ਫਿਰੋਜ਼ਪੁਰ (ਮਲਹੋਤਰਾ, ਪਰਮਜੀਤ, ਖੁੱਲਰ) : ਬਾਰਡਰ ਸਕਿਓਰਟੀ ਫੋਰਸ ਦੇ ਜਵਾਨ ਨੂੰ ਸ਼ੋਸ਼ਲ ਮੀਡੀਆ ਰਾਹੀਂ ਹਨੀ ਟਰੈਪ 'ਚ ਫਸਾ ਕੇ ਲੁੱਟਣ ਵਾਲੀ ਉਸਦੀ ਫੇਸਬੁੱਕ ਫ੍ਰੈਂਡ ਸਮੇਤ 5 ਦੋਸ਼ੀਆਂ ਦੇ ਖ਼ਿਲਾਫ਼ ਪੁਲਸ ਨੇ ਪਰਚਾ ਦਰਜ ਕੀਤਾ ਹੈ। ਘਟਨਾ ਸਤੀਏਵਾਲਾ ਦੇ ਕੋਲ ਸਥਿਤ ਗੁਰੂ ਕਰਮ ਸਿੰਘ ਨਗਰ ਦੀ ਹੈ।
ਇਹ ਵੀ ਪੜ੍ਹੋ : ਹਵਸ 'ਚ ਅੰਨ੍ਹੇ ਸਹੁਰੇ ਨੇ ਧੀ ਵਰਗੀ ਨੂੰਹ ਨਾਲ ਟੱਪੀਆਂ ਹੱਦਾਂ, ਪੋਤੀ ਨਾਲ ਵੀ ਕੀਤੀਆਂ ਅਸ਼ਲੀਲ ਹਰਕਤਾਂ
ਥਾਣਾ ਸਦਰ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਬੀ. ਐੱਸ. ਅੱਫ. ਦੇ ਹੈੱਡ ਕਾਂਸਟੇਬਲ ਰਕੇਸ਼ ਕੁਮਾਰ ਨੇ ਦੱਸਿਆ ਕਿ ਉਹ ਬੀ. ਐੱਸ. ਐੱਫ. ਚੱਕ ਅਰਾਈਆਂ ਵਾਲਾ ਹੈੱਡਕੁਆਰਟਰ, ਅਬੋਹਰ ਸੈਕਟਰ 'ਚ ਤਾਇਨਾਤ ਹੈ। 20 ਮਈ ਨੂੰ ਉਹ ਅਬੋਹਰ 'ਚ ਡਾਕ ਦੇਣ ਤੋਂ ਬਾਅਦ ਗੰਗਾਨਗਰ ਇੰਟਰਸਿਟੀ ਟਰੇਨ ਰਾਹੀਂ ਫਿਰੋਜ਼ਪੁਰ ਆ ਗਿਆ। ਇੱਥੇ ਪਹੁੰਚ ਕੇ ਉਸ ਨੇ ਆਪਣੀ ਫੇਸਬੁੱਕ ਫ੍ਰੈਂਡ ਅਮਨਦੀਪ ਕੌਰ ਉਰਫ ਰੱਜੀ ਵਾਸੀ ਗੁਰੂ ਕਰਮ ਸਿੰਘ ਨਗਰ ਨਾਲ ਗੱਲ ਕੀਤੀ ਤਾਂ ਉਸ ਨੇ ਉਸ ਨੂੰ ਆਪਣੇ ਘਰ ਬੁਲਾ ਲਿਆ।
ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ 2 ਸਾਬਕਾ ਮੰਤਰੀ ਤਲਬ, ਜੂਨ 'ਚ ਸਾਬਕਾ CM ਚੰਨੀ ਨੂੰ ਬੁਲਾਏ ਜਾਣ ਦੀ ਸੰਭਾਵਨਾ
ਜਵਾਨ ਨੇ ਦੱਸਿਆ ਕਿ ਜਦ ਉਹ ਅਮਨਦੀਪ ਕੌਰ ਦੇ ਘਰ ਪਹੁੰਚਿਆ ਤਾਂ ਉਥੇ ਕੁਝ ਹੋਰ ਲੋਕ ਆ ਗਏ। ਸਾਰਿਆਂ ਨੇ ਮਿਲ ਕੇ ਉਸਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਉਸਦਾ ਪਰਸ, ਫੋਨ, ਏ. ਟੀ. ਐੱਮ. ਕਾਰਡ, ਪੈਨ ਕਾਰਡ, ਆਧਾਰ ਕਾਰਡ, ਕਰੇਡਿਟ ਕਾਰਡ, ਡਰਾਈਵਿੰਗ ਲਾਇਸੈਂਸ, ਆਈ ਕਾਰਡ ਅਤੇ 1200 ਰੁਪਏ ਖੋਹ ਲਏ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਡਰਾ-ਧਮਕਾ ਕੇ ਉਸਦੀ ਪਤਨੀ ਦੇ ਅਕਾਊਂਟ ਤੋਂ 3.54 ਲੱਖ ਰੁਪਏ ਕਢਵਾ ਲਏ ਅਤੇ ਉਸ ਨੂੰ ਧਮਕੀਆਂ ਦੇ ਕੇ ਭਜਾ ਦਿੱਤਾ।
ਇਹ ਵੀ ਪੜ੍ਹੋ : ਖੇਡ ਜਗਤ 'ਚ ਸੋਗ ਦੀ ਲਹਿਰ, ਪੰਜਾਬ ਦੇ ਖਿਡਾਰੀ ਦੀ ਅਮਰੀਕਾ 'ਚ ਦਰਦਨਾਕ ਮੌਤ
ਥਾਣਾ ਸਦਰ ਦੇ ਏ. ਐੱਸ. ਆਈ . ਪਵਨ ਕੁਮਾਰ ਦੇ ਅਨੁਸਾਰ ਜਵਾਨ ਦੀ ਸ਼ਿਕਾਇਤ ਦੇ ਆਧਾਰ 'ਤੇ ਅਮਨਦੀਪ ਕੌਰ, ਉਸਦੇ ਪਤੀ ਦਾਨਿਸ਼, ਸਾਥੀਆਂ ਪਿੰਕੀ, ਮੰਜੇਸ਼ ਵਾਸੀ ਹਾਊਸਿੰਗ ਬੋਰਡ ਕਾਲੋਨੀ ਅਤੇ ਇਕ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਪਰਚਾ ਦਰਜ ਕਰਨ ਤੋਂ ਬਾਅਦ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਘਰੇਲੂ ਝਗੜੇ ਤੋਂ ਹਾਰੇ 42 ਸਾਲਾ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
NEXT STORY