ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ, (ਸੁਖਪਾਲ ਢਿੱਲੋਂ/ ਪਵਨ ਤਨੇਜਾ)—ਪੰਜਾਬ ਨਿਰਮਾਣ ਮਿਸਤਰੀ ਮਜਦੂਰ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਕਰਵਾਈ ਗਈ। ਜਿਸ ਦੌਰਾਨ ਬਲਵੰਤ ਸਿੰਘ ਨੂੰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦਾ ਪ੍ਰਧਾਨ ਬਣਾਇਆ ਗਿਆ। ਇਸ ਤੋਂ ਇਲਾਵਾ ਗੁਰਸੇਵਕ ਸਿੰਘ ਨੂੰ ਮੀਤ ਪ੍ਰਧਾਨ, ਹਰਜਿੰਦਰ ਸਿੰਘ ਦੋਦਾ ਖਜਾਨਚੀ, ਰਛਪਾਲ ਸਿੰਘ ਨੂੰ ਪ੍ਰੈ੍ਰ੍ਰੱਸ ਸਕੱਤਰ, ਬਲਰਾਜ ਸਿੰਘ ਲੁਹਾਰਾ ਨੂੰ ਸਕੱਤਰ ਅਤੇ ਗੁਰਮੀਤ ਸਿੰਘ, ਗੁਰਪਿਆਰ ਸਿੰਘ ਸੁਖਨਾ ਅਬਲੂ, ਗੁਰਤੇਜ ਸਿੰਘ ਭਲਾਈਆਣਾ, ਧਰਮਿੰਦਰ ਸਿੰਘ ਅਤੇ ਸੁਖਪਾਲ ਸਿੰਘ ਦੋਦਾ ਨੂੰ ਕਮੇਟੀ ਮੈਂਬਰ ਲਿਆ ਗਿਆ। ਇਸ ਮੌਕੇ ਜਸਵਿੰਦਰ ਸਿੰਘ ਸੰਗੂਧੌਣ, ਗੁਰਮੇਲ ਸਿੰਘ ਸਿਵੀਆ, ਮੱਖਣ ਸਿੰਘ ਤੇ ਭੋਲਾ ਸਿੰਘ ਆਦਿ ਮੌਜੂਦ ਸਨ।
ਪੋਤੇ ਨੂੰ ਇਨਸਾਫ ਦਿਵਾਉਣ ਲਈ ਦਾਦਾ 23 ਜੁਲਾਈ ਤੋਂ ਬੈਠੇਗਾ ਭੁੱਖ ਹੜਤਾਲ 'ਤੇ
NEXT STORY