ਜੈਤੋ (ਜਿੰਦਲ) : ਬੀਤੀ ਰਾਤ ਗੋਨਿਆਣਾ ਦੇ ਚੌਂਕੀ ਇੰਚਾਰਜ ਜਸਵਿੰਦਰ ਸਿੰਘ ਤੇ ਰੇਲਵੇ ਪੁਲਸ ਕਰਮਚਾਰੀ ਹਰਪ੍ਰੀਤ ਸਿੰਘ ਨੇ ਚੜ੍ਹਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਜੈਤੋ ਦੇ ਪ੍ਰਧਾਨ ਮੀਤ ਸਿੰਘ ਮੀਤਾ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਗੋਨਿਆਣਾ ਵਿਖੇ ਕਚਿਹਰੀਆਂ ਦੇ ਨੇੜੇ ਮਾਲ ਗੋਦਾਮ ਕੋਲ ਇਕ ਨੌਜਵਾਨ ਟਰੇਨ ਦੀ ਲਪੇਟ ਵਿਚ ਆ ਗਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਵੈੱਲਫੇਅਰ ਸੇਵਾ ਸੁਸਾਇਟੀ ਜੈਤੋ ਦੇ ਪ੍ਰਧਾਨ ਮੀਤ ਸਿੰਘ ਮੀਤਾ, ਸਰਪ੍ਰਸਤ ਗੋਰਾ ਅੋਲਖ, ਅਮਿਤ ਮਿੱਤਲ, ਤਾਰਿਸ਼ ਕੋਚਰ, ਗੀਤਾ ਸਿੰਘ ਘਟਨਾ ਵਾਲੀ ਥਾਂ ਉੱਤੇ ਪਹੁੰਚੇ ਅਤੇ ਰੇਲਵੇ ਪੁਲਸ ਦੇ ਐੱਸ. ਐੱਚ. ਓ. ਜਸਵੀਰ ਸਿੰਘ, ਏ. ਐੱਸ. ਆਈ ਜਸਵਿੰਦਰ ਸਿੰਘ ਪੁਲਸ ਅਧਿਕਾਰੀ ਹਰਪ੍ਰੀਤ ਸਿੰਘ, ਰਾਜਵੀਰ ਸਿੰਘ ਦੀ ਨਿਗਰਾਨੀ ਹੇਠ ਇਸ ਨੂੰ ਚੁੱਕ ਕੇ ਬਠਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਵਿੱਖੇ ਲਿਜਾਇਆ ਗਿਆ।
ਜਿੱਥੇ ਡਾਕਟਰਾਂ ਨੇ ਇਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਨੌਜਵਾਨ ਦੀ ਪਛਾਣ ਧਰਵਿੰਦਰ ਸਿੰਘ ਉਰਫ਼ ਅਮਨਾਂ (32ਸਾਲ) ਸਪੁੱਤਰ ਬੂਟਾ ਸਿੰਘ ਵਾਸੀ ਕੋਠੇ ਨੱਥਾ ਸਿੰਘ ਪਿੰਡ ਸਵਾਈ ਮਹਿੰਮਾ ਵਜੋਂ ਹੋਈ ਹੈ। ਫਿਲਹਾਲ ਪੁਲਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਚੱਲਦੀ ਟਰੇਨ 'ਚ ਵਾਪਰਿਆ ਹਾਦਸਾ, ਨੌਜਵਾਨ ਦੀ ਹੋਈ ਦਰਦਨਾਕ ਮੌਤ
NEXT STORY