ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਥਾਣਾ ਲੱਖੇਵਾਲੀ ਦੇ ਪਿੰਡ ਮਹਾਂਬੱਧਰ ਇਕ ਵਿਅਕਤੀ ਨੂੰ ਜਾਨੋਂ ਮਾਰਨ ਦੇ ਇਰਾਦੇ ਨਾਲ ਗੋਲੀਆਂ ਚਲਾਉਣ ਤੇ ਜਖ਼ਮੀ ਕਰਨ ਦੇ ਕਥਿਤ ਮਾਮਲੇ ਤੇ ਪੁਲਸ ਨੇ ਇਕ ਵਿਅਕਤੀ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਅਰਸ਼ਦੀਪ ਸਿੰਘ ਪੁੱਤਰ ਕੁਲਵੀਰ ਸਿੰਘ ਵਾਸੀ ਮਹਾਂਬੱਧਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ 1ਅਕਤੂਬਰ ਨੂੰ ਉਹ ਰੋਜ਼ਾਨਾ ਵਾਂਗ ਸ਼ਾਮ ਵੇਲੇ ਪਿੰਡ ਦੀ ਦਾਣਾ ਮੰਡੀ ਵਿਚ ਆਪਣੇ ਦੋਸਤ ਗੁਰਪਵਨ ਸਿੰਘ ਪੁੱਤਰ ਗੁਰਧਿਆਨ ਸਿੰਘ ਨਾਲ ਕ੍ਰਿਕਟ ਖੇਡਣ ਲਈ ਗਿਆ ਸੀ। ਉਸਦਾ ਸਾਥੀ ਉਸਨੂੰ ਉਤਾਰ ਕਿ ਮੋਟਰਸਾਈਕਲ ਇਕ ਸਾਈਡ 'ਤੇ ਲਾਉਣ ਚਲਾ ਗਿਆ।
ਇੰਨੀ ਦੇਰ ਨੂੰ ਇਕ ਮੋਟਰਸਾਈਕਲ 'ਤੇ ਤਿੰਨ ਨੌਜਵਾਨ ਜਿਨ੍ਹਾਂ ਵਿਚੋਂ ਚਾਲਕ ਨੇ ਹੈਲਮੈਟ ਪਾਇਆ ਸੀ ਤੇ ਪਿੱਛੇ ਬੈਠੇ ਦੋਨਾਂ ਨੇ ਮੂੰਹ ਬੰਨੇ ਹੋਏ ਸੀ।ਉਨ੍ਹਾਂ ਮੇਰਾ ਨਾਮ ਪੁੱਛਿਆ। ਮੁਦਈ ਨੇ ਜਦੋਂ ਆਪਣਾ ਨਾਮ ਦੱਸਿਆ ਤਾਂ ਮੋਟਰਸਾਈਕਲ 'ਤੇ ਸਵਾਰ ਨੌਜਵਾਨਾਂ ਵਿਚੋਂ ਸਭ ਤੋਂ ਪਿੱਛੇ ਬੈਠੇ ਨੇ ਆਪਣੀ ਡੱਬ ਵਿਚੋਂ ਪਿਸਤੌਲ ਕੱਢਣ ਲੱਗਾ। ਮੁਦਈ ਨੇ ਆਪਣੀ ਜਾਨ ਬਚਾ ਕਿ ਭੱਜਣਾ ਸ਼ੁਰੂ ਕਰ ਦਿੱਤਾ ਪਰ ਉਨ੍ਹਾਂ ਵੱਲੋਂ ਮਾਰ ਦੇਣ ਦੀ ਨੀਅਤ ਨਾਲ ਮੇਰੇ ਪਿੱਛੇ 5-6 ਫਾਇਰ ਕੀਤੇ। ਸਪੀਡ ਜ਼ਿਆਦਾ ਹੋਣ ਕਰਕੇ ਉਹ ਮੇਰੀਆਂ ਲੱਤਾਂ ਵਿਚ ਲੱਗੇ ਅਤੇ ਛੋਟੇ ਛੋਟੇ 8 ਜਖ਼ਮ ਹੋ ਗਏ।
ਵਜਾ ਰੰਜਿਸ਼ ਇਹ ਸੀ ਕਿ ਮੁਦਈ ਤੇ ਤਾਏ ਦੀ ਲੜਕੀ ਆਈਲੈਟਸ ਕਰਦੀ ਸੀ। ਜਿਥੇ ਉਸਦੀ ਪਹਿਚਾਣ ਸਹਿਜਦੀਪ ਸਿੰਘ ਪੁੱਤਰ ਨਾਮਲੂਮ ਵਾਸੀ ਚੱਕ ਮਹਿਰਾਜ ਰਾਜਸਥਾਨ ਨਾਲ ਹੋ ਗਈ।ਮੁਦਈ ਦੇ ਤਾਏ ਦੀ ਲੜਕੀ ਪਿਛਲੇ ਢਾਈ ਸਾਲਾਂ ਤੋਂ ਕੈਨੇਡਾ ਵਿਖੇ ਪੜਾਈ ਕਰ ਰਹੀ ਹੈ। ਉਕਤ ਨੌਜਵਾਨ ਮੁਦਈ ਦੀ ਕਜ਼ਨ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਰ ਲੜਕੀ ਨੇ ਮਨਾ ਕਰ ਦਿੱਤਾ। ਸਹਿਜਦੀਪ ਨੇ ਦਬਾਅ ਪਾਉਣ ਲਈ ਅਗਿਆਤ ਵਿਅਕਤੀਆਂ ਨੂੰ ਕੱਲ ਮੇਰੇ ਤੇ ਜਾਨ ਲੇਵਾ ਹਮਲਾ ਕਰਾਇਆ। ਇਸ ਮਾਮਲੇ 'ਤੇ ਲੱਖੇਵਾਲੀ ਪੁਲਸ ਨੇ ਸਹਿਜਦੀਪ ਸਿੰਘ ਅਤੇ ਉਸਦੇ ਤਿੰਨ ਨਾਮਲੂਮ ਸਾਥੀਆਂ ਨਾਲ ਜਾਨ ਲੇਵਾ ਹਮਲਾ ਕਰਨ, ਜ਼ਖ਼ਮੀ ਕਰਨ ਅਤੇ ਅਸਲਾ ਐਕਟ ਸਮੇਤ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਬਾਕੀ ਹੈ।
ਸੂਏ ਦੇ ਪੁਲ ਨੇੜੇ ਸ਼ੱਕੀ ਹਾਲਤ ’ਚ ਨੌਜਵਾਨ ਕਾਬੂ, ਡੋਪ ਟੈਸਟ ਪਾਜ਼ੇਟਿਵ ਆਉਣ ’ਤੇ ਪਰਚਾ ਦਰਜ
NEXT STORY