ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ 'ਚ ਬੀਤੀ ਦਿਨੀਂ ਵਾਪਰੀਆਂ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਫਿਰੋਜ਼ਪੁਰ ਦੇ ਡੀ. ਐੱਸ. ਪੀ. ਸਿਟੀ ਸੁਰਿੰਦਰ ਬਾਂਸਲ ਅਤੇ ਐੱਸ. ਐੱਚ. ਓ. ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ 24 ਘੰਟੇ ਦੇ ਅੰਦਰ ਟਰੇਸ ਕਰਕੇ ਲੁੱਟ ਕਰਨ ਵਾਲੇ ਲੁਟੇਰਿਆਂ ਦੀ ਗੈਂਗ ਦੇ 2 ਮੈਂਬਰਾਂ ਨੂੰ ਕਾਬੂ ਕਰ ਲਿਆ ਹੈ। ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਕੋਲੋਂ 22 ਮੋਬਾਇਲ (Iphone) ਬਰਾਮਦ ਕੀਤੇ ਗਏ ਸਨ ਜਦਕਿ ਇਸ ਗਿਰੋਹ ਦੇ 2 ਮੈਂਬਰਾਂ ਨੂੰ ਫੜਣ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਬੀਤੇ ਦਿਨੀਂ ਰਾਤ ਸਮੇਂ ਪ੍ਰਦੀਪ ਸਿੰਘ ਪੁੱਤਰ ਪਰਗਟ ਸਿੰਘ ਵਾਸੀ ਝੋਨਾ ਨੌਧ ਸਿੰਘ ਵਾਲਾ, ਜੋ ਕਿ ਆਈਫੋਨ ਟੈਲੀਕਾਮ ਦੇ ਨਾਂ ’ਤੇ ਮੋਬਾਈਲ ਸਟੋਰ ਕਰਦਾ ਹੈ।
ਇਹ ਵੀ ਪੜ੍ਹੋ- ਮੁਕਤਸਰ ਦੀ ਧੀ ਨੇ ਵਧਾਇਆ ਜ਼ਿਲ੍ਹੇ ਦਾ ਮਾਣ, ਹਰਿਆਣਾ ਜੁਡੀਸ਼ੀਅਲ 'ਚ 51ਵਾਂ ਸਥਾਨ ਹਾਸਲ ਕਰ ਕੇ ਬਣੀ ਜੱਜ
ਉਸ ਨੇ ਪੁਲਸ ਨੂੰ ਦਿੱਤੀ ਬਿਆਨਾਂ ਅਤੇ ਲਿਖਤੀ ਸ਼ਿਕਾਇਤ 'ਚ ਕਿਹਾ ਕਿ ਜਦੋਂ ਉਹ ਆਪਣੀ ਦੁਕਾਨ ਬੰਦ ਕਰਕੇ ਕਾਰ ਰਾਹੀਂ ਘਰ ਨੂੰ ਜਾ ਰਿਹਾ ਸੀ ਤਾਂ ਕੁਝ ਮੋਟਰਸਾਈਕਲ ਸਵਾਰ ਲੁਟੇਰਾ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਪੁੱਡਾ ਗਰਾਉਂਡ ਨੇੜੇ ਆ ਗਏ। ਉਨ੍ਹਾਂ ਨੇ ਆਪਣੇ ਮੋਟਰਸਾਈਕਲ ਉਸਦੀ ਕਾਰ ਅੱਗੇ ਲਾ ਦਿੱਤਾ ਅਤੇ ਉਸ ਦੀ ਕਾਰ ਦੀ ਪਿਛਲੀ ਸੀਟ 'ਤੇ ਰੱਖੀ ਪੁਰਾਣੇ ਅਤੇ ਨਵੇਂ ਮੋਬਾਇਲਾਂ ਨਾਲ ਭਰੀ ਕੀਟ ਚੋਰੀ ਕਰ ਫਰਾਰ ਹੋ ਗਏ। ਐੱਸ. ਐੱਸ. ਪੀ. ਨੇ ਦੱਸਿਆ ਕਿ ਲੁਟੇਰਿਆਂ ਨੂੰ ਫੜਨ ਲਈ ਤੁਰੰਤ ਡੀ. ਐੱਸ. ਪੀ. ਵਲੋਂ ਇੰਸਪੈਕਟਰ ਗੁਰਪ੍ਰੀਤ ਸਿੰਘ ਐੱਸ. ਐੱਚ. ਓ. ਸਿਟੀ ਫਿਰੋਜ਼ਪੁਰ ਦੀ ਅਗਵਾਈ ਹੇਠ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਪੁਲਸ ਨੇ 48 ਘੰਟਿਆਂ ਦੇ ਅੰਦਰ ਇਸ ਲੁਟੇਰੇ ਗਿਰੋਹ ਦੇ ਮੈਂਬਰਾਂ ਨੂੰ ਟਰੇਸ ਕਰ ਲਿਆ।
ਇਹ ਵੀ ਪੜ੍ਹੋ- ਘਰੇਲੂ ਕਲੇਸ਼ ਨੇ ਖੇਰੂੰ-ਖੇਰੂੰ ਕੀਤਾ ਪਰਿਵਾਰ, ਦੁਖੀ ਪਤੀ ਨੇ ਖ਼ੁਦ ਨੂੰ ਅੱਗ ਲਾ ਕੇ ਗਲ਼ੇ ਲਾਈ ਮੌਤ
ਜਿਨ੍ਹਾਂ ਦੀ ਪਹਿਚਾਣ ਕੋਮਲਪ੍ਰੀਤ ਸਿੰਘ ਪੁੱਤਰ ਜੋਗਾ ਵਾਸੀ ਪਿੰਡ ਸੋਢੀ ਵਾਲਾ, ਗੁਰਜਿੰਦਰ ਸਿੰਘ ਉਰਫ਼ ਜਸ਼ਨ ਪੁੱਤਰ ਜਗਰਾਜ ਸਿੰਘ ਵਾਸੀ ਪਿੰਡ ਹਸਨਦੂਤ, ਕਰਨ ਪ੍ਰੀਤ ਸਿੰਘ ਉਰਫ਼ ਕਰਨ ਪੁੱਤਰ ਗੁਰਨਾਮ ਸਿੰਘ ਵਾਸੀ ਦੁਲਚੀਕੇ ਅਤੇ ਸੁਖਮਨਪ੍ਰੀਤ ਸਿੰਘ ਵਾਸੀ ਪਿੰਡ ਅਲੀ ਵਜੋਂ ਹੋਈ ਹੈ। ਐੱਸ. ਐੱਸ. ਪੀ. ਲਾਂਬਾ ਨੇ ਦੱਸਿਆ ਕਿ ਕੋਮਲਪ੍ਰੀਤ ਸਿੰਘ ਅਤੇ ਗੁਰਜਿੰਦਰ ਸਿੰਘ ਉਰਫ਼ ਜਸ਼ਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲੁੱਟੇ ਗਏ ਮੋਬਾਇਲਾਂ ਦੀ ਕੀਮਤ ਕਰੀਬ 18 ਤੋਂ 19 ਲੱਖ ਰੁਪਏ ਬਣਦੀ ਸੀ। ਉਨ੍ਹਾਂ ਭਰੋਸਾ ਦਿੱਤਾ ਕੇ ਬਾਕੀ 10 ਮੋਬਾਇਲਾਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗੀ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਫਿਰੋਜ਼ਪੁਰ 'ਚ ਭਾਜਪਾ ਆਗੂ ਦੇ ਘਰ 'ਤੇ ਨਕਾਬਪੋਸ਼ਾਂ ਵੱਲੋਂ ਪੈਟਰੋਲ ਬੰਬ ਨਾਲ ਹਮਲਾ, 12 ਰਾਊਂਡ ਕੀਤੇ ਫਾਇਰ
NEXT STORY