ਉਕਤ ਵਿਅਕਤੀਆਂ ਨੇ ਉਸ ਨੂੰ ਭਰਮਾ ਲਿਆ ਕਿ ਤੇਰੀ ਲਾਟਰੀ ਨਿਕਲੀ ਹੈ ਅਤੇ ਇਨਕਮ ਟੈਕਸ ਭਰ ਕਿ ਪੈਸੇ ਆਪਣੇ ਖਾਤੇ ਵਿਚ ਪਵਾ ਲਓ। ਉਕਤ ਠੱਗ ਵੱਖ-ਵੱਖ ਕਾਲਾਂ ਰਾਹੀਂ ਉਸਨੂੰ ਡਰਾਉਣ ਲੱਗੇ ਜਿਸ ਤੋਂ ਬਾਅਦ ਉਸ ਤੋਂ 6 ਜੁਲਾਈ ਤੋਂ ਲੈ ਕੇ 20 ਜੁਲਾਈ ਤੱਕ ਵੱਖ-ਵੱਖ ਖਾਤਿਆਂ ਵਿਚ 6 ਲੱਖ 22 ਹਜ਼ਾਰ ਰੁਪਏ ਪਵਾ ਲਏ। ਉਕਤ ਵਿਅਕਤੀਆਂ ਨੇ ਉਸ ਨੂੰ ਭਰਮਾ ਕੇ ਠੱਗੀ ਮਾਰੀ ਹੈ। ਇਸ ਤੇ ਪੁਲਸ ਨੇ ਅਗਿਆਤ ਵਿਅਕਤੀਆਂ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।
ਪੰਜਾਬ ਦੇ ਮੌਸਮ ਦੀ 8 ਅਕਤੂਬਰ ਤੱਕ ਨਵੀਂ ਅਪਡੇਟ ਜਾਰੀ! ਜਾਣੋ ਅਗਲੇ ਦਿਨਾਂ ਦਾ ਹਾਲ
NEXT STORY